ਭੋਗਪੁਰ ''ਚ ਹੋਏ ਐੱਨ. ਆਰ. ਆਈ. ਔਰਤ ਦੇ ਕਤਲ ਦਾ ਸੱਚ ਆਇਆ ਸਾਹਮਣੇ

03/29/2017 6:55:04 PM

ਜਲੰਧਰ (ਸੋਨੂੰ) :  ਐੱਨ. ਆਰ. ਆਈ. ਬਜ਼ੁਰਗ ਔਰਤ ਸੁਰਿੰਦਰ ਕੌਰ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਸ ਨੇ ਮਨਜਿੰਦਰ ਉਰਫ ਚਿੰਟੂ ਨਾਮਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਉਕਤ ਦੋਸ਼ੀ ਮ੍ਰਿਤਕ ਸੁਰਿੰਦਰ ਕੌਰ ਦੇ ਗੁਆਂਢ ''ਚ ਹੀ ਰਹਿੰਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਚਿੰਟੂ ਨੇ ਦੋ ਹੋਰ ਸੰਗੀਨ ਅਪਰਾਧੀਆਂ ਦੀ ਮਦਦ ਵੀ ਲਈ ਸੀ, ਜਿਨ੍ਹਾਂ ਦੀ ਪਛਾਣ ਅਮਨਜੀਤ ਅਤੇ ਮਨਵੀਰ ਵਾਸੀ ਪਿੰਡ ਭੱਠੇ ਥਾਣਾ ਬੁੱਲ੍ਹੋਵਾਲ ਵਜੋਂ ਹੋਈ ਹੈ। ਪੁਲਸ ਮੁਤਾਬਕ ਉਕਤ ਦੋਸ਼ੀ ਫਰਾਰ ਚੱਲ ਰਹੇ ਹਨ। ਪੁਲਸ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਦੱਸ ਦਈਏ ਕਿ ਭੋਗਪੁਰ ਦੇ ਪਿੰਡ ਕੋਹਜਾ ''ਚ 21 ਮਾਰਚ ਕੈਨੇਡਾ ਤੋਂ ਪਰਤੀ ਐੱਨ. ਆਰ. ਆਈ. ਸੁਰਿੰਦਰ ਕੌਰ ਦਾ ਉਸ ਦੇ ਘਰ ''ਚ ਹੀ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਸਮੇਂ ਇਹ ਵਾਰਦਾਤ ਹੋਈ ਉਸ ਸਮੇਂ ਮ੍ਰਿਤਕ ਮਹਿਲਾ ਦਾ ਪਤੀ ਵੀ ਘਰ ''ਚ ਮੌਜੂਦ ਸੀ ਪਰ ਅਧਰੰਗ ਦੀ ਬੀਮਾਰੀ ਨਾਲ ਪੀੜਤ ਹੋਣ ਕਾਰਨ ਉਹ ਕੁਝ ਨਹੀਂ ਕਰ ਸਕਿਆ। ਪੁਲਸ ਮੁਤਾਬਕ ਫਰਾਰ ਕਾਤਲਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Gurminder Singh

Content Editor

Related News