ਹੁਣ ਪੰਜਾਬ ਪੁਲਸ ਕਰੇਗੀ ਹੜ੍ਹ ਪੀੜਤਾਂ ਦੀ ਮਦਦ, SSP ਨੇ ਗਰੀਬ ਪਰਿਵਾਰ ਨੂੰ ਘਰ ਬਣਾ ਕੇ ਦੇਣ ਦਾ ਕੀਤਾ ਐਲਾਨ
Wednesday, Sep 10, 2025 - 12:32 PM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਨੂੰ ਹੜ੍ਹਾਂ ਨੇ ਬੁਰੀ ਤਰ੍ਹਾਂ ਆਪਣੀ ਗ੍ਰਿਫ਼ਤ 'ਚ ਲਿਆ ਹੋਇਆ ਹੈ ਅਤੇ ਵੱਡੀ ਗਿਣਤੀ 'ਚ ਲੋਕਾਂ ਦਾ ਨੁਕਸਾਨ ਹੋਇਆ ਹੈ। ਜਿੱਥੇ ਆਮ ਲੋਕ ਹੜ੍ਹ ਪੀੜਤਾਂ ਦੀ ਬਾਂਹ ਫੜ੍ਹ ਰਹੇ ਹਨ, ਉੱਥੇ ਹੁਣ ਪੰਜਾਬ ਪੁਲਸ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਕਦਮ ਚੁੱਕੇ ਹਨ। ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਨੂੰ ਇਕ ਹੜ੍ਹ ਪੀੜਤ ਨੇ ਗੁਹਾਰ ਲਗਾਈ ਸੀ ਕਿ ਉਸਦਾ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਟੁੱਟੀ ਹੋਈ ਛੱਤ 'ਤੇ ਤਰਪਾਲ ਪਾ ਕੇ ਪੂਰਾ ਪਰਿਵਾਰ ਰਹਿਣ ਨੂੰ ਮਜਬੂਰ ਹੋਇਆ ਪਿਆ ਹੈ। ਐੱਸ. ਐੱਸ. ਪੀ. ਫਿਰੋਜ਼ਪੁਰ ਅੱਜ ਉਸਦੇ ਘਰ ਬੇੜੀ 'ਚ ਸਵਾਰ ਹੋ ਕੇ ਪਹੁੰਚ ਗਏ ਅਤੇ ਹੜ੍ਹ ਪੀੜਤ ਦਾ ਦੁੱਖ ਜਾਣਿਆ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਾਉਣ ਵਾਲਿਆਂ ਲਈ ਅਹਿਮ ਖ਼ਬਰ, ਤੁਸੀਂ ਵੀ ਪੜ੍ਹੋ ਕੀ ਹੈ ਪੂਰਾ ਮਾਮਲਾ
ਉਨ੍ਹਾਂ ਨੇ ਪੀੜਤ ਨੂੰ ਕਿਹਾ ਕਿ ਭਲਕੇ ਤੋਂ ਹੀ ਉਸਦਾ ਮਕਾਨ ਬਣਨਾ ਸ਼ੁਰੂ ਹੋ ਜਾਵੇਗਾ ਅਤੇ ਸਵੇਰ ਤੋਂ ਹੀ ਸਮਾਨ ਆਵੇਗਾ ਅਤੇ ਦਿਨਾਂ 'ਚ ਹੀ ਉਸਦਾ ਘਰ ਦੁਬਾਰਾ ਖੜ੍ਹਾ ਕਰ ਦਿੱਤਾ ਜਾਵੇਗਾ। ਐੱਸ. ਐੱਸ. ਪੀ. ਨੇ ਕਿਹਾ ਕਿ ਨਿਊ ਗੱਡੀ ਰਾਜੋ ਕੇ ਪਿੰਡ ਪੂਰੀ ਤਰ੍ਹਾਂ ਨਾਲ ਹੜ੍ਹਾਂ ਕਾਰਨ ਤਬਾਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁਰੂ ਹੋਣ ਜਾ ਰਿਹਾ ਵੱਡਾ ਪ੍ਰਾਜੈਕਟ! ਪੰਜਾਬੀਆਂ ਦਾ ਲੰਬੇ ਚਿਰਾਂ ਦਾ ਸੁਫ਼ਨਾ ਹੋਇਆ ਪੂਰਾ
ਕਾਨੂੰਨ ਵਿਵਸਥਾ ਹੋਵੇ ਜਾਂ ਹੜ੍ਹ ਪੀੜਤਾਂ ਲਈ ਲੰਗਰ ਦੀ ਮਦਦ ਜਾਂ ਕੋਈ ਹੋਰ ਜ਼ਰੂਰੀ ਸਮਾਨ ਹੋਵੇ, ਪੰਜਾਬ ਪੁਲਸ ਦੇ ਅਧਿਕਾਰੀ ਪੂਰੀ ਤਰ੍ਹਾਂ ਆਪਣਾ ਕੰਮ ਕਰਨ 'ਚ ਲੱਗੇ ਹੋਏ ਹਨ। ਐੱਸ. ਐੱਸ. ਪੀ. ਨੇ ਹੋਰ ਸਮਾਜ ਸੇਵੀਆਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਸ ਤ੍ਰਾਸਦੀ 'ਚੋਂ ਨਿਕਲਣਾ ਹੜ੍ਹ ਪੀੜਤਾਂ ਲਈ ਬਹੁਤ ਔਖਾ ਹੈ। ਇੱਕ-ਦੂਜੇ ਦੀ ਮਦਦ ਨਾਲ ਹੀ ਹੜ੍ਹ ਪੀੜਤਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8