ਸਰਹੱਦ ਪਾਰ : ਨਿਕਾਹ ਦੇ 13 ਦਿਨ ਬਾਅਦ ਹੀ ਗੋਲ਼ੀ ਮਾਰ ਕੇ ਕਤਲ ਕੀਤੀ ਲਾੜੀ

Monday, Aug 30, 2021 - 01:09 PM (IST)

ਸਰਹੱਦ ਪਾਰ : ਨਿਕਾਹ ਦੇ 13 ਦਿਨ ਬਾਅਦ ਹੀ ਗੋਲ਼ੀ ਮਾਰ ਕੇ ਕਤਲ ਕੀਤੀ ਲਾੜੀ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਇੱਕ ਨਵਵਿਆਹੁਤਾ ਦੇ ਵਿਆਹ ਦੇ 13 ਦਿਨ ਬਾਅਦ ਹੀ ਉਸ ਦੇ ਪਤੀ ਦੀ ਪਹਿਲੀ ਪਤਨੀ ਦੇ ਪਰਿਵਾਰ ਵਾਲਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਪਾਕਿਸਤਾਨ ਦੇ ਕਸਬਾ ਧੂਪ ਸਾਰੀ ਵਾਸੀ ਮੁਬਾਸ਼ਰ ਅਲੀ ਜੋ ਵਿਦੇਸ਼ ’ਚ ਰਹਿੰਦਾ ਹੈ, ਨੇ ਲਗਭਗ 18 ਸਾਲ ਪਹਿਲਾਂ ਉਜਮਾਂ ਨਾਲ ਨਿਕਾਹ ਕੀਤਾ ਸੀ ਅਤੇ ਉਨਾਂ ਦੇ ਸੱਤ ਬੱਚੇ ਹਨ। ਕੁਝ ਸਮੇਂ ਤੋਂ ਮੁਬਾਸਰ ਅਤੇ ਉਜਮਾ ਦੇ ਵਿਚ ਤਣਾਅ ਬਣਿਆ ਹੋਣ ਦੇ ਕਾਰਨ ਉਹ ਆਪਣੇ ਪੇਕੇ ਢੀਂਗਾ ਪਿੰਡ ’ਚ ਚਲੀ ਗਈ ਪਰ ਇਸ ਵਿਚ ਮੁਬਾਸਰ ਨੇ ਢੀਂਗਾ ਪਿੰਡ ਦੀ ਰਹਿਣ ਵਾਲੀ ਰੂਬੀਨਾ(26) ਨਾਲ 16 ਅਗਸਤ ਨੂੰ ਦੂਜਾ ਨਿਕਾਹ ਕਰ ਲਿਆ। 

ਇਹ ਵੀ ਪੜ੍ਹੋ : ਬਿਨਾਂ ਤਲਾਕ ਲਏ ਦੂਜਾ ਵਿਆਹ ਰਚਾਉਣਾ ਪਿਆ ਮਹਿੰਗਾ, ਦੋਸ਼ੀ ਪਤੀ ਨੂੰ 6 ਸਾਲ ਦੀ ਕੈਦ 

ਇਸ ਦੂਜੇ ਨਿਕਾਹ ਨੂੰ ਲੈ ਕੇ ਉਜਮਾਂ ਦਾ ਪਰਿਵਾਰ ਗੁੱਸੇ ’ਚ ਸੀ। ਅੱਜ ਰੂਬੀਨਾ ਜਦ ਆਪਣੇ ਪੇਕੇ ਘਰ ਆਈ ਤਾਂ ਉਜਮਾ ਦੇ ਪਿਤਾ ਅਸਲਮ ਨੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਲ ਰੂਬੀਨਾ ਦੇ ਘਰ ਜਾ ਕੇ ਰੂਬੀਨਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਅਸਲਮ ਸਮੇਤ ਉਜਮਾ ਦੀ ਮਾਂ ਅਤੇ ਦੋ ਭਰਾਵਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।

ਇਹ ਵੀ ਪੜ੍ਹੋ : ਖ਼ਾਲਿਸਤਾਨ ਟਾਈਗਰ ਫੋਰਸ ਦੇ ਅਰਸ਼ਦੀਪ ਡਾਲਾ ਦਾ ਭਰਾ ਦਿੱਲੀ ਹਵਾਈਅੱਡੇ ਤੋਂ ਕਾਬੂ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News