ਹੁਣ ਲੁਧਿਆਣਾ 'ਚ ਬਣਨਗੇ ਐੱਨ-95 ਮਾਸਕ ਤੇ PPE ਕਿੱਟਾਂ

Thursday, Apr 09, 2020 - 12:32 AM (IST)

ਲੁਧਿਆਣਾ, (ਪੰਕਜ)- ਦੁਨੀਆ ਭਰ 'ਚ ਮਹਾਮਾਰੀ ਦਾ ਰੂਪ ਧਾਰ ਚੁੱਕੇ ਕੋਰੋਨਾ ਵਾਇਰਸ ਦੇ ਡਰ ਨੇ ਆਮ ਲੋਕਾਂ ਦੇ ਨਾਲ-ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਵੀ ਡੂੰਘਾ ਝਟਕਾ ਦਿੱਤਾ ਹੈ। ਅਜਿਹੇ ਹਾਲਾਤ 'ਚ ਜ਼ਰੂਰੀ ਐੱਨ.-95 ਮਾਸਕ ਅਤੇ ਪੀ. ਪੀ. ਈ. ਕਿੱਟਾਂ ਦੀ ਦੇਸ਼ 'ਚ ਮੰਗ ਵਧਣ ਕਾਰਣ ਮਹਾਨਗਰ ਦੀ ਟੈਕਸਟਾਈਲ ਇੰਡਸਟਰੀਜ਼ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮਾਸਕ ਅਤੇ ਕਿੱਟਾਂ ਦੇ ਸੈਂਪਲ ਬਣਾ ਕੇ ਭੇਜੇ ਗਏ ਸਨ, ਜਿਨ੍ਹਾਂ 'ਚੋਂ ਤਿੰਨ ਟੈਕਸਟਾਈਲਜ਼ ਦੇ ਸੈਂਪਲ ਪਾਸ ਹੋਣ ਅਤੇ ਉਨ੍ਹਾਂ ਨੂੰ ਆਰਡਰ ਮਿਲਣ ਦੀ ਖਬਰ ਹੈ।
ਅਸਲ 'ਚ ਕੋਰੋਨਾ ਵਾਇਰਸ ਦੇ ਫੈਲਣ ਨਾਲ ਦੇਸ਼ ਭਰ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਮਾਸਕ ਅਤੇ ਕਿੱਟਾਂ ਦੀ ਮੰਗ ਵਧ ਗਈ ਸੀ। ਉਪਰੋਂ ਪੂਰੀ ਇੰਡਸਟਰੀ ਬੰਦ ਹੋਣ ਕਾਰਣ ਅਤੇ ਸ਼ੁਰੂਆਤੀ ਦੌਰ 'ਚ ਦੋਵੇਂ ਚੀਜ਼ਾਂ ਦੀ ਜੰਮ ਕੇ ਕਾਲਾਬਾਜ਼ਾਰੀ ਵੀ ਹੋਈ ਸੀ। ਅਜਿਹੇ 'ਚ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਮਾਸਕ ਅਤੇ ਕਿੱਟਾਂ ਬਣਾਉਣ 'ਚ ਸਮਰੱਥ ਟੈਕਸਟਾਈਲ ਨੂੰ ਸੈਂਪਲ ਬਣਾ ਕੇ ਭੇਜਣ ਲਈ ਕਿਹਾ ਗਿਆ ਸੀ। ਵਾਇਰਸ ਤੋਂ ਬਚਾਅ ਲਈ ਸ਼ਹਿਰ ਦੀ ਇਕ ਪ੍ਰਮੁੱਖ ਟੈਕਸਟਾਈਲ ਕੰਪਨੀ ਵੱਲੋਂ ਲਾਕਡਾਊਨ ਦੇ ਸ਼ੁਰੂਆਤੀ ਦਿਨਾਂ 'ਚ ਪੁਲਸ ਕਮਿਸ਼ਨਰ ਨੂੰ ਫੁੱਲ ਸੂਟ ਤਿਆਰ ਕਰ ਕੇ ਪੁਲਸ ਮੁਲਾਜ਼ਮਾਂ ਲਈ ਭੇਟ ਕੀਤੇ ਗਏ ਸਨ। ਇਸ ਕੰਪਨੀ ਤੋਂ ਇਲਾਵਾ ਦਰਜਨ ਦੇ ਕਰੀਬ ਹੋਰਨਾਂ ਕੰਪਨੀਆਂ ਨੇ ਮਾਸਕ ਅਤੇ ਕਿੱਟਾਂ ਦੇ ਸੈਂਪਲ ਤਿਅਰ ਕਰ ਕੇ ਸਰਕਾਰ ਨੂੰ ਭੇਜੇ ਸਨ, ਜਿਨ੍ਹਾਂ 'ਚੋਂ ਤਿੰਨ ਕੰਪਨੀਆਂ ਦੇ ਸੈਂਪਲ ਪਾਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਵੱਲੋਂ ਆਰਡਰ ਮਿਲਣ ਦੀ ਖਬਰ ਹੈ।


Bharat Thapa

Content Editor

Related News