CM ਮਾਨ ਦੇ ਸਹੁੰ ਚੁੱਕ ਸਮਾਗਮ ਲਈ ਕੱਟੀ ਫ਼ਸਲ ਦਾ ਮਿਲਿਆ ਮੁਆਵਜ਼ਾ, ਮੁਨਾਫ਼ੇ 'ਚ ਰਹੇ ਕਿਸਾਨ
Wednesday, May 25, 2022 - 05:48 PM (IST)

ਨਵਾਂਸ਼ਹਿਰ- ਕਣਕ ਦੀ ਵਿਕਰੀ ਦੇ ਮਾਮਲੇ ’ਚ ਇਸ ਵਾਰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ ਦੇ ਕਿਸਾਨਾਂ ਨੇ ਜ਼ਿਲ੍ਹੇ ਦੇ ਹੋਰ ਕਣਕ ਉਤਪਾਦਕ ਕਿਸਾਨਾਂ ਤੋਂ ਵਾਧੂ ਮੁਨਾਫ਼ਾ ਕਮਾਇਆ ਹੈ। ਇਹ ਸਭ ਇਸ ਲਈ ਕਿ ਇਨ੍ਹਾਂ ਕਿਸਾਨਾਂ ਦੀ ਜ਼ਮੀਨ ’ਤੇ ਲੱਗੀ ਫ਼ਸਲ ਨੂੰ ਮਾਨ ਸਰਕਾਰ ਦੇ 16 ਮਾਰਚ ਦੇ ਸਹੁ ਚੁੱਕ ਸਮਾਗਮ ਤੋਂ ਪਹਿਲਾਂ ਹੀ ਕੱਟਵਾ ਦਿੱਤਾ ਗਿਆ ਸੀ। ਇਸ ਨਾਲ ਨਾ ਤਾਂ ਕਿਸਾਨਾਂ ਨੂੰ ਫ਼ਸਲ ਦੇ ਪਕਣ ਤੱਕ ਦਾ ਇੰਤਜ਼ਾਰ ਕਰਨਾ ਪਿਆ ਅਤੇ ਨਾ ਹੀ ਫ਼ਸਲ ਕੱਟਣੀ ਪਈ। ਇਸ ਦੇ ਨਾਲ ਨਾ ਹੀ ਮੰਡੀ ’ਚ ਫ਼ਸਲ ਨੂੰ ਲੈ ਕੇ ਜਾਣ ਦਾ ਖ਼ਰਚਾ ਪਿਆ। ਇਸ ਦੇ ਇਲਾਵਾ ਹੋਰ ਖ਼ਰਚ ਜੋ ਫ਼ਸਲ ਨੂੰ ਪੱਕਣ ਤੱਕ ਲਈ ਕਰਨੇ ਪੈਂਦੇ ਹਨ, ਜਿਸ ’ਚ ਦਵਾਈ, ਖਾਧ ਆਦਿ ’ਤੇ ਵੀ ਖ਼ਰਚ ਨਹੀਂ ਕਰਨਾ ਪਿਆ। ਖਟਕੜਕਲਾਂ ਦੇ ਕਿਸਾਨਾਂ ਦੀ ਕਰੀਬ 160 ਏਕੜ ਜ਼ਮੀਨ ਜਿਸ ’ਤੇ ਵਾਧੂ ਕਣਕ ਦੀ ਫ਼ਸਲ ਸੀ, ਨੂੰ ਕੱਟਣ ’ਤੇ ਸਰਕਾਰ ਨੇ ਪ੍ਰਤੀ ਏਕੜ 47315 ਰੁਪਏ ਅਦਾ ਕੀਤੇ ਹਨ। ਕਿਸਾਨਾਂ ਨੂੰ ਇਹ ਰਕਮ ਮਾਰਚ ’ਚ ਵੀ ਵੱਖ-ਵੱਖ ਤਾਰੀਖ਼ਾਂ ’ਤੇ ਜਾਰੀ ਕੀਤੀ ਗਈ ਸੀ। ਜਦਕਿ ਹੋਰ ਕਣਕ ਉਤਪਾਦਕਾਂ ਨੂੰ ਪ੍ਰਤੀ ਏਕੜ ਔਸਤਨ ਕਰੀਬ 34 ਹਜ਼ਾਰ ਰੁਪਏ ਹੀ ਮਿਲ ਸਕੇ ਹਨ।
ਇਹ ਵੀ ਪੜ੍ਹੋ: ਦੇਸ਼ ’ਚ ਹਥਿਆਰਾਂ ਦੀ ਦੂਜੀ ਸਭ ਤੋਂ ਵੱਡੀ ਮੰਡੀ ਹੈ ਪੰਜਾਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ’ਤੇ ਨਜ਼ਰ
ਫ਼ਸਲ ਕੱਟਣ ਦੇ ਬਦਲੇ ਜਾਰੀ ਹੋਏ 72,65,954 ਰੁਪਏ
ਭਗਵੰਤ ਮਾਨ ਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੌਰਾਨ ਵਾਹਨਾਂ ਦੀ ਪਾਰਕਿੰਗ ਲਈ ਪਿੰਡ ਖਟਕੜਕਲਾਂ ’ਚ ਕਰੀਬ 160 ਏਕੜ ਜ਼ਮੀਨ ’ਤੇ ਲੱਗੀ ਹਰੀ ਫ਼ਸਲ ਜਿਸ ’ਚ ਵਾਧੂ ਫ਼ਸਲ ਕਣਕ ਦੀ ਸੀ, ਪ੍ਰਸ਼ਾਸਨ ਵੱਲੋਂ ਕਟਵਾਈ ਗਈ ਸੀ। ਇਸ ਫ਼ਸਲ ਦੇ ਬਦਲੇ ਪ੍ਰਸ਼ਾਸਨ ਵੱਲੋਂ ਸਬੰਧਤ ਕਿਸਾਨਾਂ ਨੂੰ 72 ਲੱਖ 65 ਹਜ਼ਾਰ 954 ਰੁਪਏ ਜਾਰੀ ਕੀਤੇ ਗਏ ਸਨ।
ਇਹ ਵੀ ਪੜ੍ਹੋ: ਹੈਰਾਨ ਕਰਦਾ ਖ਼ੁਲਾਸਾ: ਜਲੰਧਰ ਵਿਖੇ ਮੁਲਜ਼ਮ ਕਰ ਰਹੇ ਜੁਰਮ, ਪੁਲਸ ਵਾਲੇ ਦੇ ਰਹੇ ਸਰਪ੍ਰਸਤੀ, ਇੰਝ ਖੁੱਲ੍ਹਾ ਭੇਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ