ਸੜਕ ਹਾਦਸੇ ਨੇ ਉਜਾੜਿਆ 2 ਬੱਚਿਆਂ ਦਾ ਸੰਸਾਰ, ਸਿਰ ਤੋਂ ਉੱਠਿਆ ਪਿਓ ਦਾ ਸਾਇਆ

Monday, Oct 14, 2024 - 12:48 PM (IST)

ਸੜਕ ਹਾਦਸੇ ਨੇ ਉਜਾੜਿਆ 2 ਬੱਚਿਆਂ ਦਾ ਸੰਸਾਰ, ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਲੁਧਿਆਣਾ (ਰਿਸ਼ੀ)- ਵਿਸ਼ਵਕਰਮਾ ਚੌਕ ਤੋਂ ਢੋਲੇਵਾਲ ਵੱਲ ਜਾ ਰਹੇ ਐਕਟਿਵਾ ਸਵਾਰ 2 ਦੋਸਤਾਂ ਨੂੰ ਓਵਰਸਪੀਡ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਹਾਦਸੇ ’ਚ ਐਕਟਿਵਾ ਚਲਾ ਰਹੇ 2 ਬੱਚਿਆਂ ਦਾ ਪਿਓ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ 5 ਦਿਨਾਂ ਬਾਅਦ ਉਸ ਨੇ ਦਮ ਤੋੜ ਦਿੱਤਾ। ਇਸ ਮਾਮਲੇ ’ਚ ਪੁਲਸ ਨੇ ਮੋਟਰਸਾਈਕਲ ਸਵਾਰ ਖ਼ਿਲਾਫ਼ ਕੇਸ ਦਰਜ ਕਰ ਕੇ ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਤੋਂ ਇਲਾਵਾ ਦੁਕਾਨਾਂ ਤੇ ਫੈਕਟਰੀਆਂ 'ਚ ਵੀ ਛੁੱਟੀ

ਡਵੀਜ਼ਨ ਨੰ. 6 ਦੇ ਜਾਂਚ ਅਧਿਕਾਰੀ ਬਲਬੀਰ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਅਜੀਤ ਕੁਮਾਰ (55) ਵਾਸੀ ਨਿਊ ਸੁਰਜੀਤ ਨਗਰ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਦੋਸਤ ਪੱਪੂ ਨੇ ਦੱਸਿਆ ਕਿ ਅਜੀਤ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਆਪਣੇ 2 ਬੇਟਿਆਂ ਨਾਲ ਰਹਿੰਦਾ ਸੀ। ਬੀਤੀ 7 ਅਕਤੂਬਰ ਸ਼ਾਮ ਲਗਭਗ 6 ਵਜੇ ਦੋਵੇਂ ਐਕਟਿਵਾ ’ਤੇ ਜਾ ਰਹੇ ਸਨ। ਉਹ ਐਕਟਿਵਾ ਦੇ ਪਿੱਛੇ ਬੈਠਾ ਹੋਇਆ ਸੀ। ਉਸੇ ਵੇਲੇ ਮੋਟਰਸਾਈਕਲ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਸ਼ਨੀਵਾਰ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News