ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ, ਨਿਵੇਸ਼ਕਾਂ ਦਾ ਟੁੱਟਣ ਲੱਗਾ ਹੌਸਲਾ

Sunday, Aug 09, 2020 - 05:43 PM (IST)

ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ, ਨਿਵੇਸ਼ਕਾਂ ਦਾ ਟੁੱਟਣ ਲੱਗਾ ਹੌਸਲਾ

ਜਲੰਧਰ (ਜ. ਬ.)— ਓ. ਐੈੱਲ. ਐੈੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਨਿਵੇਸ਼ਕਾਂ ਨਾਲ ਕੀਤੇ ਕਰੋੜਾਂ ਰੁਪਏ ਦੇ ਫਰਾਡ ਮਾਮਲੇ 'ਚ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਸ ਫਰਾਡ ਦੇ ਮਾਮਲੇ 'ਚ ਪੁਲਸ ਅਧਿਕਾਰੀ ਵੀ ਚੁੱਪ ਬੈਠੇ ਹਨ ਅਤੇ ਜਾਂਚ ਕਰ ਰਹੀ ਟੀਮ 'ਤੇ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਪਾਇਆ ਜਾ ਰਿਹਾ। ਪੀੜਤ ਨਿਵੇਸ਼ਕ ਵੀ ਪੁਲਸ ਦੀ ਕਾਰਵਾਈ ਤੋਂ ਨਾਰਾਜ਼ ਦਿਸ ਰਹੇ ਹਨ, ਜਿਸ ਕਾਰਣ ਉਨ੍ਹਾਂ ਦਾ ਵੀ ਹੌਸਲਾਹੁਣ ਟੁੱਟਣ ਲੱਗਾ ਹੈ।

ਇਹ ਵੀ ਪੜ੍ਹੋ:  ਦਸੂਹਾ 'ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਖੂਨ ਨਾਲ ਲਥਪਥ ਮਿਲੀ ਲਾਸ਼
ਕਰੋੜਾਂ ਰੁਪਏ ਦੇ ਇਸ ਫਰਾਡ ਸਬੰਧੀ ਚੰਡੀਗੜ੍ਹ ਸਮੇਤ ਹਰਿਆਣਾ ਪੁਲਸ ਨੂੰ ਵੀ ਵ੍ਹਿਜ਼ ਪਾਵਰ ਕੰਪਨੀ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਇੰਨਾ ਵੱਡਾ ਫਰਾਡ ਸਾਹਮਣੇ ਆਉਣ ਦੇ ਕੁਝ ਦਿਨਾਂ ਬਾਅਦ ਕੰਪਨੀ ਦੇ ਦੋ ਮਾਲਕ ਗਗਨਦੀਪ ਅਤੇ ਰਣਜੀਤ ਸਿੰਘ ਹੀ ਗ੍ਰਿਫਤਾਰ ਹੋਏ ਹਨ ਪਰ ਉਨ੍ਹਾਂ ਨੇ ਵੀ ਆਤਮ-ਸਮਰਪਣ ਹੀ ਕੀਤਾ ਸੀ। ਇਸ ਤੋਂ ਇਲਾਵਾ ਕੰਪਨੀ ਦੇ ਤੀਜੇ ਮਾਲਕ ਅਤੇ ਸੀ. ਈ. ਓ. ਗੁਰਮਿੰਦਰ ਸਿੰਘ ਦੀ ਹੁਣ ਤਕ ਗ੍ਰਿਫ਼ਤਾਰੀ ਨਹੀਂ ਹੋ ਸਕੀ, ਜਦਕਿ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਯ ਸੇਠੀ, ਪੁਨੀਤ ਵਰਮਾ, ਆਸ਼ੀਸ਼ ਸ਼ਰਮਾ ਅਤੇ ਨਤਾਸ਼ਾ ਵੀ ਫਰਾਰ ਚੱਲ ਰਹੇ ਹਨ। ਨਿਵੇਸ਼ਕਾਂ ਨੇ ਦਾਅਵਾ ਕੀਤਾ ਹੈ ਕਿ ਸਾਰੇ ਮੈਨੇਜਮੈਂਟ ਮੈਂਬਰ ਸ਼ਰੇਆਮ ਘੁੰਮ ਰਹੇ ਹਨ ਪਰ ਪੁਲਸ ਮੀਡੀਆ 'ਚ ਛਾਪੇਮਾਰੀ ਕਰਨ ਦੇ ਬਿਆਨ ਲੁਆ ਰਹੀ ਹੈ। ਨਿਵੇਸ਼ਕ ਪਹਿਲਾਂ ਵੀ ਦਾਅਵਾ ਕਰ ਚੁੱਕੇ ਹਨ ਕਿ ਮੈਨੇਜਮੈਂਟ ਦੇ ਮੈਂਬਰ ਆਪਣੇ-ਆਪਣੇ ਪਰਿਵਾਰਿਕ ਮੈਂਬਰਾਂ ਦੇ ਸੰਪਰਕ 'ਚ ਹਨ, ਜਦਕਿ ਗੁਰਮਿੰਦਰ ਸਿੰਘ ਆਪਣੇ ਪਰਿਵਾਰ ਦੇ ਸੰਪਰਕ 'ਚ ਹੈ ਪਰ ਪੁਲਸ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਕਿਸੇ ਤਰ੍ਹਾਂ ਦਾ ਵੀ ਦਬਾਅ ਨਹੀਂ ਪਾ ਰਹੀ।
ਇਹ ਵੀ ਪੜ੍ਹੋ: ਜਲੰਧਰ: ਖਾਲੀ ਪਲਾਟ 'ਚੋਂ ਮਿਲੇ ਨਵਜੰਮੇ ਬੱਚੇ ਨੇ ਤੋੜਿਆ ਦਮ, ਪ੍ਰੇਮੀ-ਪ੍ਰੇਮਿਕਾ ਬਾਰੇ ਹੋਏ ਵੱਡੇ ਖੁਲਾਸੇ

PunjabKesari

ਰਣਜੀਤ ਸਿੰਘ ਦਾ ਨਹੀਂ ਹੋਇਆ ਕੋਰੋਨਾ ਟੈਸਟ
ਜੇਲ ਭੇਜੇ ਗਏ ਗਗਨਦੀਪ ਸਿੰਘ ਦੇ ਜੀਜੇ ਰਣਜੀਤ ਸਿੰਘ ਦਾ ਅਜੇ ਤਕ ਕੋਰੋਨਾ ਟੈਸਟ ਨਹੀਂ ਹੋਇਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਅਫਵਾਹ ਫੈਲਾਈ ਜਾ ਰਹੀ ਸੀ ਕਿ ਰਣਜੀਤ ਸਿੰਘ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ ਅਤੇ ਉਸ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਪੁਲਸ ਨੇ ਇਸ ਨੂੰ ਸਿਰੇ ਤੋਂ ਨਕਾਰਿਆ ਹੈ। ਪੁਲਸ ਦਾ ਕਹਿਣਾ ਹੈ ਕਿ ਟੈਸਟ ਹੋਣ ਤੋਂ ਬਾਅਦ ਰਣਜੀਤ ਸਿੰਘ ਦੀ ਰਿਪੋਰਟ ਨੈਗੇਟਿਵ ਆਈ ਤਾਂ ਫਿਰ ਉਸ ਕੋਲੋਂ ਪੁੱਛਗਿੱਛ ਸ਼ੁਰੂ ਹੋਵੇਗੀ। ਰਣਜੀਤ ਸਿੰਘ ਤੋਂ ਪੁੱਛਗਿੱਛ ਕਰਨ ਤੋਂ ਪਹਿਲਾਂ ਪੁਲਸ ਗਗਨਦੀਪ ਸਿੰਘ ਨੂੰ ਵੀ ਜੇਲ ਵਿਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸਕਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ, 2 ਵਿਅਕਤੀਆਂ ਦੀਆਂ ਬਦਲੀਆਂ ਲਾਸ਼ਾਂ (ਤਸਵੀਰਾਂ)

ਕੰਪਨੀ ਦੀ ਵੈੱਬਸਾਈਟ ਨਾਲ ਹੋ ਚੁੱਕੀ ਹੈ ਛੇੜਖਾਨੀ : ਸੂਤਰ
ਸੂਤਰਾਂ ਦੀ ਮੰਨੀਏ ਤਾਂ ਇਹ ਫਰਾਡ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦੀ ਵੈੱਬਸਾਈਟ ਨਾਲ ਛੇੜਛਾੜ ਕੀਤੀ ਗਈ ਸੀ ਤਾਂਕਿ ਸੱਚਾਈ ਸਾਹਮਣੇ ਨਾ ਸਕੇ। ਵੈੱਬਸਾਈਟ ਅਤੇ ਕੰਪਨੀ ਦੇ ਸਾਫਟਵੇਅਰ ਬਾਰੇ ਗੁਰਮਿੰਦਰ ਿਸੰਘ ਅਤੇ ਗਗਨਦੀਪ ਸਿੰਘ ਨੂੰ ਜ਼ਿਆਦਾ ਪਤਾ ਹੈ। ਗਗਨਦੀਪ ਤੋਂ ਇੰਨੇ ਦਿਨਾਂ ਦੀ ਪੁੱਛਗਿੱਛ ਦੌਰਾਨ ਪੁਲਸ ਅਜਿਹਾ ਕੋਈ ਵੀ ਖੁਲਾਸਾ ਨਹੀਂ ਕਰ ਸਕੀ ਹੈ। ਇਸ ਤੋਂ ਪਹਿਲਾਂ ਗੁਰਵਿੰਦਰ ਸਿੰਘ ਦੇ ਫੇਸਬੁੱਕ ਅਕਾਊਂਟ ਨਾਲ ਵੀ ਅੰਬਾਲਾ ਸਿਟੀ ਵਿਚ ਛੇੜਛਾੜ ਹੋਣ ਦੀ ਚਰਚਾ ਸੀ।

ਇਹ ਵੀ ਪੜ੍ਹੋ: ਪੰਜਾਬ ''ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ

ਇਹ ਸੀ ਮਾਮਲਾ
16 ਜੁਲਾਈ ਨੂੰ ਪੀ. ਪੀ. ਆਰ ਮਾਲ ਸਥਿਤ ਓ. ਐੈੱਲ. ਐੈੱਸ. ਵ੍ਹਿਜ਼ ਪਾਵਰ ਕੰਪਨੀ ਵਲੋਂ ਕਰੋੜਾਂ ਰੁਪਏ ਦਾ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕੰਪਨੀ 'ਚ ਨਿਵੇਸ਼ ਕਰਨ ਵਾਲੇ ਡਿਸਟ੍ਰੀਬਿਊਟਰਾਂ ਅਤੇ ਸਿੱਧਾ ਨਿਵੇਸ਼ ਕਰਨ ਵਾਲੇ ਲੋਕਾਂ ਦਾ ਦਾਅਵਾ ਸੀ ਕਿ ਕੰਪਨੀ 'ਚ ਇਕ ਲੱਖ ਦੇ ਕਰੀਬ ਲੋਕਾਂ ਨੇ ਆਪਣਾ ਪੈਸਾ ਲਾਇਆ ਹੋਇਆ ਹੈ, ਜੋ ਕਿ ਗੋਲਡ ਕਿੱਟੀ ਦੇ ਨਾਂ 'ਤੇ ਲੋਕਾਂ ਨੂੰ ਝਾਂਸਾ ਦੇ ਕੇ ਲੁਆਇਆ ਗਿਆ ਸੀ। ਦੋਸ਼ ਲਾਇਆ ਗਿਆ ਸੀ ਕਿ 11 ਮਹੀਨੇ ਕਿਸ਼ਤਾਂ ਲੈਣ ਤੋਂ ਬਾਅਦ ਜਦੋਂ 12ਵੀਂ ਕਿਸ਼ਤ ਦੇਣ ਦੀ ਵਾਰੀ ਆਈ ਤਾਂ ਕੰਪਨੀ ਨੇ ਪੈਕਅਪ ਕਰ ਲਿਆ ਅਤੇ ਫਰਾਰ ਹੋ ਗਈ। ਥਾਣਾ ਸੱਤ 'ਚ ਵ੍ਹਿਜ਼ ਪਾਵਰ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਯ ਸੇਠੀ, ਨਤਾਸ਼ਾ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ:  ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਕਮਾਊ ਪੁੱਤਰ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਇਹ ਵੀ ਪੜ੍ਹੋ: ਹਰਵਿੰਦਰ ਕੌਰ ਮਿੰਟੀ ਬੋਲੀ, ਕੈਪਟਨ ਨੂੰ ਸਿਰਫ 'ਨੂਰ' ਦੀ ਚਿੰਤਾ, ਚਿੱਠੀ ਲਿਖ ਮੰਗੀ ਇੱਛਾ ਮੌਤ


author

shivani attri

Content Editor

Related News