ਕੋਵਿਡ ਸਬੰਧੀ ਓ. ਪੀ. ਸੋਨੀ ਨੇ ਕੀਤੀ ਸਮੀਖਿਆ, ਟੀਕਾਕਰਨ ਮੁਹਿੰਮ ''ਚ ਤੇਜ਼ੀ ਲਿਆਉਣ ਦੇ ਦਿੱਤੇ ਹੁਕਮ

Tuesday, Feb 01, 2022 - 12:41 PM (IST)

ਜਲੰਧਰ (ਧਵਨ)- ਉੱਪ-ਮੁੱਖ ਮੰਤਰੀ ਓ. ਪੀ. ਸੋਨੀ, ਜੋ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਮੰਤਰੀ ਵੀ ਹਨ, ਨੇ ਪੰਜਾਬ ’ਚ ਕੋਵਿਡ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਉੱਚ ਪੱਧਰੀ ਬੈਠਕ ਕੀਤੀ, ਜਿਸ ’ਚ ਉਨ੍ਹਾਂ ਕਿਹਾ ਕਿ 31 ਜਨਵਰੀ ਤੱਕ ਦੇ ਕੋਵਿਡ ਅੰਕੜਿਆਂ ਦੇ ਰੁਝਾਨਾਂ ਤੋਂ ਪਤਾ ਲੱਗਦਾ ਹੈ ਕਿ ਕੋਵਿਡ ਦੇ ਮਾਮਲਿਆਂ ਦੇ ਨਾਲ-ਨਾਲ ਪਾਜ਼ੇਟਿਵਟੀ ਦਰ ’ਚ ਵੀ ਕਮੀ ਆਈ ਹੈ। ਪੰਜਾਬ ’ਚ 19 ਜਨਵਰੀ ਨੂੰ ਪਾਜ਼ੇਟਿਵਟੀ ਦਰ 21.5 ਸੀ, ਜੋ ਇਸ ਮਹੀਨੇ ਸਭ ਤੋਂ ਜ਼ਿਆਦਾ ਸੀ ਪਰ ਹੁਣ 31 ਜਨਵਰੀ ਨੂੰ ਪਾਜ਼ੇਟਿਵਟੀ ਦਰ ਘਟ ਕੇ 7.5 ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨੇ 8 ਜਨਵਰੀ ਤੋਂ ਆਪਣੀ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ ਅਤੇ 10 ਫਰਵਰੀ ਤੱਕ ਆਪਣੀ 70 ਫ਼ੀਸਦੀ ਬਾਲਗ ਆਬਾਦੀ ਨੂੰ ਪੂਰੀ ਤਰ੍ਹਾਂ ਟੀਕਾਕਰਨ ਕਰਨ ਦੇ ਰਾਹ ’ਤੇ ਹੈ।

ਇਹ ਵੀ ਪੜ੍ਹੋ: OP ਸੋਨੀ ਬੋਲੇ, ਚੰਨੀ ਸਰਕਾਰ ਨੇ 111 ਦਿਨਾਂ ’ਚ ਸਾਰੇ ਵਰਗਾਂ ਨੂੰ ਦਿੱਤੀ ਰਾਹਤ, ਹਿੰਦੂ ਕਾਂਗਰਸ ਦਾ ਰਵਾਇਤੀ ਵੋਟ ਬੈਂਕ

ਸੋਨੀ ਨੇ ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਟੀਕਾਕਰਨ ਦੀ ਰਫ਼ਤਾਰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ, ਕਿਉਂਕਿ ਪੰਜਾਬ ’ਚ ਫਰਵਰੀ ਦੇ ਮਹੀਨੇ ’ਚ ਚੋਣਾਂ ਵੀ ਹੋਣ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ’ਚ ਪੀ. ਐੱਸ. ਏ. ਪਲਾਂਟ ਅਤੇ ਐੱਲ. ਐੱਮ. ਓ. ਟੈਂਕਾਂ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਅਤੇ ਪੰਜਾਬ ਦੇ ਸਾਰੇ ਸਿਹਤ ਸੰਸਥਾਨਾਂ ਨੂੰ ਹਸਪਤਾਲਾਂ ’ਚ ਭਰਤੀ ਮਰੀਜ਼ਾਂ ਦੀ ਗਿਣਤੀ ’ਚ ਕਿਸੇ ਵੀ ਸੰਭਾਵੀ ਵਾਧੇ ਨਾਲ ਨਜਿੱਠਣ ਲਈ ਆਪਣੇ ਸਿਹਤ ਸਬੰਧੀ ਬੁਨਿਆਦੀ ਢਾਂਚੇ ਅਤੇ ਸਾਜ਼ੋ-ਸਾਮਾਨ ਦੇ ਨਾਲ ਤਿਆਰ ਰਹਿਣ ਲਈ ਕਿਹਾ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਸਪਤਾਲਾਂ ’ਚ 31 ਜਨਵਰੀ ਤੱਕ ਮੌਜੂਦਾ ਸਮੇਂ ’ਚ 95.6 ਫ਼ੀਸਦੀ ਲੈਵਲ-2 ਬੈੱਡ, 91 ਫ਼ੀਸਦੀ ਲੈਵਲ-3 ਬੈੱਡ ਅਤੇ 93.4 ਫ਼ੀਸਦੀ ਵੈਂਟੀਲੇਟਰ ਬੈੱਡ ਖਾਲੀ ਹਨ। ਬੈਠਕ ’ਚ ਕੁਮਾਰ ਰਾਹੁਲ, ਐੱਮ. ਡੀ. ਐੱਨ. ਐੱਚ. ਐੱਮ., ਡਾ. ਜੀ. ਬੀ. ਸਿੰਘ, ਡੀ. ਐੱਚ. ਐੱਸ., ਡਾ. ਓ. ਪੀ. ਗੋਜਰਾ, ਨਿਰਦੇਸ਼ਕ ਪਰਿਵਾਰ ਕਲਿਆਣ ਅਤੇ ਡਾ. ਸ਼ਰਨਜੀਤ ਕੌਰ, ਨਿਰਦੇਸ਼ਕ ਖਰੀਦ, ਪੀ. ਐੱਚ. ਐੱਸ. ਸੀ. ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਰਾਘਵ ਚੱਢਾ ਦਾ ਵੱਡਾ ਦਾਅਵਾ, ਦੋਵੇਂ ਸੀਟਾਂ ਤੋਂ ਸੀ. ਐੱਮ. ਚੰਨੀ ਨੂੰ ਹਰਾਏਗੀ ‘ਆਪ’

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News