Punjab: ਕਹਿਰ ਓ ਰੱਬਾ! ਭਿਆਨਕ ਹਾਦਸੇ ਨੇ ਉਜਾੜ ''ਤਾ ਘਰ, 3 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

Sunday, Mar 29, 2026 - 01:34 PM (IST)

Punjab: ਕਹਿਰ ਓ ਰੱਬਾ! ਭਿਆਨਕ ਹਾਦਸੇ ਨੇ ਉਜਾੜ ''ਤਾ ਘਰ, 3 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

ਜਲੰਧਰ (ਜ. ਬ.)- ਅਰਬਨ ਅਸਟੇਟ ਫੇਜ਼-2 ਵਿਚ ਸਥਿਤ ਟ੍ਰੈਫਿਕ ਲਾਈਟਾਂ ’ਤੇ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੇ ਕੁਝ ਸਮੇਂ ਬਾਅਦ ਹੀ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਵਿਚ ਦਮ ਤੋੜਨ ਵਾਲਾ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਕੁਝ ਸਮਾਂ ਪਹਿਲਾਂ ਹੀ ਮ੍ਰਿਤਕ ਨੌਜਵਾਨ ਦੀ ਭੈਣ ਦਾ ਵਿਆਹ ਹੋਇਆ ਸੀ। ਮ੍ਰਿਤਕ ਦੀ ਪਛਾਣ ਵਿਸ਼ਾਲ ਸਾਗਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ, ਚਿਤਾਵਨੀ ਜਾਰੀ

ਜਾਣਕਾਰੀ ਦਿੰਦੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵਿਸ਼ਾਲ ਸਾਗਰ ਦੋ ਦਿਨ ਪਹਿਲਾਂ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਅਰਬਨ ਅਸਟੇਟ ਫੇਜ਼-2 ਵਿਚ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਖ਼ੂਨ ਨਾਲ ਲਥਪਥ ਵਿਸ਼ਾਲ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਪਰ ਸ਼ੁੱਕਰਵਾਰ ਦੇਰ ਸ਼ਾਮ ਵਿਸ਼ਾਲ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

PunjabKesari

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਸ ਕਾਫ਼ੀ ਸਮੇਂ ਤੱਕ ਮੌਕੇ ’ਤੇ ਨਹੀਂ ਪਹੁੰਚੀ ਪਰ ਜਦੋਂ ਪਹੁੰਚੀ ਤਾਂ ਪੋਸਟਮਾਰਟਮ ਕਰਵਾ ਕੇ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਅਤੇ ਕਾਰਵਾਈ ਕਰਨ ਦੀ ਬਜਾਏ ਅੰਤਿਮ ਸੰਸਕਾਰ ਕਰਨ ਦਾ ਦਬਾਅ ਪਾਉਣ ਲੱਗੀ। ਉਨ੍ਹਾਂ ਕਿਹਾ ਕਿ ਜਦੋਂ ਥਾਣਾ ਨੰਬਰ 7 ਦੀ ਪੁਲਸ ਨੂੰ ਅੰਤਿਮ ਸੰਸਕਾਰ ਨਾ ਕਰਨ ਦੀ ਗੱਲ ਕਹੀ ਤਾਂ ਜਾ ਕੇ ਐੱਫ਼. ਆਈ. ਆਰ. ਦਰਜ ਕੀਤੀ ਗਈ ਪਰ ਜਦੋਂ ਕਾਰ ਚਾਲਕ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਵੀ. ਵੀ. ਆਈ. ਪੀ. ਡਿਊਟੀ ਦਾ ਹਵਾਲਾ ਦਿੱਤਾ ਗਿਆ।

ਇਹ ਵੀ ਪੜ੍ਹੋ: ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ', ਟ੍ਰੈਫਿਕ ਨਿਯਮਾਂ ਬਾਰੇ ਵੀ ਹੋਣਗੇ ਜਾਗਰੂਕ

ਪੁਲਸ ਦੇ ਇਸ ਰਵੱਈਏ ਕਾਰਨ ਵਿਸ਼ਾਲ ਦੇ ਪਰਿਵਾਰ ਵਾਲੇ ਤੇ ਸਮਰਥਕ ਇਕੱਠੇ ਹੋ ਗਏ ਅਤੇ ਵਿਰੋਧ ਪ੍ਰਗਟਾਉਣ ਲੱਗੇ। ਕੁਝ ਸਮਾਂ ਪਹਿਲਾਂ ਹੀ ਵਿਸ਼ਾਲ ਦੀ ਵੱਡੀ ਭੈਣ ਦਾ ਵਿਆਹ ਹੋਇਆ ਸੀ। ਭੈਣਾਂ ਨੇ ਪੁਲਸ ਅਧਿਕਾਰੀਆਂ ਤੋਂ ਇਨਸਾਫ਼ ਦੀ ਅਪੀਲ ਕੀਤੀ ਹੈ ਅਤੇ ਜਲਦ ਤੋਂ ਜਲਦ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਪਰਿਵਾਰ ਵਾਲਿਆਂ ਨੇ ਵਿਸ਼ਾਲ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ: ਸ਼ਰਾਬ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਸਸਤੇ ਰੇਟਾਂ 'ਤੇ ਵਿੱਕ ਰਹੀ ਸ਼ਰਾਬ, ਠੇਕਿਆਂ ਬਾਹਰ ਲੱਗਾ ਮੇਲਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News