BIG BREAKING: ਪੰਜਾਬ ''ਚ ਦਿਨ-ਦਿਹਾੜੇ ਵੱਡੀ ਲੁੱਟ! ਬੈਂਕ ਦੇ ਬਾਹਰੋਂ ਗੰਨ ਪੁਆਇੰਟ ''ਤੇ ਖੋਹੇ 15,00,000 ਰੁਪਏ

Thursday, Oct 08, 2026 - 03:02 PM (IST)

BIG BREAKING: ਪੰਜਾਬ ''ਚ ਦਿਨ-ਦਿਹਾੜੇ ਵੱਡੀ ਲੁੱਟ! ਬੈਂਕ ਦੇ ਬਾਹਰੋਂ ਗੰਨ ਪੁਆਇੰਟ ''ਤੇ ਖੋਹੇ 15,00,000 ਰੁਪਏ

ਖੰਨਾ (ਵਿਨਾਇਕ): ਖੰਨਾ ਵਿਚ ਅੱਜ ਦਿਨ-ਦਿਹਾੜੇ ਲੱਖਾਂ ਰੁਪਏ ਦੀ ਲੁੱਟ ਹੋ ਗਈ ਹੈ। ਇੱਥੇ ਬੈਂਕ ਬਾਹਰੋਂ ਇਕ ਆੜ੍ਹਤੀਏ ਤੋਂ ਗੰਨ ਪੁਆਇੰਟ 'ਤੇ 15 ਲੱਖ ਰੁਪਏ ਲੁੱਟੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਵਾਰਦਾਤ ਮਗਰੋਂ ਆੜ੍ਹਤੀਆ ਆਪਣੇ ਪਿਤਾ ਸਮੇਤ ਥਾਣੇ ਪਹੁੰਚ ਕੇ ਸ਼ਿਕਾਇਤ ਦੇਣ ਪਹੁੰਚਿਆ ਹੈ। 

ਜਾਣਕਾਰੀ ਮੁਤਾਬਕ, ਅੱਜ ਅਮਲੋਹ ਤੋਂ ਇਕ ਆੜ੍ਹਤੀਆ ਪੇਮੈਂਟ ਲੈਣ ਲਈ ਇੱਥੇ ਆਇਆ ਸੀ। ਆੜ੍ਹਤੀਏ ਦਾ ਕਹਿਣਾ ਹੈ ਕਿ ਜਦੋਂ ਉਹ HDFC ਬੈਂਕ ਤੋਂ ਪੈਸੇ ਲੈ ਕੇ ਗੱਡੀ ਵਿਚ ਬੈਠਿਆ ਤਾਂ ਦੋ ਲੁਟੇਰਿਆਂ ਨੇ ਉਸ 'ਤੇ ਪਿਸਤੌਲ ਤਾਣ ਦਿੱਤੀ ਤੇ 15 ਲੱਖ ਰੁਪਏ ਖੋਹ ਲਏ। ਹੋਰ ਤਾਂ ਹੋਰ ਉਹ ਆੜ੍ਹਤੀਏ ਤੋਂ ਗੱਡੀ ਵੀ ਖੋਹ ਕੇ ਲੈ ਗਏ। 

ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਸ ਤੁਰੰਤ ਹਰਕਤ ਵਿਚ ਆਈ ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। 


author

Anmol Tagra

Content Editor

Related News