Gym ''ਚ ਮਹਿਲਾ ਮੈਨੇਜਰ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਘਟਨਾ CCTV ''ਚ ਕੈਦ
Saturday, Nov 30, 2024 - 12:27 PM (IST)
ਲੁਧਿਆਣਾ (ਰਾਜ) : ਚੰਡੀਗੜ੍ਹ ਰੋਡ ਦੇ ਨਜ਼ਦੀਕ ਇਕ ਜਿੰਮ 'ਚ ਫਲੋਰ ਦੇ ਮੈਨੇਜਰ ਨੇ ਮਹਿਲਾ ਮੈਨੇਜਰ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਹ ਘਟਨਾ ਜਿੰਮ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਮਾਮਲੇ 'ਚ ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਨੇ ਦੱਸਿਆ ਕਿ ਉਸ ਨੇ 15 ਜਨਵਰੀ, 2023 ਤੋਂ 11 ਜੁਲਾਈ, 2024 ਤੱਕ ਜਿੰਮ 'ਚ ਸੈਂਟਰ ਮੈਨੇਜਰ ਦੇ ਤੌਰ 'ਤੇ ਕੰਮ ਕੀਤਾ ਹੈ। ਦੋਸ਼ੀ ਗੁਰਜੀਤ ਸਿੰਘ ਉਸੇ ਜਿੰਮ 'ਚ ਫਲੋਰ ਮੈਨੇਜਰ ਸੀ।
ਗੁਰਜੀਤ ਦੀ ਅਕਸਰ ਉਸ 'ਤੇ ਬੁਰੀ ਨਜ਼ਰ ਰਹਿੰਦੀ ਸੀ। ਪੀੜਤਾ ਨੇ ਦੱਸਿਆ ਕਿ ਉਹ ਟ੍ਰੇਨਰ ਦੇ ਰੈਸਟ ਰੂਮ 'ਚ ਇਕੱਲੀ ਸੀ ਤਾਂ ਦੋਸ਼ੀ ਗੁਰਜੀਤ ਸਿੰਘ ਨੇ ਉਸ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਜਿੰਮ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਜਿਸ ਦੀ ਫੁਟੇਜ ਉਸ ਨੇ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।