ਪੁਰਾਣੀ ਰੰਜਿਸ਼ ਤਹਿਤ 2 ਫੈਕਟਰੀ ਮਾਲਕਾਂ ਦੇ ਵਰਕਰਾਂ ’ਚ ਹੋਈ ਝੜਪ ਦਫਤਰ ’ਚ ਵੜ ਕੇ ਤੋੜ-ਭੰਨ ਕਰਨ ਦਾ ਲਾਇਆ ਦੋਸ਼

08/28/2018 6:53:19 AM

ਜਲੰਧਰ,   (ਮ੍ਰਿਦੁਲ)—  ਮਾਤਾ ਸੰਤ ਕੌਰ ਨਗਰ ਵਿਚ ਰਾਤ ਨੂੰ ਦੋ ਫੈਕਟਰੀ ਮਾਲਕਾਂ ਦੀ ਲੇਬਰ  ਵਿਚ ਪੁਰਾਣੀ ਰੰਜਿਸ਼ ਤਹਿਤ ਕੁੱਟ-ਮਾਰ ਹੋ ਗਈ। ਲੜਾਈ ਇਥੋਂ ਤੱਕ ਪਹੁੰਚ ਗਈ ਕਿ ਇਕ ਪੱਖ  ਨੇ ਦੂਜੇ ਪੱਖ ਦੇ ਦਫਤਰ ਅਤੇ ਝੁੱਗੀਆਂ ਵਿਚ ਵੜ ਕੇ ਤੋੜ-ਭੰਨ ਕੀਤੀ। ਹਾਲਾਂਕਿ ਮਾਮਲੇ  ਨੂੰ ਲੈ ਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਜਾਂਚ ਕਰ ਰਹੀ ਹੈ। 
ਐੱਸ. ਐੱਚ. ਓ. ਗਗਨਦੀਪ  ਸਿੰਘ ਦਾ ਕਹਿਣਾ ਹੈ ਕਿ ਦੋਵਾਂ ਪੱਖਾਂ ਵਲੋਂ ਸ਼ਿਕਾਇਤ ਆ ਗਈ ਹੈ ਤੇ ਜਾਂਚ ਕੀਤੀ ਜਾ ਰਹੀ  ਹੈ। ਪੁਖਤਾ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਆਰਥਿਕ ਟ੍ਰੇਡਿੰਗ  ਕੰਪਨੀ ਦੇ ਮਾਲਕ ਰਵੀ ਜੁਨੇਜਾ ਨੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਦੀ ਲੇਬਰ ਦਾ ਦੂਜੀ  ਫੈਕਟਰੀ ਮਾਲਕ  ਦੀ ਲੇਬਰ ਦੇ ਨਾਲ ਝਗੜਾ ਹੋ ਗਿਆ ਸੀ, ਜੋ ਕਿ ਇਕ ਪ੍ਰਧਾਨ ਨੇ ਮਾਮਲਾ  ਸੁਲਝਾ ਦਿੱਤਾ ਸੀ, ਜਿਸ ਤੋਂ ਬਾਅਦ ਵਿਚ ਦੇਰ ਰਾਤ ਦੂਜੇ ਪੱਖ ਵਲੋਂ ਕੁਝ ਸ਼ਰਾਰਤੀ ਤੱਤਾਂ  ਨੇ ਆ ਕੇ ਉਨ੍ਹਾਂ ਦੀ ਲੇਬਰ ਦੇ ਕਮਰਿਆਂ ਵਿਚ ਵੜ ਕੇ ਕੁੱਟ-ਮਾਰ ਕੀਤੀ, ਜਿਥੋਂ ਉਨ੍ਹਾਂ ਦੀ  ਲੇਬਰ ਵਾਲੇ ਮੌਕੇ ਤੋਂ ਡਰ ਕੇ ਭੱਜ ਗਏ। ਹਾਲਾਂਕਿ ਕੁੱਟ-ਮਾਰ ਤੋਂ ਬਾਅਦ ਹਮਲਾਵਰ ਜਿਥੇ  ਇਕ ਪਾਸੇ ਭੱਜ ਗਏ, ਉਥੇ ਦੂਜੇ ਪਾਸੇ ਉਨ੍ਹਾਂ ਨੇ ਸਾਡੇ ਵਰਕਰਾਂ ਨੂੰ ਹਸਪਤਾਲ ਵਿਚ ਐੱਮ. ਐੱਲ. ਆਰ. ਕਟਵਾਉਣ ਤੋਂ ਵੀ ਰੋਕਿਆ। ਉਹ ਵੀ ਉਦੋਂ ਜਦੋਂ ਉਹ ਸਿਵਲ ਹਸਪਤਾਲ ਰਸਤੇ ਵਿਚ ਜਾ  ਰਹੇ ਸਨ। ਜਿਥੋਂ ਡਰ ਦੇ ਮਾਰੇ ਸਾਡੇ ਲੇਬਰ ਵਾਲੇ ਉਥੋਂ ਭੱਜ ਗਏ। 
ਉਨ੍ਹਾਂ ਦੱਸਿਆ ਕਿ  ਦੂਜੇ ਪੱਖ ਵਿਚ ਫੈਕਟਰੀ ਮਾਲਕ ਸਿਆਸੀ ਦਬਾਅ ਬਣਾ ਕੇ ਉਨ੍ਹਾਂ ਖਿਲਾਫ ਉਲਟਾ ਕੇਸ ਕਰਵਾਉਣ  ਦੇ ਚੱਕਰ ਵਿਚ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਉਨ੍ਹਾਂ ਨੇ ਏ. ਐੱਸ. ਆਈ. ਕਿਸ਼ਨ ਚੰਦ  ਨੂੰ ਸ਼ਿਕਾਇਤ ਦੇ ਦਿੱਤੀ ਹੈ। ਉਥੇ ਓਧਰ 
ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਦੋਵਾਂ ਪੱਖਾਂ ਵਲੋਂ ਸ਼ਿਕਾਇਤ ਦਿੱਤੀ ਗਈ ਹੈ।


Related News