ਨਾਬਾਲਗ ਪ੍ਰੇਮੀ ਜੋੜੇ ਨੂੰ ਮਜ਼ਬੂਰ ਕਰ ਕੁੜੀ ਨਾਲ ਵਿਆਹ ਕਰਾਉਣ ਦੇ ਸੁਫ਼ਨੇ ਸਜਾਉਣ ਲੱਗਾ 'ਨਿਹੰਗ'

Thursday, Aug 20, 2020 - 01:06 PM (IST)

ਨਾਬਾਲਗ ਪ੍ਰੇਮੀ ਜੋੜੇ ਨੂੰ ਮਜ਼ਬੂਰ ਕਰ ਕੁੜੀ ਨਾਲ ਵਿਆਹ ਕਰਾਉਣ ਦੇ ਸੁਫ਼ਨੇ ਸਜਾਉਣ ਲੱਗਾ 'ਨਿਹੰਗ'

ਫਿਲੌਰ (ਭਾਖੜੀ) : ਘਰੋਂ ਭੱਜੇ ਨਾਬਾਲਗ ਪ੍ਰੇਮੀ ਜੋੜੇ ਨੂੰ ਰਸਤੇ ’ਚ ਮਿਲੇ ਇਕ ਨਿਹੰਗ ਸਿੰਘ ਨੇ ਡਰਾ-ਧਮਕਾ ਕੇ ਆਪਣੇ ਕਾਬੂ 'ਚ ਲੈ ਲਿਆ ਅਤੇ ਖੁਦ ਬੱਚੀ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ ਗਿਆ ਅਚੇ ਬੱਚੀ ਨੂੰ ਨਿਹੰਗ ਪਹਿਰਾਵੇ ’ਚ ਆਪਣੇ ਨਾਲ ਘੁੰਮਾਉਣ ਲੱਗ ਪਿਆ। ਘਟਨਾ ਦਾ ਪਤਾ ਲੱਗਦੇ ਹੀ ਸਥਾਨਕ ਸ਼ਹਿਰ ਦੇ ਨਿਹੰਗ ਸਿੰਘ ਕੁੜੀ ਨੂੰ ਮੁਕਤ ਕਰਾਉਣ ਲਈ ਅੱਗੇ ਆਏ ਅਤੇ ਲੜਕੀ ਨੂੰ ਉਸ ਦੇ ਚੁੰਗਲ ’ਚੋਂ ਛੁਡਵਾ ਕੇ ਉਸ ਦੇ ਪਿਤਾ ਦੇ ਹਵਾਲੇ ਕੀਤਾ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁਖ਼ਦ ਖ਼ਬਰ ਨੇ ਮਾਪਿਆਂ ਦਾ ਤੋੜਿਆ ਲੱਕ, ਕਦੇ ਸੋਚਿਆ ਨਹੀਂ ਸੀ ਪੁੱਤ ਅਜਿਹਾ ਕਰੇਗਾ

ਸੂਚਨਾ ਮੁਤਾਬਕ ਸਥਾਨਕ ਨੂਰਮਹਿਲ ਰੇਲਵੇ ਫਾਟਕ ਨੇੜੇ ਨਿਹੰਗ ਜੱਥੇਦਾਰ ਗੁਰਮੀਤ ਸਿੰਘ ਦਸਮੇਸ਼ ਆਰਮੀ ਤਰਨਾ ਦਲ ਦਾ ਡੇਰਾ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਦੇ ਸਮੇਂ ਉਨ੍ਹਾਂ ਦੇ ਡੇਰੇ ਕੋਲ ਸੁੱਖਾ ਸਿੰਘ ਨਾਮੀ ਨਿਹੰਗ ਸਿੰਘ ਪੁੱਜਾ, ਜਿਸ ਦੇ ਨਾਲ ਨਿਹੰਗ ਭੇਸ 'ਚ ਦੋ ਬੱਚੇ ਇਕ 15 ਸਾਲ ਦਾ ਲੜਕਾ ਅਤੇ 17 ਸਾਲ ਦੀ ਲੜਕੀ ਸਨ। ਕੁਝ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਨਿਹੰਗ ਸਿੰਘ ਨੂੰ ਉੱਥੇ ਆਉਣ ਦਾ ਕਾਰਨ ਜਾਣਨਾ ਚਾਹਿਆ ਤਾਂ ਜੋ ਗੱਲ ਉਸ ਨੇ ਦੱਸੀ, ਉਸ ਨੂੰ ਸੁਣ ਕੇ ਉਹ ਹੈਰਾਨ ਰਹਿ ਗਏ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਕਤ ਬੱਚੀ ਉਸ ਦੀ ਪਤਨੀ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੇ ਉਸ ਨਾਲ ਵਿਆਹ ਰਚਾਇਆ ਹੈ, ਜਦੋਂ ਕਿ ਨਿਹੰਗ ਸਿੰਘ ਦੀ ਉਮਰ ਖੁਦ ਬੱਚੀ ਦੇ ਪਿਤਾ ਦੇ ਬਰਾਬਰ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਜ਼ਹਿਰੀਲੀ ਸ਼ਰਾਬ' ਨਾਲ ਮੌਤਾਂ ਤੋਂ ਬਾਅਦ ਸਰਕਾਰ ਸਖ਼ਤ, ਜਾਰੀ ਕੀਤੇ ਨਵੇਂ ਹੁਕਮ

ਉਨ੍ਹਾਂ ਨੂੰ ਲੱਗਾ ਕਿ ਨਿਹੰਗ ਸਿੰਘ ਜ਼ਰੂਰ ਕੁਝ ਗਲਤ ਕਰ ਰਿਹਾ ਹੈ। ਜਦੋਂ ਉਨ੍ਹਾਂ ਨੇ ਨਿਹੰਗ ਸਿੰਘ ਤੋਂ ਉਕਤ ਬੱਚਿਆਂ ਸਬੰਧੀ ਪੂਰੀ ਜਾਣਕਾਰੀ ਲੈਣੀ ਚਾਹੀ ਤਾਂ ਨਿਹੰਗ ਸੁੱਖਾ ਸਿੰਘ ਨੇ ਕਿਰਪਾਨ ਕੱਢ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਮੌਕਾ ਪਾ ਕੇ ਉਹ ਲੜਕੇ ਨੂੰ ਆਪਣੇ ਨਾਲ ਭਜਾ ਕੇ ਲਿਜਾਣ ’ਚ ਕਾਮਯਾਬ ਹੋ ਗਿਆ, ਜਦੋਂ ਕਿ ਜੱਥੇਦਾਰ ਗੁਰਮੀਤ ਸਿੰਘ ਤੇ ਹੋਰ ਨਿਹੰਗ ਸਿੰਘ ਲੜਕੀ ਨੂੰ ਸੁਰੱਖਿਅਤ ਬਚਾਉਣ 'ਚ ਕਾਮਯਾਬ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਬੁਲਾਇਆ ਅਤੇ ਪੂਰਾ ਮਾਮਲਾ ਧਿਆਨ ’ਚ ਲਿਆਂਦਾ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ 'ਆਨਲਾਈਨ ਖਾਣੇ' ਦਾ ਆਰਡਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਨਿਹੰਗ ਸਿੰਘ ਦੇ ਚੁੰਗਲ ’ਚੋਂ ਬਚਣ ਤੋਂ ਬਾਅਦ ਨਾਬਾਲਗ ਲੜਕੀ ਨੇ ਜੋ ਕਹਾਣੀ ਦੱਸੀ, ਉਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਨਾਬਾਲਗਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। 12ਵੀਂ ਪਾਸ ਹੈ। ਤਿੰਨ ਹਫ਼ਤੇ ਪਹਿਲਾਂ ਉਹ ਭਾਨੂ ਨਾਮੀ 15 ਸਾਲ ਦੇ ਲੜਕੇ ਨਾਲ ਵਿਆਹ ਰਚਾਉਣ ਲਈ ਘਰੋਂ ਭੱਜੀ ਸੀ। ਦੋਵੇਂ ਨਾਬਾਲਗ ਹੋਣ ਕਾਰਨ ਕੋਈ ਵੀ ਉਨ੍ਹਾਂ ਦਾ ਵਿਆਹ ਰਚਾਉਣ ਲਈ ਤਿਆਰ ਨਹੀਂ ਹੋਇਆ। ਭਟਕਦੇ ਹੋਏ ਉਨ੍ਹਾਂ ਨੂੰ ਰਸਤੇ ’ਚ ਸੁੱਖਾ ਸਿੰਘ ਨਿਹੰਗ ਸਿੰਘ ਮਿਲਿਆ, ਜੋ ਉਸ ਦੇ ਬਾਪ ਦੀ ਉਮਰ ਦਾ ਸੀ।

ਉਸ ਨੇ ਉਨ੍ਹਾਂ ਨੂੰ ਝਾਂਸੇ 'ਚ ਲੈ ਲਿਆ ਕਿ ਉਹ ਉਨ੍ਹਾਂ ਦਾ ਵਿਆਹ ਰਚਾ ਦੇਵੇਗਾ। ਅਗਲੇ ਹੀ ਦਿਨ ਉਸ ਨੇ ਬਾਜ਼ਾਰ ਤੋਂ ਕੱਪੜੇ ਖਰੀਦ ਕੇ ਉਨ੍ਹਾਂ ਦੋਵਾਂ ਨੂੰ ਵੀ ਨਿਹੰਗ ਸਿੰਘ ਵਾਲਾ ਬਾਣਾ ਪਹਿਨਾ ਦਿੱਤਾ ਅਤੇ ਉਸ ਤੋਂ ਬਾਅਦ ਉਸ ਨੇ ਕਿਹਾ ਕਿ ਹੁਣ ਉਹ ਉਸ ਦੀ ਹੋ ਗਈ ਹੈ ਅਤੇ ਉਹ ਉਸ ਨਾਲ ਵਿਆਹ ਰਚਾਵੇਗਾ। ਉਹ ਡਰ ਗਏ। ਨਿਹੰਗ ਜੋ ਵੀ ਬੋਲਦਾ, ਉਹ ਉਸ ਦੀ ਹਾਂ 'ਚ ਹਾਂ ਮਿਲਾ ਦਿੰਦੇ। ਇੱਥੇ ਹੀ ਬੱਸ ਨਹੀਂ, ਨਿਹੰਗ ਸਿੰਘ ਨੇ ਲੜਕੀ ਨੂੰ ਆਪਣੀ ਦੁਲਹਣ ਬਣਾਉਣ ਲਈ ਉਸ ਦੇ ਹੱਥਾਂ 'ਚ ਚੂੜਾ ਵੀ ਪਹਿਨਾ ਦਿੱਤਾ ਅਤੇ ਰੋਜ਼ਾਨਾ ਉਨ੍ਹਾਂ ਨੂੰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਲੈ ਕੇ ਘੁੰਮਦਾ ਰਹਿੰਦਾ।

ਬੀਤੇ ਦਿਨ ਉਹ ਉਨ੍ਹਾਂ ਨੂੰ ਫਿਲੌਰ ਸ਼ਹਿਰ ਲੈ ਆਇਆ। ਉਨ੍ਹਾਂ ਦੀ ਚੰਗੀ ਕਿਸਮਤ ਸੀ ਕਿ ਜਿੱਥੇ ਉਨ੍ਹਾਂ ਨੂੰ ਸੱਚੇ ਨਿਹੰਗ ਸਿੰਘ ਮਿਲ ਗਏ, ਜਿਨ੍ਹਾਂ ਨੇ ਉਨ੍ਹਾਂ ਨੂੰ ਬਚਾ ਲਿਆ। ਸਥਾਨਕ ਨਿਹੰਗ ਸਿੰਘਾਂ ਨੇ ਪੁਲਸ ਦੇ ਕਹਿਣ ’ਤੇ ਲੜਕੀ ਨੂੰ ਰਾਤ ਆਪਣੇ ਡੇਰੇ 'ਚ ਰੱਖਿਆ ਕਿਉਂਕਿ ਸਥਾਨਕ ਪੁਲਸ ਥਾਣੇ 'ਚ ਕੋਰੋਨਾ ਫੈਲਿਆ ਹੋਇਆ ਹੈ। ਸਵੇਰੇ ਲੜਕੀ ਦੇ ਪਿਤਾ ਨੂੰ ਫੋਨ ਕਰ ਕੇ ਬੁਲਾਇਆ ਗਿਆ। ਲੜਕੀ ਨੂੰ ਸੁਰੱਖਿਅਤ ਪਾ ਕੇ ਪਿਤਾ ਨੇ ਨਿਹੰਗ ਸਿੰਘਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਉਸ ਲਈ ਇੰਨਾ ਹੀ ਬਹੁਤ ਹੈ ਕਿ ਉਸ ਦੀ ਲੜਕੀ ਉਸ ਨੂੰ ਸਹੀ-ਸਲਾਮਤ ਵਾਪਸ ਮਿਲ ਗਈ। ਉਹ ਗਰੀਬ ਹੈ ਅਤੇ ਪੁਲਸ ਕੇਸ 'ਚ ਨਹੀਂ ਪੈਣਾ ਚਾਹੁੰਦਾ।



 


author

Babita

Content Editor

Related News