ਹੁਣ ਡਾਕਟਰਾਂ ਤੇ ਨਰਸਾਂ ''ਤੇ ਕੋਵਿਡ-19 ਦਾ ਖ਼ਤਰਾ

03/30/2020 11:19:08 PM

ਚੰਡੀਗੜ੍ਹ, (ਪਾਲ)— ਕੋਰੋਨਾ ਵਾਇਰਸ ਨੂੰ ਲੈ ਕੇ ਪੀ. ਜੀ. ਆਈ. ਦੀ ਇਕ ਵੱਡੀ ਲਾਪਰਵਾਹੀ ਕਾਰਣ ਕਈ ਡਾਕਟਰਾਂ, ਸਟਾਫ ਅਤੇ ਮਰੀਜ਼ਾਂ 'ਤੇ ਕੋਰੋਨਾ ਵਾਇਰਸ ਦਾ ਖ਼ਤਰਾ ਵੱਧ ਗਿਆ ਹੈ। ਗਾਈਡ ਲਾਈਨਜ਼ ਤੇ ਹੈਲਥ ਅਲਰਟ ਦੇ ਬਾਵਜੂਦ ਹਸਪਤਾਲ 'ਚ ਇਲਾਜ ਲਈ ਆਏ ਇਕ ਮਰੀਜ਼ ਦਾ ਟੈਸਟ ਦੇਰੀ ਨਾਲ ਹੋਇਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਮਰੀਜ਼ ਨੂੰ ਸੀ. ਡੀ. ਵਾਰਡ 'ਚ ਦਾਖਲ ਕਰਨ ਦੀ ਥਾਂ ਟੈਂਪਰੇਰੀ ਤੌਰ 'ਤੇ ਬਣਾਏ ਗਏ ਵਾਰਡ 'ਚ ਦਾਖਲ ਕੀਤਾ ਗਿਆ ਸੀ। ਨਵਾਂਗਰਾਓਂ ਦਸਮੇਸ਼ ਨਗਰ ਦੇ ਰਹਿਣ ਵਾਲੇ 65 ਸਾਲ ਦੇ ਬਜ਼ੁਰਗ ਨੂੰ 26 ਮਾਰਚ ਨੂੰ ਪੀ. ਜੀ. ਆਈ 'ਚ ਦਾਖਲ ਕੀਤਾ ਗਿਆ ਸੀ। ਮਰੀਜ਼ ਨੂੰ ਬੁਖਾਰ, ਖੰਘ, ਸਾਹ ਲੈਣ 'ਚ ਮੁਸ਼ਕਿਲ ਸੀ। ਡਾਕਟਰਾਂ ਨੇ ਇਸਨੂੰ ਸਵਾੲੂਨ ਫਲੂ ਦਾ ਕੇਸ ਸਮਝਕੇ ਮਰੀਜ਼ ਨੂੰ ਐਮਰਜੈਂਸੀ 'ਚ ਟੈਂਮਪਰੇਰੀ ਬਣਾਏ ਗਏ ਇੱਕ ਵਾਰਡ 'ਚ ਦਾਖਲ ਕਰ ਦਿੱਤਾ। ਅਗਲੇ ਦਿਨ ਜਦੋਂ ਮਰੀਜ਼ ਦਾ ਟੈਸਟ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਬਜੁਰਗ ਨੂੰ ਸਵਾਈਨ ਫਲੂ ਨਹੀਂ ਹੈ। ਜਿਸਤੋਂ ਬਾਅਦ ਉਸਦਾ ਕੋਵਿਡ ਟੈਸਟ ਕੀਤਾ ਗਿਆ। ਐਤਵਾਰ ਰਾਤ ਨੂੰ ਮਰੀਜ਼ ਦੀ ਟੈਸਟ ਰਿਪੋਰਟ ਆਈ ਜਿਸਤੋਂ ਪਤਾ ਚੱਲਿਆ ਕਿ ਉਹ ਕੋਰੋਨਾ ਪਾਜ਼ੀਟਿਵ ਹੈ। ਦੇਰ ਰਾਤ 11ਵਜੇ ਤੋਂ ਬਾਅਦ ਮਰੀਜ਼ ਨੂੰ ਪੀ. ਜੀ. ਆਈ. ਦੇ ਸੀ ਡੀ ਵਾਰਡ 'ਚ ਸ਼ਿਫਟ ਕੀਤਾ ਗਿਆ।

ਲਾਪਰਵਾਹੀ ਤੋਂ ਬਾਅਦ ਕੀਤਾ ਕਵਰਨਟਾਈਨ
ਜਿਵੇਂ ਹੀ ਪਤਾ ਚੱਲਿਆ ਦੀ ਮਰੀਜ਼ ਕੋਰੋਨਾ ਤੋਂ ਪਾਜ਼ੀਟਿਵ ਹੈ। ਉਸਤੋਂ ਬਾਅਦ ਪੀ.ਜੀ. ਆਈ. ਨੇ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਜਿਸਤੋਂ ਬਾਅਦ ਉਸ ਸਟਾਫ ਅਤੇ ਡਾਕਟਰਾਂ ਨੂੰ ਟਰੇਸ ਕੀਤਾ ਗਿਆ ਉਸ ਵਾਰਡ 'ਚ ਕੰਮ ਕਰ ਰਹੇ ਸਨ। ਪੀ. ਜੀ. ਆਈ. ਨੇ 5 ਡਾਕਟਰਾਂ ਨੂੰ ਟਰੇਸ ਕਰਕੇ ਹੋਮ ਕਵਰਨਟਾਈਨ ਕੀਤਾ ਹੈ ਜਿਸ 'ਚ 2 ਕੰਸਲਟੈਂਟ ਹਨ। ਨਾਲ ਹੀ 22 ਨਰਸਿੰਗ ਸਟਾਫ 5 ਐੱਚ. ਏ, 4 ਐੱਸ. ਏ. ਹਨ।

ਐਮਰਜੈਂਸੀ ਅਤੇ ਟਰਾਮਾ ਕਰਵਾਇਆ ਸੈਨੇਟਾਈਜ਼
ਮਰੀਜ਼ ਨੂੰ ਸੀ ਡੀ ਵਾਰਡ 'ਚ ਸ਼ਿਫਟ ਕਰਨ ਤੋਂ ਬਾਅਦ ਹੀ ਹਸਪਤਾਲ ਪ੍ਰਸਾਸ਼ਨ ਨੇ ਐਮਰਜੈਂਸੀ ਅਤੇ ਟਰਾਮਾ ਸੈਂਟਰ ਨੂੰ ਸੈਨੇਟਾਈਜ਼ ਕਰਵਾ ਦਿੱਤਾ ਹੈ।

ਬਿਨਾਂ ਸੇਫਟੀ ਤੋਂ ਜਾ ਰਹੇ ਸਨ ਮਰੀਜ਼ ਕੋਲ
ਸਟਾਫ ਅਨੁਸਾਰ ਪੀ.ਈ.ਪੀ. ਕਿੱਟਾਂ ਦੀ ਵੱਡੀ ਕਮੀ ਚੱਲ ਰਹੀ ਹੈ। ਸੇਫਟੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਗਾਈਡਲਾਈਨਜ਼ ਨੂੰ ਵੇਖੀਏ ਤਾਂ ਇਨੀਂ ਦਿਨੀਂ ਹਸਪਤਾਲ 'ਚ ਇਸ ਤਰ੍ਹਾਂ ਦਾ ਮਰੀਜ਼ ਜੇਕਰ ਆਉਂਦਾ ਹੈ ਤਾਂ ਉਸਦੀ ਕੋਰੋਨਾ ਟੈਸਟਿੰਗ ਜ਼ਰੂਰੀ ਹੈ। ਜਿਸਤੋਂ ਬਾਅਦ ਵੀ ਇਸ ਅਣਦੇਖਾ ਕੀਤਾ ਗਿਆ। ਡਾਕਟਰਾਂ ਅਤੇ ਸਟਾਫ ਨੂੰ ਤਾਂ ਕੋਰੋਨਾ ਹੋਣ ਦਾ ਖ਼ਤਰਾ ਹੋ ਗਿਆ ਹੈ। ਪਰ ਉਸ ਵਾਰਡ 'ਚ 3 ਦਿਨਾਂ ਤੋਂ ਸਵਾਈਨ ਫਲੂ ਦੇ ਮਰੀਜ਼ ਦਾਖਲ ਸਨ ਜਿਨ੍ਹਾਂ 'ਚੋਂ ਇੱਕ ਪੀ.ਜੀ. ਆਈ. ਦਾ ਸੁਰੱਖਿਆਕਰਮੀ ਹੈ। ਅਜਿਹੇ 'ਚ ਉਨ੍ਹਾਂ ਤਿੰਨਾਂ ਨੂੰ ਵੀ ਇਸਦਾ ਖ਼ਤਰਾ ਹੋ ਗਿਆ ਹੈ।

ਐਮਰਜੈਂਸੀ ਅਤੇ ਟਰਾਮਾ ਨੂੰ ਵੀ ਖ਼ਤਰਾ
ਭਲੇ ਹੀ ਪੀ.ਜੀ. ਆਈ. ਨੇ ਐਮਰਜੈਂਸੀ ਅਤੇ ਟਰਾਮਾ ਨੂੰ ਸੈਨੇਟਾਈਜ਼ ਕਰਵਾ ਦਿੱਤਾ ਹੈ ਬਾਵਜੂਦ ਇਸਦੇ ਜੋ ਡਾਕਟਰ ਅਤੇ ਸਟਾਫ ਇਸਦੇ ਸੰਪਰਕ 'ਚ ਆਏ ਉਨ੍ਹਾਂ ਨੇ ਪਿਛਲੇ ਤਿੰਨ ਦਿਨਾਂ 'ਚ ਕਈ ਮਰੀਜ਼ਾਂ ਨੂੰ ਵੇਖਿਆ ਹੋਵੇਗਾ। ਅਜਿਹੇ 'ਚ ਉਨ੍ਹਾਂ ਸਾਰਿਆਂ 'ਤੇ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਜੀ.ਐੱਮ.ਐੱਸ.ਐੱਚ. 'ਚ ਵੀ ਗਿਆ ਸੀ ਮਰੀਜ਼ ਇਲਾਜ ਲਈ
ਦੱਸਿਆ ਜਾ ਰਿਹਾ ਕਿ ਨਵਾਂਗਰਾਓਂ ਦਾ ਇਹ ਮਰੀਜ਼ ਕਈ ਹਫਤਿਆਂ ਤੋਂ ਬੀਮਾਰ ਹੈ। ਜੋ ਪੀ. ਜੀ. ਆਈ. 'ਚ ਆਉਣ ਤੋਂ ਪਹਿਲਾਂ 18 ਅਤੇ 25 ਮਾਰਚ ਨੂੰ ਜੀ.ਐੱਮ.ਐੱਸ.ਐੱਚ. 16 ਦੀ ਓ ਪੀ ਡੀ 'ਚ ਵੀ ਇਲਾਜ ਲਈ ਗਿਆ ਸੀ। ਹੈਲਥ ਵਿਭਾਗ ਫਿਲਹਾਲ ਉਨ੍ਹਾਂ ਲੋਕਾਂ ਨੂੰ ਟਰੇਸ ਕਰ ਰਹੀ ਹੈ ਜੋ ਉਸ ਸਮੇਂ ਮਰੀਜ਼ ਦੇ ਸੰਪਰਕ 'ਚ ਆਏ ਸਨ। ਸੂਤਰਾਂ ਅਨੁਸਾਰ ਅਜਿਹੇ 12 ਦੇ ਕਰੀਬ ਉਹ ਲੋਕ ਹਨ ਜਿਨ੍ਹਾਂ 'ਚ ਡਾਕਟਰ, ਨਰਸ ਅਤੇ ਦੂਜਾ ਸਟਾਫ ਹੈ।

ਬੇਟੇ ਨੂੰ ਵੀ ਕੀਤਾ ਦਾਖਲ
ਨਵਾਂਗਰਾਓਂ ਦੇ ਇਸ ਮਰੀਜ਼ ਨੂੰ ਉਸਦਾ 40 ਸਾਲ ਦਾ ਪੁੱਤਰ ਲੈਕੇ ਆਇਆ ਸੀ। ਜੋਕਿ ਮੋਹਾਲੀ 'ਚ ਰਹਿੰਦਾ ਹੈ। ਪਿਤਾ ਦੇ ਨਾਲ ਰਹਿਣ ਕਾਰਨ ਉਸਨੂੰ ਵੀ ਫਿਲਹਾਲ ਪੀ.ਜੀ. ਆਈ.'ਚ ਆਈਸੋਲਸ਼ੇਨ ਵਾਰਡ 'ਚ ਦਾਖਲ ਕਰ ਲਿਆ ਗਿਆ ਹੈ।

ਮਰੀਜ਼ ਦੀ ਕੋਈ ਟਰੈਵਲ ਹਿਸਟਰੀ ਨਹੀਂ ਸੀ
ਨਵੇਂ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਇਸ ਰੇਸਪਿਰੇਟਰੀ ਦੀ ਮੁਸ਼ਕਿਲ ਹੋਣ 'ਤੇ ਵੱਖ ਤੋਂ ਉਸਨੂੰ ਦਾਖਲ ਕੀਤਾ ਗਿਆ ਸੀ। ਲੱਛਣ ਸਾਰੇ ਸਵਾਈਨ ਫਲੂ ਦੇ ਸਨ ਜਦੋਂ ਟੈਸਟ ਹੋਇਆ ਤਾਂ ਨੈਗੇਟਿਵ ਆਉਣ 'ਤੇ ਕੋਰੋਨਾ ਟੈਸਟ ਕਰਵਾਇਆ ਗਿਆ ਜਿਸਤੋਂ ਬਾਅਦ ਪਤਾ ਚੱਲਿਆ ਕਿ ਉਹ ਪਾਜ਼ੀਟਿਵ ਹੈ। ਮਰੀਜ਼ ਦੇ ਸੰਪਰਕ 'ਚ ਆਏ ਸਟਾਫ ਨੂੰ ਟਰੇਸ ਕਰਨ ਤੋਂ ਬਾਅਦ ਕਵਰਨਟਾਈਨ ਕਰ ਲਿਆ ਗਿਆ ਹੈ। ਜਦੋਂਕਿ ਐਮਰਜੈਂਸੀ ਅਤੇ ਟਰਾਮਾ ਨੂੰ ਸੈਨੇਟਾਈਜ਼ ਕਰਵਾ ਦਿੱਤਾ ਗਿਆ ਹੈ।
-ਡਾ. ਅਸ਼ੋਕ ਕੁਮਾਰ, ਆਫੀਸ਼ੀਏਟਿੰਗ ਪੀ.ਆਰ.ਓ., ਪੀ. ਜੀ. ਆਈ.


KamalJeet Singh

Content Editor

Related News