ਕਲਯੁੱਗੀ ਪੁੱਤਰ ਦਾ ਕਾਰਾ, ਆਪਣੀ ਹੀ ਮਾਂ ਨੂੰ ਕਹੀ ਨਾਲ ਵੱਢਿਆ

Friday, Sep 20, 2019 - 11:24 AM (IST)

ਕਲਯੁੱਗੀ ਪੁੱਤਰ ਦਾ ਕਾਰਾ, ਆਪਣੀ ਹੀ ਮਾਂ ਨੂੰ ਕਹੀ ਨਾਲ ਵੱਢਿਆ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ)—ਇਕ ਕਲਯੁੱਗੀ ਨਸ਼ੇੜੀ ਪੁੱਤਰ ਵੱਲੋਂ ਆਪਣੀ ਮਾਂ ਨੂੰ ਕਹੀ ਨਾਲ ਵੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਭੋਲਾ ਸਿੰਘ ਜੋ ਕਿ ਆਪਣੇ ਨਾਨਕੇ ਪਿੰਡ ਹਿੰਮਤਪੁਰਾ ਵਿਖੇ ਰਹਿੰਦਾ ਹੈ। ਉਸਦਾ ਲੜਕਾ ਸਤਵਿੰਦਰ ਸਿੰਘ ਸਮਨਾ (22) ਜੋ ਕਿ ਨਸ਼ਿਆਂ ਦਾ ਸ਼ਿਕਾਰ ਹੋ ਗਿਆ। ਪਰਿਵਾਰ ਵਲੋਂ ਉਸ ਨੂੰ ਨਸ਼ਿਆਂ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਸਦਕਾ 3 ਸਾਲ ਪਹਿਲਾਂ ਉਸ ਨੂੰ ਜ਼ਮੀਨ ਵੇਚ ਕੇ ਸਪੇਨ ਭੇਜ ਦਿੱਤਾ ਗਿਆ ਸੀ ਪਰ ਉੱਥੇ ਵੀ ਉਸ ਨੂੰ ਨਿਰਾਸ਼ਾ ਹੀ ਪੱਲੇ ਪਾਈ ਅਤੇ ਇਕ ਮਹੀਨਾਂ ਪਹਿਲਾਂ ਸਪੇਨ ਤੋਂ ਵਾਪਸ ਆ ਗਿਆ।

ਦੱਸਣਯੋਗ ਹੈ ਕਿ ਅੱਜ ਉਸ ਨੇ ਸਵੇਰੇ ਘਰ 'ਚ ਸਬਜ਼ੀ ਬਣਾ ਰਹੀ ਆਪਣੀ ਮਾਂ ਕਰਮਜੀਤ ਕੌਰ ਤੇ ਕਹੀ ਨਾਲ ਹਮਲਾ ਕਰ ਦਿੱਤਾ ਅਤੇ ਉਸਦਾ ਕਤਲ ਕਰ ਦਿੱਤਾ। ਘਟਨਾ ਦਾ ਪਤਾ ਲੱਗਦਿਆਂ ਹੀ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ, ਥਾਣਾ ਮੁਖੀ ਨਿਹਾਲ ਸਿੰਘ ਵਾਲਾ ਜਸਵੰਤ ਸਿੰਘ, ਸਹਾਇਕ ਥਾਣੇਦਾਰ ਨਿਰਮਲ ਸਿੰਘ, ਚੌਕੀ ਇੰਚਾਰਜ ਬੇਅੰਤ ਸਿੰਘ ਭੱਟੀ, ਥਾਣੇਦਾਰ ਮੰਗਲ ਸਿੰਘ, ਥਾਣੇਦਾਰ ਫੈਲੀ ਸਿੰਘ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਮ੍ਰਿਤਿਕ ਦੇਹ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸੁਰੂ ਕਰ ਦਿੱਤੀ।


author

Shyna

Content Editor

Related News