ਉੱਤਰ ਰੇਲਵੇ ਨੇ 2024 ’ਚ ਦਿੱਤੀ 19572 ਮੁਲਾਜ਼ਮਾਂ ਨੂੰ ਤਰੱਕੀ

Tuesday, Jan 21, 2025 - 11:03 AM (IST)

ਉੱਤਰ ਰੇਲਵੇ ਨੇ 2024 ’ਚ ਦਿੱਤੀ 19572 ਮੁਲਾਜ਼ਮਾਂ ਨੂੰ ਤਰੱਕੀ

ਫਿਰੋਜ਼ਪੁਰ (ਮਲਹੋਤਰਾ, ਕੁਮਾਰ) : ਉੱਤਰ ਰੇਲਵੇ ਦੇ ਪ੍ਰਸੋਨਲ ਵਿਭਾਗ ਨੇ ਸਮੇਂ ’ਤੇ ਕਰਮਚਾਰੀਆਂ ਨੂੰ ਤਰੱਕੀਆਂ ਦੇਣ ’ਚ ਪੂਰੇ ਦੇਸ਼ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਮਹਾਪ੍ਰਬੰਧਕ ਅਸ਼ੋਕ ਕੁਮਾਰ ਵਰਮਾ ਨੇ ਦੱਸਿਆ ਕਿ ਸਾਲ 2024 ’ਚ ਉੱਤਰ ਰੇਲਵੇ ਵੱਲੋਂ 19572 ਮੁਲਾਜ਼ਮਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ। ਜ਼ੋਨ ’ਚ ਕੁੱਲ 1.16 ਲੱਖ ਕਰਮਚਾਰੀ ਹਨ, ਜਿਨਾਂ ਵਿਚੋਂ 16.87 ਫ਼ੀਸਦੀ ਕਰਮਚਾਰੀਆਂ ਨੂੰ ਵਿਭਾਗੀ ਨਿਯਮਾਂ ਅਨੁਸਾਰ ਤਰੱਕੀਆਂ ਦਿੱਤੀਆਂ ਗਈਆਂ ਹਨ।

ਜੀ. ਐੱਮ. ਨੇ ਦੱਸਿਆ ਕਿ ਉੱਤਰ ਰੇਲਵੇ ਵੱਲੋਂ ਤਰੱਕੀਆਂ ਦੇ ਲਈ ਸਿਲੈਕਸ਼ਨ ਕੈਲੰਡਰ ਮਾਨੀਟਰਿੰਗ ਸਿਸਟਮ ਵਰਤੋਂ ’ਚ ਲਿਆਇਆ ਜਾਂਦਾ ਹੈ। ਸਾਰੇ ਮੰਡਲਾਂ ਅਤੇ ਵਰਕਸ਼ਾਪਾਂ ’ਚ ਤਾਇਨਾਤ ਕਰਮਚਾਰੀਆਂ ਦੀ ਚੋਣ ਸੂਚੀ/ਪੈਨਲ ਐਡਵਾਂਸ ਤਿਆਰ ਕੀਤੇ ਜਾਂਦੇ ਹਨ ਅਤੇ ਜਦੋਂ ਕੋਈ ਕਰਮਚਾਰੀ ਸੇਵਾਮੁਕਤ ਹੋ ਜਾਂਦਾ ਹੈ ਤਾਂ ਉਸ ਤੋਂ ਅਗਲੇ ਯੋਗ ਕਰਮਚਾਰੀ ਨੂੰ ਉਸੇ ਦਿਨ ਹੀ ਤਰੱਕੀ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦਿੱਲੀ ਮੰਡਲ ’ਚ 6008, ਮੁਰਾਦਾਬਾਦ ਮੰਡਲ ’ਚ 3403, ਫਿਰੋਜ਼ਪੁਰ ਮੰਡਲ ’ਚ 3866, ਲਖਨਊ ਮੰਡਲ ’ਚ 2113 ਅਤੇ ਅੰਬਾਲਾ ਮੰਡਲ ’ਚ 2011 ਕਰਮਚਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ, ਜਦਕਿ ਵਰਕਸ਼ਾਪ ਦੇ 3171 ਕਰਮਚਾਰੀਆਂ ਨੂੰ ਤਰੱਕੀ ਮਿਲੀ ਹੈ।
 


author

Babita

Content Editor

Related News