ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਤੀ ਅਤੇ ਸਹੁਰੇ ਪਰਿਵਾਰ ''ਤੇ ਲੱਗੇ ਇਹ ਇਲਜ਼ਾਮ

Friday, Aug 25, 2023 - 06:33 PM (IST)

ਨਵ-ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਤੀ ਅਤੇ ਸਹੁਰੇ ਪਰਿਵਾਰ ''ਤੇ ਲੱਗੇ ਇਹ ਇਲਜ਼ਾਮ

ਪਟਿਆਲਾ (ਬਲਜਿੰਦਰ) : ਥਾਣਾ ਸਦਰ ਪਟਿਆਲਾ ਅਧੀਨ ਆਉਂਦੇ ਪਿੰਡ ਬਲਬੇੜਾ ਦੀ ਰਹਿਣ ਵਾਲੀ ਮੋਨਿਕਾ ਸ਼ਰਮਾ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਸ ਨੇ ਉਸ ਦੇ ਪਤੀ ਰਾਕੇਸ਼ ਸ਼ਰਮਾ ਪੁੱਤਰ ਗਿਰੀਸ਼ ਭਾਨ ਵਾਸੀ ਪਿੰਡ ਬਲਬੇੜਾ ਖ਼ਿਲਾਫ਼ 306 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਮਾਮਲੇ 'ਚ ਮ੍ਰਿਤਕ ਮੋਨਿਕਾ ਸ਼ਰਮਾ ਦੇ ਪਿਤਾ ਸਤੀਸ਼ ਕੁਮਾਰ ਪੁੱਤਰ ਰਘਬੀਰ ਚੰਦ ਵਾਸੀ ਸਰਹੰਦ ਮੰਡੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਲੜਕੀ ਮੋਨਿਕਾ ਦਾ ਵਿਆਹ 17 ਅਕਤੂਬਰ 2021 ਨੂੰ ਰਾਕੇਸ਼ ਸ਼ਰਮਾ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਭਾਰੀ ਮੀਂਹ ਕਾਰਨ ਗ਼ਰੀਬ ਦੇ ਮਕਾਨ 'ਤੇ ਡਿੱਗਾ ਦਰੱਖ਼ਤ, ਘਰ ਨੂੰ ਆ ਗਈਆਂ ਤਰੇੜਾਂ, ਡਿੱਗ ਗਈ ਛੱਤ

ਵੀਰਵਾਰ ਉਸ ਨੂੰ ਬੇਟੀ ਦਾ ਫੋਨ ਆਇਆ ਕਿ ਉਹ ਬਿਮਾਰ ਹੈ ਅਤੇ ਉਸ ਨੂੰ ਦਵਾਈ ਦਿਵਾਉਣ ਲਈ ਨਹੀਂ ਲਿਜਾ ਰਹੇ ਤਾਂ ਉਸ ਨੇ ਦਵਾਈ ਦਿਵਾਉਣ ਲਈ ਰਾਕੇਸ਼ ਨੂੰ ਫੋਨ ਕੀਤਾ। ਕੁਝ ਦੇਰ ਬਾਅਦ ਹੀ ਰਾਕੇਸ਼ ਦਾ ਫੋਨ ਆਇਆ ਕਿ ਮੋਨਿਕਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੀੜਤ ਪਿਤਾ ਨੇ ਕਿਹਾ ਕਿ ਉਸ ਦੀ ਲੜਕੀ ਨੇ ਆਪਣੇ ਪਤੀ ਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਇਸ ਮਾਮਲੇ 'ਚ ਦੋਵਾਂ ਧਿਰਾਂ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਆਪੋ-ਆਪਣਾ ਪੱਖ ਮੀਡੀਆ ਦੇ ਸਾਹਮਣੇ ਰੱਖਿਆ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News