ਕੁੜੀ ਦੀਆਂ ਗੱਲਾਂ ’ਚ ਆ ਕੇ ਚੰਡੀਗੜ੍ਹ ਪਹੁੰਚਿਆ ਮੁੰਡਾ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼
Sunday, Sep 25, 2022 - 11:26 AM (IST)
ਲੌਂਗੋਵਾਲ(ਵਿਜੇ, ਵਸ਼ਿਸ਼ਟ) : ਪਿਛਲੇ ਸਮੇਂ ਤੋਂ ਭੋਲੇ-ਭਾਲੇ ਨੌਜਵਾਨਾਂ ਨੂੰ ਹਨੀ ਟਰੈਪ ’ਚ ਫਸਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜਾਬ ਪੁਲਸ ਨੇ ਥਾਣਾ ਲੌਂਗੋਵਾਲ ਵਿਖੇ 1 ਔਰਤ ਸਮੇਤ 5 ਵਿਆਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਸ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ 2 ਮੈਂਬਰ ਅਜੇ ਫਰਾਰ ਹਨ। ਕਸਬਾ ਲੌਂਗੋਵਾਲ ਨਿਵਾਸੀ ਕਰਨ ਕੁਮਾਰ ਪੁੱਤਰ ਜੋਗਿੰਦਰ ਪਾਲ ਨੇ ਥਾਣਾ ਮੁਖੀ ਬਲਵਿੰਦਰ ਸਿੰਘ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਪਿਛਲੇ ਦਿਨੀਂ ਉਸਦੇ ਮੋਬਾਇਲ ’ਤੇ ਕਿਸੇ ਕੁੜੀ ਦਾ ਫੋਨ ਆ ਰਿਹਾ ਸੀ ਅਤੇ ਉਕਤ ਕੁੜੀ ਨੇ ਉਸ਼ ਨੂੰ ਗੱਲਾਂ 'ਚ ਫਸਾ ਲਿਆ। ਕੁੜੀ ਨੇ ਕਿਹਾ ਕਿ ਉਹ ਚੰਡੀਗੜ੍ਹ ਦੇ ਸੈਕਟਰ 88 ’ਚ ਇਕ ਫਲੈਟ 'ਚ ਇਕੱਲੀ ਰਹਿੰਦੀ ਹੈ ਅਤੇ ਉਹ ਹਰ ਟਾਇਮ ਖ਼ਾਲੀ ਰਹਿੰਦਾ ਹੈ। ਕਰਨ ਨੇ ਕਿਹਾ ਕਿ ਉਹ ਕੁੜੀ ਦੀਆਂ ਗੱਲਾਂ 'ਚ ਆ ਕੇ ਚੰਡੀਗੜ੍ਹ ਚਲਾ ਗਿਆ। ਜਿੱਥੇ ਇਸ ਗਿਰੋਹ ਨੇ ਉਸਦੀ ਇਤਰਾਜ਼ਯੋਗ ਹਾਲਤ ’ਚ ਵੀਡੀਓ ਬਣਾ ਲਈ।
ਇਹ ਵੀ ਪੜ੍ਹੋ- ਭਾਰੀ ਮੀਂਹ ਨੇ PAU ਦੇ ਕਿਸਾਨ ਮੇਲੇ ਦਾ ਮਜ਼ਾ ਕੀਤਾ ਕਿਰਕਿਰਾ, ਮਹਿੰਗੇ ਸਟਾਲਾਂ ਦੇ ਚਾਰੇ ਪਾਸੇ ਭਰਿਆ ਪਾਣੀ (ਤਸਵੀਰਾਂ)
ਦੇਖਦੇ ਹੀ ਦੇਖਦੇ ਉਸ ਫਲੈਟ ’ਚ ਲੁਕ ਕੇ ਬੈਠੇ ਗਿਰੋਹ ਦੇ ਸਾਰੇ ਮੈਂਬਰ ਬਾਹਰ ਆ ਗਏ ਅਤੇ ਉਸ ਕੋਲੋਂ 20 ਲੱਖ ਰੁਪਏ ਦੀ ਮੰਗ ਕਰਨ ਲੱਗ ਪਏ। ਇਸ ਤੋਂ ਇਲਾਵਾ ਉਸ ਨੂੰ ਧਮਕਾਇਆ ਗਿਆ ਕਿ ਜੇਕਰ ਉਹ ਪੈਸੇ ਨਹੀਂ ਦਿੰਦਾ ਤਾਂ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਪਵਨ ਨੇ ਦੱਸਿਆ ਕਿ ਉਸ ਨੂੰ ਬਾਅਦ ’ਚ ਪਤਾ ਲੱਗਾ ਹੈ ਕਿ ਉਸ ਨੂੰ ਫਸਾਉਣ ਵਾਲੀ ਉਕਤ ਕੁੜੀ ਅਤੇ ਉਸਦੇ ਹੋਰ ਸਾਥੀ ਵੀ ਲੌਂਗੋਵਾਲ ਅਤੇ ਪਿੰਡ ਬੇਨੜੇ ਦੇ ਹੀ ਰਹਿੰਣ ਵਾਲੇ ਹਨ। ਉਸ ਨੇ ਕਿਹਾ ਕਿ ਜਦੋਂ ਮੈਂ ਆਪਣੇ-ਆਪ ਨੂੰ ਉਥੇ ਫਸਿਆ ਮਹਿਸੂਸ ਕੀਤਾ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਲੌਂਗੋਵਾਲ ਜਾ ਕੇ ਉਨ੍ਹਾਂ ਨੂੰ ਪੈਸੇ ਦੇ ਦੇਵੇਗਾ। ਉਕਤ ਨੌਜਵਾਨ ਨੇ ਉਸ ਨੇ ਸਾਰੀ ਘਟਨਾ ਬਾਰੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਅਤੇ ਥਾਣਾ ਲੌਂਗੋਵਾਲ ’ਚ ਇਸ ਗਿਰੋਹ ਦੇ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ।
ਇਹ ਵੀ ਪੜ੍ਹੋ- ਜਿਸ ਪੁੱਤ ਦੇ ਸਜਾਉਣਾ ਸੀ ਸਿਹਰਾ ਉਸ ਨੂੰ ਵਿਆਹ ਲੈ ਗਈ ਮੌਤ, ਸ਼ਗਨਾਂ ਤੋਂ ਪਹਿਲਾਂ ਹੀ ਉੱਜੜ ਗਈਆਂ ਖ਼ੁਸ਼ੀਆਂ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਪੀ.ਡੀ. ਪਲਵਿੰਦਰ ਸਿੰਘ ਚੀਮਾ, ਡੀ.ਐੱਸ.ਪੀ ਸੁਨਾਮ ਭਰਪੂਰ ਸਿੰਘ, ਡੀ.ਐੱਸ.ਪੀ.(ਡੀ) ਕਰਨ ਸਿੰਘ ਸੰਧੂ ਅਤੇ ਥਾਣਾ ਲੌਂਗੋਵਾਲ ਦੇ ਥਾਣਾ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਦੀਪਕ ਸਿੰਘ ਉਰਫ ਲੇਖੀ ਪੁੱਤਰ ਜਗਜੀਤ ਸਿੰਘ, ਗੁਰਵਿੰਦਰ ਸਿੰਘ ਉਰਫ ਗੱਗੂ ਪੁੱਤਰ ਰਾਜਾ ਸਿੰਘ, ਬਲਜੀਤ ਸਿੰਘ ਉਰਫ ਪਾਵਾ ਪੁੱਤਰ ਨਾਜਮ ਸਿੰਘ ਤੋਂ ਇਲਾਵਾ ਸੁਮਨ ਕੌਰ ਪਤਨੀ ਵਿਕੀ (ਸਾਰੇ ਵਾਸੀਆਨ ਪੱਤੀ ਰੰਧਾਵਾ ਲੌਂਗੋਵਾਲ) ਤੋਂ ਇਲਾਵਾ ਹਰਮਨ ਉਰਫ ਐਕਸ ਦਿਉਲ ਵਾਸੀ ਪਿੰਡ ਬੇਨੜਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।