ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

Saturday, May 28, 2022 - 10:24 PM (IST)

ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

ਮਲਸੀਆਂ (ਤ੍ਰੇਹਨ, ਅਰਸ਼ਦੀਪ)-ਫਿਲਪੀਨਜ਼ ਵਿਖੇ ਭਾਰਤੀ ਨੌਜਵਾਨਾਂ ਦੇ ਕਤਲ ਤਾਂ ਆਮ ਸੁਣਨ ਨੂੰ ਮਿਲਦੇ ਸਨ, ਪਰ ਹੁਣ ਵਹਿਸ਼ੀ ਦਰਿੰਦਿਆਂ ਨੇ ਔਰਤਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਬਲਕੋਨਾ ਦੀ ਔਰਤ ਦਾ ਅੱਜ ਮਨੀਲਾ ਫਿਲਪਾਇਨ ਵਿਖੇ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਬਾਲਕੋਨਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਜੀਤ ਕੌਰ (40) ਪਤਨੀ ਬਲਜੀਤ ਸਿੰਘ ਆਪਣੇ ਪਰਿਵਾਰ ਸਮੇਤ ਬੀਤੇ ਕਰੀਬ 15 ਸਾਲ ਤੋਂ ਮਨੀਲਾ ਫਿਲਪਾਇਨ ਵਿਖੇ ਰਹਿ ਰਹੀ ਸੀ।

ਇਹ ਵੀ ਪੜ੍ਹੋ : ਸ਼ੰਘਾਈ 'ਚ ਲੋਕਾਂ ਨੇ ਲਾਕਡਾਊਨ ਹਟਾਉਣ ਦੀ ਕੀਤੀ ਮੰਗ

ਅੱਜ ਸਵੇਰੇ ਕਰੀਬ 9.30 ਵਜੇ ਮਨਜੀਤ ਕੌਰ ਦਾ ਬਾਰੀਆ ਮਨਮੈਨਤੋ ਕਲਓਕਨ ਸਿਟੀ ਮੈਟਰੋ (ਮਨੀਲਾ) ਵਿਖੇ ਗੋਲੀ ਮਾਰ ਕੇ ਦਰਦਨਾਕ ਕਤਲ ਕਰ ਦਿੱਤਾ ਗਿਆ। ਮਨਜੀਤ ਕੌਰ ਦੇ ਕਤਲ ਦੀ ਖ਼ਬਰ ਸੁਣਦਿਆਂ ਪੂਰੇ ਇਲਾਕੇ ''ਚ ਸੋਗ ਦੀ ਲਹਿਰ ਦੌੜ ਗਈ। ਮਨਜੀਤ ਕੌਰ ਆਪਣੇ ਪਿੱਛੇ ਆਪਣੀ ਇਕ ਧੀ ਅਤੇ ਕਰੀਬ 10 ਸਾਲ ਦਾ ਬੇਟਾ ਛੱਡ ਗਈ ਹੈ। ਮਨਜੀਤ ਕੌਰ ਆਪਣੇ ਪਤੀ ਨਾਲ ਕਰੀਬ ਢਾਈ ਮਹੀਨੇ ਪਹਿਲਾਂ ਹੀ ਭਾਰਤ ਆਈ ਸੀ। 

ਇਹ ਵੀ ਪੜ੍ਹੋ : ਸ਼ਿਕਾਗੋ 'ਚ ਹੋਈ ਗੋਲੀਬਾਰੀ ,ਤਿੰਨ ਜ਼ਖਮੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News