ਘਰੇਲੂ ਕੰਮ ਨੂੰ ਲੈ ਕੇ ਪਤੀ ਤੇ ਜੇਠ ਨੇ ਕੀਤੀ ਕੁੱਟਮਾਰ, ਦੁਖੀ ਵਿਆਹੁਤਾ ਨੇ ਕਰ ਲਈ ਖ਼ੁਦਕੁਸ਼ੀ

Sunday, May 16, 2021 - 12:00 PM (IST)

ਘਰੇਲੂ ਕੰਮ ਨੂੰ ਲੈ ਕੇ ਪਤੀ ਤੇ ਜੇਠ ਨੇ ਕੀਤੀ ਕੁੱਟਮਾਰ, ਦੁਖੀ ਵਿਆਹੁਤਾ ਨੇ ਕਰ ਲਈ ਖ਼ੁਦਕੁਸ਼ੀ

ਫਾਜ਼ਿਲਕਾ (ਨਾਗਪਾਲ): ਥਾਣਾ ਸਦਰ ਪੁਲਸ ਨੇ ਫਾਜ਼ਿਲਕਾ ਉਪਮੰਡਲ ਦੇ ਸਰਹੱਦੀ ਪਿੰਡ ਮੁਹਾਰ ਖੀਵਾ ਵਿਖੇ ਪਤੀ ਅਤੇ ਜੇਠ ਵੱਲੋਂ ਕੰਮਕਾਰ ਨੂੰ ਲੈ ਕੇ ਉਸ ਨਾਲ ਝਗਡ਼ਾ ਕਰਨ ਤੋਂ ਪ੍ਰੇਸ਼ਾਨ ਨਵ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੂੰ ਦੇਸਾ ਸਿੰਘ ਵਾਸੀ ਪਿੰਡ ਸਿਮਰੇਵਾਲਾ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਲਡ਼ਕੀ ਰਜਿੰਦਰ ਕੌਰ (26) ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਕੁਲਦੀਪ ਸਿੰਘ ਵਾਸੀ ਪਿੰਡ ਮੁਹਾਰ ਖੀਵਾ ਮਨਸਾ ਦੇ ਨਾਲ ਹੋਇਆ ਸੀ।

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ

ਉਸਨੇ ਦੱਸਿਆ ਕਿ ਪਹਿਲਾਂ ਤਾਂ ਉਸਦੀ ਕੁਡ਼ੀ ਦੀ ਆਪਣੇ ਸਹੁਰੇ ਪਰਿਵਾਰ ਨਾਲ ਠੀਕਠਾਕ ਬਣਦੀ ਰਹੀ। ਪਿਛਲੇ 3-4 ਮਹੀਨਿਆਂ ਤੋਂ ਉਸਦੀ ਲਡ਼ਕੀ ਦਾ ਪਤੀ ਕੁਲਦੀਪ ਸਿੰਘ ਅਤੇ ਉਸਦਾ ਜੇਠ ਬਗੀਚਾ ਸਿੰਘ ਉਸ ਨਾਲ ਘਰੇਲੂ ਕੰਮਕਾਜ ਕਰਨ ਨੂੰ ਲੈ ਕੇ ਲਡ਼ਾਈ-ਝਗਡ਼ਾ ਕਰਦੇ ਰਹਿੰਦੇ ਸਨ। ਦੇਸਾ ਸਿੰਘ ਨੇ ਦੱਸਿਆ ਕਿ ਕਲ ਉਸਦੀ ਲਡ਼ਕੀ ਦਾ ਫੋਨ ਆਇਆ ਕਿ ਕੁਲਦੀਪ ਸਿੰਘ ਉਸਦੀ ਕੁੱਟਮਾਰ ਕਰ ਰਿਹਾ ਹੈ ਤੇ ਉਸਨੂੰ ਆ ਕੇ ਲੈ ਜਾਓ। ਇਸ ਤੋਂ ਬਾਅਦ ਜਦੋਂ ਉਸਨੇ ਰਜਿੰਦਰ ਦੇ ਸਹੁਰੇ ਘਰ ਫੋਨ ਕਰ ਕੇ ਉਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਰਜਿੰਦਰ ਕੌਰ ਨੇ ਕੋਈ ਜ਼ਹਿਰੀਲੀ ਚੀਜ ਖਾ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਮ੍ਰਿਤਕਾ ਦਾ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਪੋਸਟਮਾਰਟਮ ਕੀਤਾ ਗਿਆ। ਪੁਲਸ ਨੇ ਦੇਸਾ ਸਿੰਘ ਦੇ ਬਿਆਨ ਦੇ ਆਧਾਰ ’ਤੇ ਦੋਸ਼ੀ ਕੁਲਦੀਪ ਸਿੰਘ ਤੇ ਬਗੀਚਾ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ:  ਨਵਜੋਤ ਸਿੱਧੂ ਨੂੰ ਘੇਰਨ ਦੀ ਤਿਆਰੀ! ਵਿਜੀਲੈਂਸ ਦੀ ਰਾਡਾਰ 'ਤੇ ਦੋ ਕਰੀਬੀ


author

Shyna

Content Editor

Related News