SIR ਦੌਰਾਨ BLO ਨਾਲ ਬਦਸਲੂਕੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
Friday, Oct 02, 2026 - 06:24 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੋਟਰ ਸੂਚੀਆਂ ਦੀ ਚੱਲ ਰਹੀ SIR ਦੌਰਾਨ ਸਰਕਾਰੀ ਡਿਊਟੀ 'ਤੇ ਤਾਇਨਾਤ ਇਕ ਮਹਿਲਾ ਕਰਮਚਾਰੀ ਦੇ ਨਾਲ ਬਦਸਲੂਕੀ ਕਰਨ ਤੇ ਸਰਕਾਰੀ ਕੰਮ ਵਿਚ ਅੜਿੱਕਾ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਸੈਂਟਰ-63 ਹਲਕੇ ਦੇ ਅਧੀਨ ਪੈਂਦੇ ਬੂਥ ਨੰਬਰ 72 ਦੀ ਬੂਥ ਲੈਵਲ ਅਫ਼ਸਰ (BLO) ਮੀਨੂੰ ਮੁਤਾਬਕ ਹਰੀਸ਼ ਕੁਮਾਰ ਨਾਮਕ ਵਿਅਕਤੀ ਨੇ ਉਸ ਨਾਲ ਡਿਊਟੀ ਦੌਰਾਨ ਬਦਸਲੂਕੀ ਕਰਦਿਆਂ ਸਰਕਾਰੀ ਕੰਮ ਵਿਚ ਅੜਿੱਕਾ ਪਾਇਆ। ਉਸ ਨੇ ਤੁਰੰਤ ਇਸ ਦੀ ਲਿਖਤੀ ਸ਼ਿਕਾਇਤ ਉੱਚ ਅਫ਼ਸਰਾਂ ਤੇ ਇਲੈਕਸ਼ਨ ਸੈੱਲ ਨੂੰ ਦਿੱਤੀ, ਜਿਸ ਮਗਰੋਂ ਹਰੀਸ਼ ਕੁਮਾਰ ਦੇ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਵਿਸਥਾਰਤ ਤਫ਼ਤੀਸ਼ ਅਮਲ ਵਿਚ ਲਿਆ ਰਹੀ ਹੈ। ਘਟਨਾਸਥਲ 'ਤੇ ਮੌਜੂਦ ਹੋਰ ਮੁਲਾਜ਼ਮਾਂਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਮੁਲਜ਼ਮ ਦੇ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
