ਧੁੰਦ ਕਾਰਨ ਟਰੱਕਾਂ ਤੇ ਕਾਰ ਦੀ ਟੱਕਰ ''ਚ 1 ਦੀ ਮੌਤ, 3 ਫੱਟੜ

Sunday, Nov 05, 2017 - 07:41 AM (IST)

ਧੁੰਦ ਕਾਰਨ ਟਰੱਕਾਂ ਤੇ ਕਾਰ ਦੀ ਟੱਕਰ ''ਚ 1 ਦੀ ਮੌਤ, 3 ਫੱਟੜ

ਮਲੋਟ  (ਜ.ਬ.) - ਮਲੋਟ ਖੇਤਰ ਵਿਖੇ ਪੈ ਰਹੀ ਧੁੰਦ ਤੇ ਪਰਾਲੀ ਦੇ ਧੁੰਏਂ ਕਾਰਨ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 7 ਵਜੇ ਪਿੰਡ ਕੱਟਿਆਵਾਲੀ ਨੇੜੇ ਦੋ ਟਰੱਕਾਂ ਤੇ ਕਾਰ ਦੀ ਟੱਕਰ ਕਾਰਨ ਇਕ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਜ਼ਖਮੀ ਹੋ ਗਏ। ਟਰੱਕ ਦੇ ਕੰਡਕਟਰ ਰਜੇਸ਼ ਕੁਮਾਰ ਪੁੱਤਰ ਲਛਮਣ ਦਾਸ ਨੇ ਥਾਣਾ ਕਬਰਵਾਲਾ ਪੁਲਸ ਨੂੰ ਦੱਸਿਆ ਕਿ ਉਹ ਪਠਾਨਕੋਟ ਤੋਂ ਸ਼੍ਰੀ ਗੰਗਾਨਗਰ ਟਰੱਕ ਲੈ ਕੇ ਜਾ ਰਹੇ ਸਨ। ਜਦੋਂ ਉਹ ਪਿੰਡ ਕੱਟਿਆਵਾਲੀ ਦੇ ਨੇੜੇ ਪਹੁੰਚੇ ਤਾਂ ਇਕ ਹੋਰ ਟਰੱਕ ਡਰਾਈਵਰ ਨੇ ਉਨ੍ਹਾਂ ਦੇ ਟਰੱਕ ਵਿਚ ਸਿੱਧੀ ਟੱਕਰ ਮਾਰੀ, ਜਿਸ ਵਿਚ ਟਰੱਕ ਡਰਾਈਵਰ ਕੁਲਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਾਜਸਥਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਧੁੰਦ ਇੰਨੀ ਜ਼ਿਆਦਾ ਸੀ ਇਕ ਕਾਰ ਵੀ ਟਰੱਕਾਂ ਨਾਲ ਟਕਰਾ ਗਈ।


Related News