ਪੰਜਾਬ 'ਚ ਚੱਲਦੀ ਬਾਈਕ 'ਤੇ ਨਵੀਂ ਵਿਆਹੀ ਕੁੜੀ ਨੂੰ ਪਿਆ ਦੌਰਾ, ਪਤੀ ਨੂੰ ਪਤਾ ਹੀ ਨਾ ਲੱਗਾ
Sunday, Feb 09, 2025 - 05:27 PM (IST)
![ਪੰਜਾਬ 'ਚ ਚੱਲਦੀ ਬਾਈਕ 'ਤੇ ਨਵੀਂ ਵਿਆਹੀ ਕੁੜੀ ਨੂੰ ਪਿਆ ਦੌਰਾ, ਪਤੀ ਨੂੰ ਪਤਾ ਹੀ ਨਾ ਲੱਗਾ](https://static.jagbani.com/multimedia/2025_2image_17_27_108959558259.jpg)
ਫਾਜ਼ਿਲਕਾ : ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ 'ਚ ਚੱਲਦੀ ਬਾਈਕ 'ਤੇ ਨਵੀਂ ਵਿਆਹੀ ਕੁੜੀ ਨੂੰ ਅਚਾਨਕ ਦੌਰਾ ਪੈ ਗਿਆ ਅਤੇ ਉਹ ਹੇਠਾਂ ਡਿੱਗ ਗਈ। ਉਸ ਨੂੰ ਸੜਕ ਸੁਰੱਖਿਆ ਫੋਰਸ ਨੇ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਪਹਿਰਾਵੇ ਨੂੰ ਲੈ ਕੇ ਸਖ਼ਤ ਹੁਕਮ ਲਾਗੂ, ਪੜ੍ਹੋ ਪੂਰੀ ਡਿਟੇਲ
ਜਾਣਕਾਰੀ ਮੁਤਾਬਕ ਜ਼ਖਮੀ ਕੁੜੀ ਦੇ ਪਤੀ ਨੇ ਦੱਸਿਆ ਕਿ ਉਸ ਦਾ ਕੁੱਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ। ਉਹ ਆਪਣੀ ਪਤਨੀ ਅਨੁਸ਼ਕਾ ਨਾਲ ਪਿੰਡ ਚਾਂਦਮਾਰੀ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਪਿੰਡ ਲਾਲੋਵਾਲੀ ਨੇੜੇ ਪੁੱਜੇ ਤਾਂ ਚੱਲਦੀ ਬਾਈਕ 'ਤੇ ਉਸ ਦੀ ਪਤਨੀ ਨੂੰ ਦੌਰਾ ਪੈ ਗਿਆ ਅਤੇ ਉਹ ਅਚਾਨਕ ਹੇਠਾਂ ਡਿੱਗ ਗਈ।
ਇਹ ਵੀ ਪੜ੍ਹੋ : ਡੱਲੇਵਾਲ ਦੀ ਸਿਹਤ ਸਬੰਧੀ ਵੱਡੀ ਅਪਡੇਟ, ਡਰਿੱਪ ਲਾਉਣ ਲਈ ਨਹੀਂ ਮਿਲ ਰਹੀ ਨਾੜ, ਇਲਾਜ ਬੰਦ!
ਇਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਸ ਤੋਂ ਬਾਅਦ ਮੌਕੇ 'ਤੇ ਸੜਕ ਸੁਰੱਖਿਆ ਫੋਰਸ ਪਹੁੰਚੀ। ਫੋਰਸ ਦੇ ਅਧਿਕਾਰੀਆਂ ਨੇ ਉਸ ਦੀ ਪਤਨੀ ਨੂੰ ਚੁੱਕ ਕੇ ਹਸਪਤਾਲ ਦਾਖ਼ਲ ਕਰਾਇਆ। ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8