ਕਿਸਾਨੀ ਸੰਘਰਸ਼ ਦੀ ਭੇਟ ਚੜ੍ਹੀ 77 ਸਾਲਾ ਬਜ਼ੁਰਗ ਬੀਬੀ

Saturday, Apr 10, 2021 - 09:55 AM (IST)

ਕਿਸਾਨੀ ਸੰਘਰਸ਼ ਦੀ ਭੇਟ ਚੜ੍ਹੀ 77 ਸਾਲਾ ਬਜ਼ੁਰਗ ਬੀਬੀ

ਅਮਰਗੜ੍ਹ (ਜ. ਬ.) : ਕਿਸਾਨੀ ਸੰਘਰਸ਼ ਦੌਰਾਨ ਪਿੰਡ ਬਨਭੌਰਾ ਦੀ ਵਸਨੀਕ ਬਜ਼ੁਰਗ ਮਾਤਾ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਮਾਹੋਰਾਣਾ ਟੋਲ ਸੰਘਰਸ਼ ਕਮੇਟੀ ਦੇ ਸਕੱਤਰ ਨਰਿੰਦਰਜੀਤ ਸਿੰਘ ਸਲਾਰ ਨੇ ਦੱਸਿਆ ਕਿ ਬਲਵੰਤ ਕੌਰ (77) ਪਤਨੀ ਬਲਵੀਰ ਸਿੰਘ ਵਾਸੀ ਪਿੰਡ ਬਨਭੌਰਾ ਪਰਿਵਾਰ ਸਮੇਤ ਪਿਛਲੇ ਸਾਢੇ 4 ਮਹੀਨਿਆਂ ਤੋਂ ਮਾਹੋਰਾਣਾ ਟੋਲ-ਪਲਾਜ਼ਾ ਵਿਖੇ ਸ਼ਿਰਕਤ ਕਰ ਰਹੀ ਸੀ। 

4 ਅਪ੍ਰੈਲ ਨੂੰ ਵੀ ਬਲਵੰਤ ਕੌਰ ਆਪਣੇ ਪਤੀ ਅਤੇ ਪੁੱਤਰ ਨਾਲ ਟੋਲ-ਪਲਾਜ਼ਾ ਪਹੁੰਚੀ ਸੀ ਪਰ 5 ਅਪ੍ਰੈਲ ਨੂੰ ਤੜਕਸਾਰ ਹੀ ਦਿਲ ਦਾ ਦੌਰਾ ਪੈਣ ਕਾਰਣ ਮਾਤਾ ਬਲਵੰਤ ਕੌਰ ਦੀ ਮੌਤ ਹੋ ਗਈ। ਮਾਤਾ ਬਲਵੰਤ ਕੌਰ ਦਾ ਪਰਿਵਾਰ ਕੱਪੜੇ-ਸਿਲਾਈ ਕਰਨ ਦਾ ਕੰਮ ਕਰਦਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬਨਭੌਰਾ ਵਿਖੇ ਕੀਤਾ ਗਿਆ।


author

Babita

Content Editor

Related News