ਬਠਿੰਡਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ, ਕਈ ਸ਼ੱਕੀ ਲੋਕਾਂ ਤੋਂ ਕੀਤੀ ਪੁੱਛਗਿੱਛ

Wednesday, Dec 11, 2024 - 03:27 PM (IST)

ਬਠਿੰਡਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ, ਕਈ ਸ਼ੱਕੀ ਲੋਕਾਂ ਤੋਂ ਕੀਤੀ ਪੁੱਛਗਿੱਛ

ਬਠਿੰਡਾ (ਵਿਜੇ ਵਰਮਾ) : ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਜ ਸਵੇਰੇ ਬਠਿੰਡਾ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ ਅਤੇ ਕਈ ਸ਼ੱਕੀ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਟੀਮ ਨੇ ਗੈਂਗਸਟਰ ਸੰਦੀਪ ਸਿੰਘ ਢਿੱਲੋਂ (ਅਰਸ਼ ਡੱਲਾ ਗਰੁੱਪ ਨਾਲ ਸਬੰਧਿਤ) ਦੇ ਘਰ 'ਤੇ ਛਾਪਾ ਮਾਰਿਆ ਪਰ ਉਹ ਘਰ ਨਹੀਂ ਮਿਲਿਆ। ਗੁਆਂਢੀਆਂ  ਮੁਤਾਬਕ ਸੰਦੀਪ ਸਿੰਘ ਢਿੱਲੋਂ ਵਿਦੇਸ਼ ਚਲਾ ਗਿਆ ਹੈ। ਟੀਮ ਨੇ ਮੌੜ ਮੰਡੀ 'ਚ ਦਰਬਾਰਾ ਸਿੰਘ ਦੇ ਘਰ ਵੀ ਛਾਪਾ ਮਾਰਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਨੈਸ਼ਨਲ ਹਾਈਵੇਅ ਵੱਲ ਆਉਣ ਵਾਲੇ ਸਾਵਧਾਨ! ਪਹਿਲਾਂ ਪੜ੍ਹ ਲਓ ਇਹ ਖ਼ਬਰ

ਟੀਮ ਨੇ ਦਰਬਾਰਾ ਸਿੰਘ ਦੇ ਪੋਤੇ ਸੁਖਵਿੰਦਰ ਸਿੰਘ ਉਰਫ਼ ਬੱਬੀ, ਜੋ ਇਸ ਵੇਲੇ ਜੇਲ੍ਹ 'ਚ ਬੰਦ ਹੈ, ਨਾਲ ਜੁੜੇ ਮਾਨਸਾ ਪੈਟਰੋਲ ਪੰਪ ਬੰਬ ਧਮਾਕੇ ਦੇ ਕੇਸ 'ਚ ਪੁੱਛਗਿੱਛ ਕੀਤੀ। ਟੀਮ ਨੇ ਪਰਿਵਾਰਕ ਮੈਂਬਰਾਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ। ਮੌੜ ਕਲਾਂ 'ਚ ਰਾਮ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਪਰ ਘਰ ਦਾ ਮੁੱਖ ਦਰਵਾਜ਼ਾ ਬੰਦ ਮਿਲਿਆ। ਟੀਮ ਨੂੰ ਕੋਈ ਵੀ ਸ਼ਖਸ ਘਰ 'ਚ ਮੌਜੂਦ ਨਹੀਂ ਮਿਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ 14 ਦਸੰਬਰ ਤੱਕ Alert ਜਾਰੀ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

ਇਸੇ ਤਰ੍ਹਾਂ ਪਿੰਡ ਜੰਡਵਾਲਾ, ਬਠਿੰਡਾ ਵਾਸੀ ਸੰਦੀਪ ਸਿੰਘ ਢਿੱਲੋਂ ਦੇ ਸਾਲੇ ਬੂਟਾ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਪਰ ਪਰਿਵਾਰ ਕੈਨੇਡਾ ਗਿਆ ਹੋਇਆ ਹੈ ਅਤੇ ਘਰ ਬੰਦ ਮਿਲਿਆ। ਸੁਰਖਪੀਰ ਰੋਡ, ਬਠਿੰਡਾ ਦੇ ਬੰਤ ਸਿੰਘ (ਸਾਬਕਾ ਕੌਂਸਲਰ) ਦੇ ਘਰ ਛਾਪਾ ਮਾਰਿਆ ਗਿਆ। ਉਹ ਗੈਂਗਸਟਰ ਸੰਦੀਪ ਸਿੰਘ ਉਰਫ਼ ਭੱਲਾ ਸੇਖੋਂ ਦਾ ਸਹੁਰਾ ਹੈ। ਐੱਨ. ਆਈ. ਏ. ਦੀ ਟੀਮ ਨੇ ਬੰਤ ਸਿੰਘ ਅਤੇ ਉਸ ਦੇ ਪਰਿਵਾਰ ਕੋਲੋਂ ਪੁੱਛਗਿੱਛ ਕਰਕੇ ਉਨ੍ਹਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਮੋਬਾਇਲ ਨੰਬਰ ਇਕੱਠੇ ਕੀਤੇ। ਐੱਨ. ਆਈ. ਏ. ਦੀ ਟੀਮ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਸੀ ਪਰ ਹੁਣ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਟੀਮ ਸ਼ੱਕੀ ਲੋਕਾਂ ਦੇ ਵਿਦੇਸ਼ ਜਾਣ ਅਤੇ ਜੇਲ੍ਹ 'ਚ ਬੰਦ ਅਪਰਾਧੀਆਂ ਨਾਲ ਜੁੜੇ ਕੇਸਾਂ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8




 


author

Babita

Content Editor

Related News