ਤਿਉਹਾਰਾਂ ਮੌਕੇ ਪ੍ਰਦੂਸ਼ਣ ਘੱਟ ਕਰਨ ਲਈ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ, ਸਖ਼ਤ ਹਦਾਇਤਾਂ ਜਾਰੀ

Wednesday, Oct 04, 2023 - 11:33 PM (IST)

ਤਿਉਹਾਰਾਂ ਮੌਕੇ ਪ੍ਰਦੂਸ਼ਣ ਘੱਟ ਕਰਨ ਲਈ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ, ਸਖ਼ਤ ਹਦਾਇਤਾਂ ਜਾਰੀ

ਚੰਡੀਗੜ੍ਹ (ਵਿਜੇ) : ਯੂ. ਟੀ. ਪ੍ਰਸ਼ਾਸਨ ਨੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਦੁਸਹਿਰਾ, ਦੀਵਾਲੀ ਅਤੇ ਗੁਰਪੁਰਬ ਵਿਚਕਾਰ ਸਿਰਫ਼ ਈਕੋ-ਫ੍ਰੈਂਡਲੀ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਹੈ। ਫੈਸਟੀਵਲ ਸੀਜ਼ਨ ਤੋਂ ਪਹਿਲਾਂ ਯੂ. ਟੀ. ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਪ੍ਰਧਾਨਗੀ ਵਿਚ ਬੈਠਕ 'ਚ ਇਹ ਫੈਸਲਾ ਲਿਆ ਗਿਆ। ਸ਼ਹਿਰਵਾਸੀ ਤੈਅ ਸਮੇਂ ਦੀ ਹੱਦ ਵਿਚ ਗ੍ਰੀਨ ਪਟਾਕੇ ਚਲਾ ਸਕਦੇ ਹਨ। ਦੀਵਾਲੀ ’ਤੇ ਰਾਤ 8 ਤੋਂ 10, ਦੁਸਹਿਰਾ (ਪੁਤਲੇ ਸਾੜਨੇ ਦੌਰਾਨ) ਅਤੇ ਗੁਰਪੁਰਬ ਮੌਕੇ ਸਵੇਰੇ 4 ਤੋਂ 5 ਅਤੇ ਰਾਤ 9 ਤੋਂ 10 ਵਜੇ ਤਕ ਗ੍ਰੀਨ ਪਟਾਕਿਆਂ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੇ ਭੜਕਾਊ ਗੀਤ, ਹਥਿਆਰਾਂ ਬਾਰੇ ਵੀ ਨਵੀਆਂ ਹਦਾਇਤਾਂ ਜਾਰੀ

ਸੁਪਰੀਮ ਕੋਰਟ ਨੇ 23 ਅਕਤੂਬਰ 2018 ਨੂੰ ਆਪਣੇ ਹੁਕਮ ਰਾਹੀਂ ਗ੍ਰੀਨ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਇਸ ਨਿਰਦੇਸ਼ ਨਾਲ ਦਿੱਤੀ ਸੀ ਕਿ ਦੀਵਾਲੀ ਜਾਂ ਹੋਰ ਤਿਉਹਾਰ ਜਿਵੇਂ ਗੁਰਪੁਰਬ ਆਦਿ ’ਤੇ ਆਤਿਸ਼ਬਾਜ਼ੀ ਰਾਤ 8 ਤੋਂ ਰਾਤ 10 ਵਜੇ ਤਕ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ 1 ਦਸੰਬਰ 2020 ਨੂੰ ਆਪਣੇ ਹੁਕਮਾਂ ਦੇ ਜ਼ਰੀਏ ਸ਼ਹਿਰ/ਕਸਬਿਆਂ ਵਿਚ ਪਟਾਕਿਆਂ ’ਤੇ ਪਾਬੰਦੀ ਦੇ ਹੁਕਮ ਦਿੱਤੇ, ਜਿੱਥੇ ਹਵਾ ਦੀ ਗੁਣਵੱਤਾ ਮੱਧਮ ਜਾਂ ਖ਼ਰਾਬ ਸੀ। ਇਸ ਵਿਚ ਸਿਰਫ਼ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਉਹ ਵੀ ਦੋ ਘੰਟਿਆਂ ਤੋਂ ਵੱਧ ਨਹੀਂ।

ਇਹ ਵੀ ਪੜ੍ਹੋ : ਫਿੱਟਨੈੱਸ ਸੈਂਟਰ ਦੀ ਆੜ ’ਚ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਦੱਸ ਦੇਈਏ ਕਿ ਈਕੋ-ਫ੍ਰੈਂਡਲੀ ਗ੍ਰੀਨ ਪਟਾਕਿਆਂ ਵਿਚ ਵਾਤਾਵਰਣ ਲਈ ਨੁਕਸਾਨਦੇਹ ਰਸਾਇਣ ਨਹੀਂ ਹੁੰਦੇ। ਦੋ ਸਾਲ ਤਕ ਆਤਿਸ਼ਬਾਜ਼ੀ ’ਤੇ ਪਾਬੰਦੀ ਲਾਗੂ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਪਿਛਲੇ ਸਾਲ ਉਸ ਸਮੇਂ ਦੌਰਾਨ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਸੀ। ਮਹਾਮਾਰੀ ਕਾਰਨ ਪ੍ਰਸ਼ਾਸਨ ਨੇ 2020 ਅਤੇ 2021 ਵਿਚ ਵਾਇਰਸ ਫੈਲਣ ਦੇ ਜ਼ੋਖਮ ਨੂੰ ਰੋਕਣ ਲਈ ਰੋਕਥਾਮ ਢੰਗ ਦੇ ਰੂਪ ਵਿਚ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News