ਐਤਵਾਰ ਨੂੰ ਵੀ ਖੁੱਲ੍ਹਣਗੇ ਦਫ਼ਤਰ! ਪੰਜਾਬੀਓ ਹੋ ਜਾਓ ALERT, 15 ਤਾਰੀਖ਼ ਮਗਰੋਂ ਪਵੇਗੀ ਵੱਡੀ ਮੁਸੀਬਤ
Saturday, Aug 08, 2026 - 09:50 AM (IST)
ਲੁਧਿਆਣਾ (ਖੁਰਾਣਾ) : ਦੇਸ਼ ਦੀਆਂ ਤਿੰਨੋਂ ਮੁੱਖ ਗੈਸ ਕੰਪਨੀਆਂ ਵੱਲੋਂ ਆਗਾਮੀ 15 ਅਗਸਤ ਤੱਕ ਆਪਣੇ ਰਸੋਈ ਗੈਸ ਕੁਨੈਕਸ਼ਨ ਦੀ ਈ-ਕੇ. ਵਾਈ. ਸੀ. ਨਾ ਕਰਵਾਉਣ ਵਾਲੇ ਖ਼ਪਤਕਾਰਾਂ ਦੀ ਗੈਸ ਸਿਲੰਡਰ ਦੀ ਆਨਲਾਈਨ ਬੁਕਿੰਗ ਸਵੀਕਾਰ ਨਾ ਕਰਨ ਸਮੇਤ ਸਿਲੰਡਰ ਦੀ ਸਪਲਾਈ ਮੁਹੱਈਆ ਕਰਵਾਉਣ ਦਾ ਕੰਮ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ। ਇਸ ਗੰਭੀਰ ਮਾਮਲੇ ਨੂੰ ਲੈ ਕੇ ਗੈਸ ਕੰਪਨੀਆਂ ਅਤੇ ਏਜੰਸੀਆਂ ਦੇ ਡੀਲਰਾਂ ਵੱਲੋਂ ਆਪਣੇ ਖ਼ਪਤਕਾਰਾਂ ਨੂੰ ਸਿੱਧੇ ਲਫਜ਼ਾਂ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਉਹ 15 ਅਗਸਤ ਤੋਂ ਪਹਿਲਾਂ ਆਪਣੀ ਈ. ਕੇ. ਵਾਈ. ਸੀ. ਕਰਵਾਉਣ ਦਾ ਕੰਮ ਨਜਿੱਠ ਲੈਣ, ਨਹੀਂ ਤਾਂ ਸਬੰਧਤ ਖ਼ਪਤਕਾਰਾਂ ਦੀ ਰਸੋਈ ਗੈਸ ਸਿਲੰਡਰ ਦੀ ਬੁਕਿੰਗ ਮਨਜ਼ੂਰ ਨਾ ਕਰਨ ਸਮੇਤ ਸਪਲਾਈ ‘ਤੇ ਰੋਕ ਅਤੇ ਕੁਨੈਕਸ਼ਨ ਰੱਦ ਕਰਨ ਵਰਗੇ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ।
'ਜਗ ਬਾਣੀ' ਪੱਤਰਕਾਰ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਚੀਮਾ ਚੌਂਕ ਸਥਿਤ ਅਰੁਣ ਗੈਸ ਸਰਵਿਸ ਦੇ ਅਰੁਣ ਅਗਰਵਾਲ, ਬਚਨ ਗੈਸ ਏਜੰਸੀ ਦੇ ਮਨਜੀਤ ਸਿੰਘ, ਥੰਮਨ ਗੈਸ ਸਰਵਿਸ ਦੇ ਅਮਿਤ ਥੰਮਨ ਤੇ ਇਲਾਕਾ ਸ਼ਿਮਲਾਪੁਰੀ ਦੇ ਡਾਬਾ ਰੋਡ ਸਥਿਤ ਇੰਦਰ ਗੈਸ ਸਰਵਿਸ ਦੇ ਮੁਖੀ ਸੰਚਾਲਕ ਰਣਜੀਤ ਸਿੰਘ ਗਾਂਧੀ ਨੇ ਦੱਸਿਆ ਕਿ ਸਾਰੀਆਂ ਗੈਸ ਕੰਪਨੀਆਂ ਨਾਲ ਸਬੰਧਿਤ ਏਜੰਸੀਆਂ ਦੇ ਦਫ਼ਡਤਰ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਸਵੇਰੇ 9 ਤੋਂ 5 ਵਜੇ ਤੱਕ ਖੁੱਲ੍ਹੇ ਰਹਿਣਗੇ ਤਾਂ ਕਿ ਹਰ ਖ਼ਪਤਕਾਰ ਦੀ ਈ-ਕੇ.ਵਾਈ.ਸੀ. ਕਰਵਾਉਣ ਦਾ ਕੰਮ ਮੁਕੰਮਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮਾਂ ਬਾਰੇ ਆਈ ਵੱਡੀ ਅਪਡੇਟ, BBBM ਨੇ ਦੱਸੇ ਤਾਜ਼ਾ ਹਾਲਾਤ
ਉਨ੍ਹਾਂ ਦੱਸਿਆ ਕਿ ਗੈਸ ਏਜੰਸੀਆਂ ਦੇ ਦਫ਼ਤਰ ’ਤੇ ਹਰ ਖ਼ਪਤਕਾਰ ਦੀ ਬਿਲਕੁਲ ਮੁਫ਼ਤ ਰੂਪ 'ਚ ਈ-ਕੇ. ਵਾਈ. ਸੀ. ਕੀਤੀ ਜਾ ਰਹੀ ਹੈ, ਜਿਸ 'ਚ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਤੇ ਗੈਸ ਕੰਪਨੀਆਂ ਦੇ ਅਧਿਕਾਰੀਆਂ ਦਾ ਸਿਰਫ ਇਕ ਮਕਸਦ ਹੈ ਕਿ ਦੇਸ਼ ਭਰ 'ਚ ਫਰਜ਼ੀ ਤਰੀਕੇ ਨਾਲ ਚੱਲਣ ਵਾਲੇ ਗੈਸ ਕੁਨੈਕਸ਼ਨਾਂ ਨੂੰ ਰੱਦ ਕਰਕੇ ਰਸੋਈ ਗੈਸ ਸਿਲੰਡਰ ਦੀ ਹੋਣ ਵਾਲੀ ਦੁਰਵਰਤੋਂ ਤੇ ਬਲੈਕ ਮਾਰਕੀਟਿੰਗ ਦੇ ਖ਼ਿਲਾਫ਼ ਨਕੇਲ ਕੱਸੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
