PWD ਵਿਭਾਗ ਦੇ ਸਮਾਨਾਂਤਰ ਵਿਭਾਗ ਚਲਾ ਰਹੇ SDO ਨੂੰ ਨੋਟਿਸ ਜਾਰੀ

Monday, Apr 10, 2023 - 04:08 PM (IST)

PWD ਵਿਭਾਗ ਦੇ ਸਮਾਨਾਂਤਰ ਵਿਭਾਗ ਚਲਾ ਰਹੇ SDO ਨੂੰ ਨੋਟਿਸ ਜਾਰੀ

ਜਲੰਧਰ (ਨਰਿੰਦਰ ਮੋਹਨ)-ਪੀ. ਡਬਲਿਊ. ਡੀ. ਵਿਭਾਗ ਨਾਲ ਵਿਵਾਦਾਂ ਦਾ ਨਾਤਾ ਘੱਟ ਨਹੀਂ ਹੋ ਰਿਹਾ। ਪੀ. ਡਬਲਿਊ. ਡੀ. ਪੰਜਾਬ ਦਾ ਇਕ ਐੱਸ. ਡੀ. ਓ. ਵਿਭਾਗ ਦੇ ਸਮਾਨਾਂਤਰ ਹੀ ਵਿਭਾਗ ਚਲਾ ਰਿਹਾ ਹੈ। ਵਿਭਾਗ ਵੱਲੋਂ ਉਸ ਨੂੰ ਕਈ ਵਾਰ ਲਿਖਤੀ ਅਤੇ ਜ਼ੁਬਾਨੀ ਚਿਤਾਵਨੀ ਵੀ ਦਿੱਤੀ ਗਈ ਹੈ ਪਰ ਉਹ ਅਧਿਕਾਰੀ ਦਫ਼ਤਰ ’ਚ ਡਿਊਟੀ ’ਤੇ ਨਹੀਂ ਆ ਰਿਹਾ। ਖ਼ੁਦ ਨੂੰ ਵਿਭਾਗ ਦੇ ਮੰਤਰੀ ਦਾ ਖਾਸ ਦੱਸਣ ਵਾਲੇ ਇਸ ਅਧਿਕਾਰੀ ਦਾ ਕਥਿਤ ਦਾਅਵਾ ਹੈ ਕਿ ਜਦੋਂ ਉਹ ਕੰਮ ਕਰਵਾ ਰਿਹਾ ਹੈ ਤਾਂ ਫਿਰ ਦਫ਼ਤਰ ਕਿਉਂ ਆਵੇ। ਵਿਭਾਗ ਨੇ ਉਸ ’ਤੇ ਮੁਲਾਜ਼ਮਾਂ ਨੂੰ ਵੀ ਆਪਣੇ ਨਿੱਜੀ ਕੰਮਾਂ ਲਈ ਵਰਤਣ ਦਾ ਦੋਸ਼ ਵੀ ਲਾਇਆ ਹੈ ਪਰ ਵਿਭਾਗ ਦੇ ਉੱਚ ਅਧਿਕਾਰੀ ਵੀ ਉਸ ਵਿਰੁੱਧ ਕਾਰਵਾਈ ਕਰਨ ਤੋਂ ਝਿਜਕ ਰਹੇ ਹਨ।

ਵਿਭਾਗ ਦੇ ਚੰਡੀਗੜ੍ਹ ਡਿਵੀਜ਼ਨ ਤਿੰਨ ’ਚ ਤਾਇਨਾਤ ਐੱਸ. ਡੀ. ਓ. ਰਣਜੀਤ ਸਿੰਘ ਨੂੰ ਲੈ ਕੇ ਵਿਭਾਗ ’ਚ ਨਾਰਾਜ਼ਗੀ ਹੈ। ਵਿਭਾਗ ਦੇ ਉੱਚ ਅਧਿਕਾਰੀ ਨਿਗਰਾਨ ਇੰਜੀਨੀਅਰ ਨੇ ਇਸੇ 16 ਫਰਵਰੀ ਨੂੰ ਉਕਤ ਐੱਸ. ਡੀ. ਓ. ਨੂੰ ਕਾਰਨ ਦੱਸੋ ਨੋਟਿਸ ਕੱਢਿਆ ਸੀ ਕਿ ਉਹ ਆਊਟਸੋਰਸ ’ਤੇ ਰੱਖੇ ਮੁਲਾਜ਼ਮਾਂ ਦੀ ਵਰਤੋਂ ਆਪਣੀ ਮਰਜ਼ੀ ਨਾਲ ਅਤੇ ਬਿਨਾਂ ਇਜਾਜ਼ਤ ਤੋਂ ਕਰ ਰਿਹਾ ਹੈ। ਉਸ ਨੂੰ ਦੋ ਦਿਨਾਂ ’ਚ ਜਵਾਬ ਦੇਣ ਲਈ ਕਿਹਾ ਗਿਆ ਸੀ। ਇਸ ਤੋਂ ਪਹਿਲਾਂ 30 ਜਨਵਰੀ ਨੂੰ ਕਾਰਜਕਾਰੀ ਇੰਜੀਨੀਅਰ ਨੇ ਉਕਤ ਐੱਸ. ਡੀ. ਓ. ਨੂੰ ਨੋਟਿਸ ਕੱਢਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਉਹ ਵਿਭਾਗ ਦੇ ਕੰਮਾਂ ’ਚ ਦਿਲਚਸਪੀ ਨਹੀਂ ਲੈ ਰਿਹਾ ਅਤੇ ਨਾ ਹੀ ਉਹ ਸਮੇਂ ’ਤੇ ਕੋਈ ਸੂਚਨਾ ਦੇ ਰਿਹਾ ਹੈ। ਪੱਤਰ ’ਚ ਉਸ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਕਿਸੇ ਵੀ ਅਣਗਹਿਲੀ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ : ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਵਿਖੇ ਇਕ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਦੀ ਹੋਈ ਦਰਦਨਾਕ ਮੌਤ

ਇਸ ਤੋਂ ਪਹਿਲਾਂ ਪਿਛਲੇ ਸਾਲ 22 ਦਸੰਬਰ ਨੂੰ ਜਾਰੀ ਨੋਟਿਸ ’ਚ ਕਿਹਾ ਗਿਆ ਸੀ ਕਿ ਉਹ ਵਿਭਾਗ ਦੇ ਕੰਮਾਂ ’ਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਹੈ ਅਤੇ ਨਾ ਹੀ ਉਹ ਵ੍ਹਟਸਐਪ ’ਤੇ ਮੰਗੀ ਗਈ ਜਾਣਕਾਰੀ ਨੂੰ ਉਹ ਦੇਖਦਾ ਵੀ ਨਹੀਂ ਅਤੇ ਜਵਾਬ ਦੇਣਾ ਤਾਂ ਦੂਰ ਦੀ ਗੱਲ ਹੈ, ਇਸ ਕਾਰਨ ਕੰਮ ’ਚ ਨੁਕਸਾਨ ਹੋ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਅੱਜ ਤੱਕ ਵੱਡੇ ਅਫ਼ਸਰਾਂ ਨੇ ਉਕਤ ਐੱਸ. ਡੀ. ਓ. ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਿੰਮਤ ਵੀ ਨਹੀਂ ਵਿਖਾਈ। ਉਕਤ ਅਧਿਕਾਰੀ ਕੋਲ ਪੰਜਾਬ ਭਵਨ ਦਿੱਲੀ, ਪੰਜਾਬ ਭਵਨ ਚੰਡੀਗੜ੍ਹ ਸਮੇਤ ਹੋਰ ਕੰਮਾਂ ਦੀ ਜ਼ਿੰਮੇਵਾਰੀ ਹੈ।

ਇਸ ਸਬੰਧੀ ਐੱਸ. ਡੀ. ਓ. ਰਣਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਨਹੀਂ ਮਿਲਿਆ ਹੈ ਜਦੋਂਕਿ ਦਫ਼ਤਰ ’ਚ ਨਾ ਹੋਣ ’ਤੇ ਉਨ੍ਹਾਂ ਕਿਹਾ ਕਿ ਉਸ ’ਤੇ ਵੱਡੀ ਜ਼ਿੰਮੇਵਾਰੀ ਹੈ, ਜਿਸ ਕਾਰਨ ਉਹ ਕਦੇ ਦਿੱਲੀ ਅਤੇ ਕਦੇ ਕਿਤੇ ਹੋਰ ਹੁੰਦਾ ਹੈ। ਉਨ੍ਹਾਂ ਕਾਰਨ ਦੱਸੋ ਨੋਟਿਸਾਂ ਨੂੰ ਰੁਟੀਨ ਦੀ ਕਾਰਵਾਈ ਦੱਸਿਆ।

ਇਹ ਵੀ ਪੜ੍ਹੋ : ਜਲੰਧਰ ਦੇ ਰਿਹਾਇਸ਼ੀ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਲੋਕਾਂ ਨੇ ਔਰਤਾਂ ਦਾ ਚਾੜ੍ਹਿਆ ਕੁਟਾਪਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

shivani attri

Content Editor

Related News