ਹੁਣ ''ਚੰਡੀਗੜ੍ਹ'' ''ਚ ਵੀ ਲੱਗਾ ਨਾਈਟ ਕਰਫ਼ਿਊ, ਬੰਦ ਕੀਤੀਆਂ ਜਾ ਸਕਦੀਆਂ ਨੇ ਇਹ ਥਾਵਾਂ

Wednesday, Apr 07, 2021 - 09:24 AM (IST)

ਹੁਣ ''ਚੰਡੀਗੜ੍ਹ'' ''ਚ ਵੀ ਲੱਗਾ ਨਾਈਟ ਕਰਫ਼ਿਊ, ਬੰਦ ਕੀਤੀਆਂ ਜਾ ਸਕਦੀਆਂ ਨੇ ਇਹ ਥਾਵਾਂ

ਚੰਡੀਗੜ੍ਹ (ਵਿਜੈ) : ਪੰਜਾਬ ਅਤੇ ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਇਸ ਨੂੰ ਵੇਖਦੇ ਹੋਏ ਮੰਗਲਵਾਰ ਨੂੰ ਪ੍ਰਸ਼ਾਸਨ ਨੇ ਕੁੱਝ ਸਖ਼ਤ ਫ਼ੈਸਲੇ ਲਏ ਹਨ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ ਵਿਚ ਮੰਗਲਵਾਰ ਨੂੰ ਹੋਈ ਵਾਰ ਰੂਮ ਮੀਟਿੰਗ ਵਿਚ 7 ਅਪ੍ਰੈਲ ਤੋਂ ਪੂਰੇ ਸ਼ਹਿਰ ਵਿਚ ਨਾਈਟ ਕਰਫ਼ਿਊ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਨਾਈਟ ਕਰਫ਼ਿਊ ਰਾਤ 10 ਤੋਂ ਸਵੇਰੇ 5 ਵਜੇ ਤੱਕ ਰਹੇਗਾ। ਰਾਤ 10 ਵਜੇ ਤੋਂ ਬਾਅਦ ਲੋਕ ਇਕੱਠੇ ਨਹੀਂ ਹੋ ਸਕਣਗੇ, ਪਾਰਟੀਆਂ ਨਹੀਂ ਹੋ ਸਕਣਗੀਆਂ ਅਤੇ ਗੈਰ-ਜ਼ਰੂਰੀ ਗਤੀਵਿਧੀਆਂ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਹਿਰ ਦੇ ਰੈਸਟੋਰੈਂਟ ਵੀ ਰਾਤ 10 ਵਜੇ ਤੋਂ ਬਾਅਦ ਬੰਦ ਰਹਿਣਗੇ। ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸਥਿਤੀ ਵਿਚ ਸੁਧਾਰ ਹੋਇਆ ਤਾਂ ਫ਼ੈਸਲੇ ਨੂੰ ਰੀਵਿਊ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਹਾਦਸੇ ਦੇ ਮਾਮਲੇ 'ਚ 'ਫੈਕਟਰੀ ਮਾਲਕ' ਗ੍ਰਿਫ਼ਤਾਰ, 36 ਘੰਟਿਆਂ ਬਾਅਦ ਵੀ ਰਾਹਤ ਕਾਰਜ ਜਾਰੀ
ਬੰਦ ਹੋ ਸਕਦੀਆਂ ਨੇ ਇਹ ਥਾਵਾਂ
ਪ੍ਰਸ਼ਾਸਕ ਨੇ ਪੁਲਸ ਅਥਾਰਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਨਾਈਟ ਕਰਫ਼ਿਊ ਲਾਗੂ ਕਰਨ ਲਈ ਸਖ਼ਤੀ ਵਰਤੀ ਜਾਵੇ। ਮੀਟਿੰਗ ਦੌਰਾਨ ਪ੍ਰਸ਼ਾਸਕ ਨੇ ਕਿਹਾ ਕਿ ਜੇਕਰ ਲੋਕ ਇਸੇ ਤਰ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਰਹੇ ਤਾਂ ਵੀਕੈਂਡ ਕਰਫ਼ਿਊ ਲਾਉਣ ਦਾ ਬਦਲ ਵੀ ਖੁੱਲ੍ਹਾ ਹੈ। ਇਸ ਦੇ ਨਾਲ ਹੀ ‘ਆਪਣੀ ਮੰਡੀ’ ਅਤੇ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ਨੂੰ ਬੰਦ ਕਰਨ ਦੇ ਫ਼ੈਸਲੇ ਵੀ ਲਏ ਜਾ ਸਕਦੇ ਹਨ। ਉਨ੍ਹਾਂ ਨੇ ਸਾਰੀਆਂ ਹਸਪਤਾਲ ਅਥਾਰਟੀ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਿਹਤ ਕਾਮੇ ਛੇਤੀ ਤੋਂ ਛੇਤੀ ਵੈਕਸੀਨ ਲਵਾਉਣ। ਸਿਹਤ ਕਾਮੇ ਅਤੇ ਨਿਗਮ ਕਰਮਚਾਰੀਆਂ ਨੂੰ ਵੈਕਸੀਨੇਸ਼ਨ ਦੇ ਮਾਮਲੇ ਵਿਚ ਪ੍ਰਮੁੱਖਤਾ ਦਿੱਤੇ ਜਾਣ ਦੇ ਫ਼ੈਸਲੇ ਨੂੰ ਵੀ ਵਾਪਸ ਲਿਆ ਜਾ ਸਕਦਾ ਹੈ। ਉਨ੍ਹਾਂ ਲਈ ਵੈਕਸੀਨੇਸ਼ਨ ਦਾ ਲਾਭ ਚੁੱਕਣ ਲਈ ਇਕ ਹਫ਼ਤੇ ਦਾ ਸਮਾਂ ਹੈ। ਪ੍ਰਸ਼ਾਸਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਨਾ ਹੋਵੇ ਤਾਂ ਸ਼ਹਿਰ ਦੇ ਬਾਹਰ ਸਫ਼ਰ ਨਾ ਕਰੋ।

ਇਹ ਵੀ ਪੜ੍ਹੋ : ਬਦਲੀਆਂ ਕਰਾਉਣ ਦੇ ਚਾਹਵਾਨ 'ਅਧਿਆਪਕਾਂ' ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਮੰਗੀਆਂ ਅਰਜ਼ੀਆਂ
ਪੰਜਾਬ ਅਤੇ ਹਰਿਆਣਾ ਕਾਰਣ ਘੱਟ ਪੈ ਰਹੇ ਹਨ ਬੈੱਡ
ਮੀਟਿੰਗ ਦੌਰਾਨ ਪੀ. ਜੀ. ਆਈ. ਦੇ ਡਾ. ਜੀ. ਡੀ. ਪੁਰੀ ਨੇ ਦੱਸਿਆ ਕਿ ਸ਼ਹਿਰ ਵਿਚ 17,000 ਕੋਵਿਡ ਸੈਂਪਲ ਲਏ ਗਏ। ਇਨ੍ਹਾਂ ਵਿਚੋਂ 1900 ਸੈਂਪਲ ਪਾਜ਼ੇਟਿਵ ਪਾਏ ਗਏ, ਇਸ ਲਈ ਪਾਜ਼ੇਟਿਵਿਟੀ ਦਰ 11.2 ਫ਼ੀਸਦੀ ਹੈ। ਉਨ੍ਹਾਂ ਦੱਸਿਆ ਕਿ 170 ਪਾਜ਼ੇਟਿਵ ਮਰੀਜ਼ਾਂ ਨੂੰ ਪੀ. ਜੀ. ਆਈ. ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 50 ਫ਼ੀਸਦੀ ਪੰਜਾਬ ਦੇ ਹਨ, ਜਦੋਂ ਕਿ 25 ਫ਼ੀਸਦੀ ਚੰਡੀਗੜ੍ਹ ਦੇ ਵਾਸੀ ਹਨ।

ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਟਿੱਕਰੀ ਸਰਹੱਦ 'ਤੇ ਭਾਬੀ ਦੇ ਇਸ਼ਕ ਨੇ ਕਤਲ ਕਰਵਾਇਆ 'ਕਿਸਾਨ', ਜਗ-ਜ਼ਾਹਰ ਹੋਈ ਕਰਤੂਤ

ਜੀ. ਐੱਮ. ਸੀ. ਐੱਚ.-32 ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਜਸਬਿੰਦਰ ਕੌਰ ਨੇ ਦੱਸਿਆ ਕਿ ਕਈ ਮਰੀਜ਼ ਅਜਿਹੇ ਹਨ ਵੀ ਹਨ, ਜਿਨ੍ਹਾਂ ਦਾ ਇਲਾਜ ਪੰਜਾਬ ਅਤੇ ਹਰਿਆਣਾ ਦੇ ਜ਼ਿਲ੍ਹਿਆਂ ਵਿਚ ਸੌਖ ਨਾਲ ਹੋ ਸਕਦਾ ਹੈ ਪਰ ਉਨ੍ਹਾਂ ਨੂੰ ਵੀ ਚੰਡੀਗੜ੍ਹ ਭੇਜਿਆ ਜਾ ਰਿਹਾ ਹੈ, ਜਿਸ ਕਾਰਣ ਇੱਥੇ ਹਸਪਤਾਲਾਂ ਵਿਚ ਬੈੱਡ ਘੱਟ ਪੈ ਰਹੇ ਹਨ।
ਨੋਟ : ਕੋਵਿਡ ਕੇਸਾਂ ਕਾਰਨ ਚੰਡੀਗੜ੍ਹ 'ਚ ਲਾਗੂ ਹੋਏ ਨਾਈਟ ਕਰਫ਼ਿਊ ਬਾਰੇ ਦਿਓ ਆਪਣੀ ਰਾਏ


author

Babita

Content Editor

Related News