ਮਤਰੇਏ ਪਿਓ ਨੇ ਨਾਬਾਲਗ ਧੀ ਨਾਲ ਟੱਪੀਆਂ ਹੱਦਾਂ, ਕੀਤਾ ਇਹ ਕਾਰਾ

Tuesday, Dec 20, 2022 - 09:52 PM (IST)

ਮਤਰੇਏ ਪਿਓ ਨੇ ਨਾਬਾਲਗ ਧੀ ਨਾਲ ਟੱਪੀਆਂ ਹੱਦਾਂ, ਕੀਤਾ ਇਹ ਕਾਰਾ

ਸਿੱਧਵਾਂ ਬੇਟ (ਚਾਹਲ) : ਪਿੰਡ ਸ਼ੇਰਪੁਰ ਕਲਾਂ ਵਿਖੇ ਮਤਰੇਏ ਪਿਉ ਵੱਲੋਂ ਆਪਣੀ ਨਾਬਾਲਿਗ ਲੜਕੀ ਨਾਲ ਛੇੜਛਾੜ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ 20 ਅਕਤੂਬਰ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਪਹਿਲੇ ਵਿਆਹ ਤੋਂ ਉਸ ਦੇ ਇਕ ਲੜਕੀ ਹੈ, ਜੋ 7ਵੀਂ ਕਲਾਸ 'ਚ ਪੜ੍ਹਦੀ ਹੈ। ਉਸ ਦਾ ਦੂਜਾ ਵਿਆਹ ਸੁਖਦੀਪ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਸ਼ੇਰਪੁਰ ਕਲਾਂ ਨਾਲ ਹੋਇਆ ਹੈ, ਜੋ ਉਸ ਦੀ ਲੜਕੀ ਨਾਲ ਪਿਛਲੇ 10-12 ਦਿਨਾਂ ਤੋਂ ਗਲਤ ਹਰਕਤਾਂ ਕਰ ਰਿਹਾ ਸੀ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਨੇ ਜ਼ੀਰਾ ਵਿਖੇ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਬਲ ਪ੍ਰਯੋਗ ਦੀ ਕੀਤੀ ਨਿੰਦਾ, ਕਹੀ ਇਹ ਗੱਲ

ਮਾਂ ਨੇ ਕਿਹਾ ਕਿ ਇਸ ਤੋਂ ਬਾਅਦ ਮੇਰੀ ਲੜਕੀ ਨੇ ਮੈਨੂੰ ਦੱਸਿਆ ਕਿ ਸੁਖਦੀਪ ਸਿੰਘ ਉਸ ਨਾਲ ਗਲਤ ਤਰੀਕੇ ਨਾਲ ਛੇੜਖਾਨੀ ਕਰਦਾ ਹੈ। ਮੇਰੇ ਵੱਲੋਂ ਰੋਕਣ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। 9 ਅਕਤੂਬਰ ਰਾਤ ਨੂੰ ਮੈਂ ਆਪਣੇ ਕਮਰੇ 'ਚ ਸੁੱਤੀ ਪਈ ਸੀ, ਜਿਸ ਦਾ ਫਾਇਦਾ ਚੁੱਕਦਿਆਂ ਕਰੀਬ 2 ਵਜੇ ਮੇਰਾ ਪਤੀ ਮੇਰੀ ਲੜਕੀ ਦੇ ਕਮਰੇ 'ਚ ਦਾਖਲ ਹੋਇਆ, ਜਿਥੇ ਇਸ ਨੇ ਮੇਰੀ ਲੜਕੀ ਨਾਲ ਗਲਤ ਹਰਕਤਾਂ ਕੀਤੀਆਂ, ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਮੇਰੀ ਅੱਖ ਖੁੱਲ੍ਹ ਗਈ, ਜਦੋਂ ਨਾਲ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਮੇਰੀ ਲੜਕੀ ਬੈੱਡ 'ਤੇ ਪਈ ਉੱਚੀ-ਉੱਚੀ ਰੋ ਰਹੀ ਸੀ। ਦਰਖਾਸਤ ਦੀ ਪੜਤਾਲ ਮੁੱਖ ਅਫ਼ਸਰ ਥਾਣਾ ਮਹਿਲਾ ਨੇ ਕੀਤੀ। ਜ਼ਿਲ੍ਹਾ ਪੁਲਸ ਮੁਖੀ ਦੇ ਹੁਕਮਾਂ 'ਤੇ ਕਥਿਤ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News