ਹੱਥਾਂ 'ਤੇ ਮਹਿੰਦੀ ਲਗਾ ਲਾੜੀ ਉਡੀਕਦੀ ਰਹੀ ਲਾੜਾ, ਘੋੜੀ ਚੜ੍ਹਨ ਤੋਂ ਪਹਿਲਾਂ ਹੀ ਮੁੰਡੇ ਨੇ ਚਾੜ 'ਤਾ ਚੰਨ

Thursday, Sep 07, 2023 - 06:31 PM (IST)

ਹੱਥਾਂ 'ਤੇ ਮਹਿੰਦੀ ਲਗਾ ਲਾੜੀ ਉਡੀਕਦੀ ਰਹੀ ਲਾੜਾ, ਘੋੜੀ ਚੜ੍ਹਨ ਤੋਂ ਪਹਿਲਾਂ ਹੀ ਮੁੰਡੇ ਨੇ ਚਾੜ 'ਤਾ ਚੰਨ

ਸਾਦਿਕ (ਪਰਮਜੀਤ)- ਸਾਦਿਕ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹੱਥਾਂ 'ਤੇ ਮਹਿੰਦੀ ਲਗਾ ਕੇ ਇਕ ਲਾੜੀ ਆਪਣੇ ਲਾੜਾ ਦਾ ਇੰਤਜ਼ਾਰ ਕਰਦੀ ਰਹੀ ਪਰ ਮੁੰਡੇ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਘਰੋਂ ਫਰਾਰ ਹੋ ਗਿਆ।  ਦਰਅਸਲ ਸਾਦਿਕ ਵਿਖੇ ਇਕ ਪਰਿਵਾਰ ਵਿਚ ਇਕ ਕੁੜੀ ਦਾ ਵਿਆਹ ਸੀ ਅਤੇ ਅੱਜ ਬਰਾਤ ਆਉਣੀ ਸੀ। ਬਾਰਾਤ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸਨ। 

ਕੁੜੀ ਦੇ ਮਾਪਿਆਂ ਵੱਲੋਂ ਬੜੇ ਸੱਧਰਾਂ ਅਤੇ ਚਾਵਾਂ ਨਾਲ ਸਾਰੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਪਰ ਇਹ ਖ਼ੁਸ਼ੀ ਉਸ ਸਮੇਂ ਗਮੀ ਵਿੱਚ ਬਦਲ ਗਈ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਲਾੜਾ ਤਾਂ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਘਰੋਂ ਫਰਾਰ ਹੋ ਚੁੱਕਾ ਹੈ। ਫਿਰ ਇਹ ਮਾਮਲਾ ਥਾਣਾ ਸਾਦਿਕ ਪੁੱਜਾ ਅਤੇ ਥਾਣਾ ਮੁਖੀ ਮੁਖ਼ਤਿਆਰ ਸਿੰਘ ਗਿੱਲ ਕੋਲ ਦੋਹਾਂ ਧਿਰਾਂ ਪੇਸ਼ ਹੋਈਆਂ। ਕੁੜੀ ਦੇ ਮਾਪਿਆਂ ਨੇ ਦੱਸਿਆ ਕਿ ਅੱਜ ਬਾਰਾਤ ਆਉਣੀ ਸੀ ਜਦ ਬੀਤੇ ਕੱਲ੍ਹ ਅਸੀਂ ਮੁੰਡੇ ਨੂੰ ਸ਼ਗਨ ਪਾਉਣ ਉਨ੍ਹਾਂ ਦੇ ਜ਼ਿਲ੍ਹਾ ਫਰੀਦਕੋਟ ਦੇ ਵਾਂਦਰ ਨੇੜੇ ਪਿੰਡ ਡੋਡ ਗਏ ਤਾਂ ਉਥੇ ਜਾ ਕੇ ਪਤਾ ਲੱਗਾ ਕਿ ਮੁੰਡਾ ਫਰਾਰ ਹੋ ਚੁੱਕਾ ਹੈ। ਥਾਣੇ ਵਿੱਚ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਮੁੰਡੇ ਦੇ ਪਹਿਲਾਂ ਕਿਸੇ ਹੋਰ ਕੁੜੀ ਨਾਲ ਸੰਬੰਧ ਸਨ ਅਤੇ ਸਾਨੂੰ ਹਨੇਰੇ ਵਿੱਚ ਰੱਖ ਕੇ ਸਾਡੀ ਕੁੜੀ ਦੀ ਜ਼ਿੰਦਗੀ ਬਰਬਾਦ ਕਰਨ ਦੀ ਕੋਸਿਸ਼ ਕੀਤੀ ਗਈ।

ਇਹ ਵੀ ਪੜ੍ਹੋ-  ਜਲੰਧਰ ਸ਼ਹਿਰ ਦੇ ਸਾਰੇ ਹੋਟਲਾਂ, ਹਸਪਤਾਲਾਂ ਤੇ ਸ਼ਾਪਿੰਗ ਮਾਲਜ਼ ਨੂੰ ਲੈ ਕੇ ਨਵੇਂ ਹੁਕਮ ਜਾਰੀ

ਉਨਾਂ ਦੱਸਿਆ ਕਿ ਕੁੜੀ ਪਰਿਵਾਰ ਨਾਲ ਮੁੰਡੇ ਦੇ ਪਰਿਵਾਰ ਵੱਲੋਂ 420 ਕੀਤੀ ਗਈ ਹੈ ਅਤੇ ਮੁੰਡੇ ਦੇ ਕਿਸੇ ਹੋਰ ਕੁੜੀ ਨਾਲ ਸੰਬੰਧਾਂ ਦਾ ਪਰਦਾ ਰੱਖਿਆ ਗਿਆ। ਕੱਲ੍ਹ ਸ਼ਗਨ ਪਾਉਣ ਲਈ ਕਾਫ਼ੀ ਲੋਕ ਗਏ ਸਨ ਅਤੇ ਕਰੀਬ ਡੇਢ ਲੱਖ ਰੁਪਏ ਦਾ ਮੋਟਰਸਾਈਕਲ ਵੀ ਨਵਾਂ ਖ਼ਰੀਦ ਕੇ ਸ਼ਗਨ 'ਤੇ ਦੇਣ ਲਈ ਲੈ ਕੇ ਗਏ ਸਨ। ਮੁੰਡਾ ਅਤੇ ਮੁੰਡੇ ਦਾ ਪਿਤਾ ਸਰਕਾਰੀ ਮੁਲਾਜ਼ਮ ਹਨ। ਇਹ ਪਤਾ ਲੱਗਣ 'ਤੇ ਕੁੜੀ ਦਾ ਪਰਿਵਾਰ ਸੁੰਨ ਰਹਿ ਗਿਆ ਅਤੇ ਉਨ੍ਹਾਂ ਥਾਣਾ ਸਾਦਿਕ ਆ ਕੇ ਲਿਖਤੀ ਸ਼ਿਕਾਇਤ ਕੀਤੀ। ਇਸ ਮਾਮਲੇ ਨੂੰ ਨਿਬੇੜਨ ਲਈ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ, ਦੀਪਕ ਕੁਮਾਰ ਸੋਨੂੰ ਸਾਬਕਾ ਚੇਅਰਮੈਨ, ਸੁਰਿੰਦਰ ਸੇਠੀ, ਸੰਜੀਵ ਚਾਵਲਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਾਬਾ ਜਸਪਾਲ ਸਿੰਘ, ਪਰਗਟ ਸਿੰਘ, ਸੁਰਿੰਦਰ ਸਿੰਘ, ਪਰਮਪਾਲ ਸਿੰਘ ਬਜਾਜ, ਹਰਜਿੰਦਰ ਸਿੰਘ ਚੌਹਾਨ, ਓਮ ਪ੍ਰਕਾਸ਼ ਸਮੇਤ ਹੋਰ ਆਗੂ ਥਾਣੇ ਪਹੁੰਚ ਗਏ ਅਤੇ ਕੁੜੀ ਦੇ ਪਰਿਵਾਰ ਦੀ ਹਮਾਇਤ 'ਤੇ ਉਤਰ ਆਏ ਸਨ। ਖ਼ਬਰ ਲਿਖੇ ਜਾਣ ਤੱਕ ਪੀੜਤ ਪਰਿਵਾਰ ਮੁੰਡਾ ਅਤੇ ਉਨਾਂ ਦੇ ਪਰਿਵਾਰ 'ਤੇ ਕਾਰਵਾਈ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ।

ਇਹ ਵੀ ਪੜ੍ਹੋ-  ਐਡੀਸ਼ਨਲ ਸਰਕਲ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਇਕ ਹੋਰ ਗਾਜ, ਜਾਰੀ ਹੋਏ ਇਹ ਸਖ਼ਤ ਹੁਕਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News