ਨਵ-ਵਿਆਹੁਤਾ ਨੇ ਦੂਜੀ ਵਾਰ ਦਿੱਤਾ ਨਰਸਿੰਗ ਟੈਸਟ, ਮੈਰਿਟ ਲਿਸਟ ''ਚ ਨਹੀਂ ਆਇਆ ਨਾਂ ਤਾਂ ਮੌਤ ਨੂੰ ਲਗਾ ਲਿਆ ਗਲ਼ੇ
Wednesday, Jul 24, 2024 - 05:11 AM (IST)
ਜਲੰਧਰ (ਜ.ਬ.)– ਸੂਰਾਨੁੱਸੀ ਦੀ ਰੇਲਵੇ ਕਾਲੋਨੀ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਰਸਿੰਗ ਟੈਸਟ ਦੀ ਮੈਰਿਟ ਲਿਸਟ 'ਚ ਨਾਂ ਨਾ ਆਉਣ ਕਾਰਨ ਨਵ-ਵਿਆਹੁਤਾ ਨੇ ਖ਼ੁਦਕੁਸ਼ੀ ਕਰ ਲਈ ਹੈ। ਨਵ-ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੇ ਦੂਜੀ ਵਾਰ ਨਰਸਿੰਗ ਦਾ ਟੈਸਟ ਦਿੱਤਾ ਸੀ, ਜਿਸ ਵਿਚ ਉਹ ਪਾਸ ਤਾਂ ਹੋ ਗਈ ਪਰ ਮੈਰਿਟ ਲਿਸਟ ਵਿਚ ਨਾਂ ਨਾ ਆਉਣ ਕਾਰਨ ਪ੍ਰੇਸ਼ਾਨ ਸੀ। ਥਾਣਾ ਨੰਬਰ 1 ਦੀ ਪੁਲਸ ਨੇ ਨਵ-ਵਿਆਹੁਤਾ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ।
ਮ੍ਰਿਤਕਾ ਦੀ ਪਛਾਣ ਅਲਕਾ ਰਾਣੀ ਪਤਨੀ ਗੁਰਵੀਰ ਸਿੰਘ ਨਿਵਾਸੀ ਰੇਲਵੇ ਕਾਲੋਨੀ ਸੂਰਾਨੁੱਸੀ ਵਜੋਂ ਹੋਈ ਹੈ। ਅਲਕਾ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਹਿਮਾਚਲ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਲਕਾ ਦਾ ਵਿਆਹ 7 ਮਹੀਨੇ ਪਹਿਲਾਂ ਗੁਰਵੀਰ ਸਿੰਘ ਨਾਲ ਹੋਇਆ।
ਇਹ ਵੀ ਪੜ੍ਹੋ- ਮਾਮੂਲੀ ਗੱਲ ਤੇ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਸੜਕ ਵਿਚਕਾਰ ਸ਼ਰੇਆਮ ਵੱਢ'ਤਾ ਨੌਜਵਾਨ
ਗੁਰਵੀਰ ਸਿੰਘ ਰੇਲਵੇ ਵਿਚ ਗੇਟਮੈਨ ਹੈ। ਉਨ੍ਹਾਂ ਕਿਹਾ ਕਿ ਅਲਕਾ ਨੇ ਦਿੱਲੀ ਵਿਚ ਨਰਸਿੰਗ ਦਾ ਟੈਸਟ ਦਿੱਤਾ ਸੀ, ਜਿਸ ਵਿਚ ਉਹ ਪਾਸ ਹੋ ਗਈ ਪਰ ਮੈਰਿਟ ਵਿਚ ਨਹੀਂ ਆਈ। ਉਸ ਨੇ ਫਿਰ ਦੁਬਾਰਾ ਅੰਮ੍ਰਿਤਸਰ ਜਾ ਕੇ ਟੈਸਟ ਦਿੱਤਾ ਪਰ ਉਸ ਵਿਚ ਵੀ ਉਸ ਦਾ ਨਾਂ ਮੈਰਿਟ ਲਿਸਟ ਵਿਚ ਨਹੀਂ ਆਇਆ ਪਰ ਪਾਸ ਜ਼ਰੂਰ ਹੋ ਗਈ। ਉਸ ਦੇ ਬਾਅਦ ਤੋਂ ਹੀ ਅਲਕਾ ਪ੍ਰੇਸ਼ਾਨ ਰਹਿਣ ਲੱਗੀ।
ਮੰਗਲਵਾਰ ਸਵੇਰੇ ਗੁਰਵੀਰ ਸਿੰਘ ਆਪਣੀ ਨੌਕਰੀ ’ਤੇ ਚਲਾ ਗਿਆ ਅਤੇ ਸ਼ਾਮ ਸਮੇਂ ਜਦੋਂ ਵਾਪਸ ਮੁੜਿਆ ਤਾਂ ਦੇਖਿਆ ਕਿ ਉਸ ਦੀ ਪਤਨੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਲਾਸ਼ ਨੂੰ ਦੇਖ ਕੇ ਗੁਰਵੀਰ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਨਾ ਦਿੱਤੀ, ਜਿਸ ਦੇ ਕੁਝ ਸਮੇਂ ਬਾਅਦ ਜਲੰਧਰ ਪਹੁੰਚ ਗਏ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ- ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਜੀਜਾ-ਸਾਲੇ ਨੇ ਰੋਲ਼ੀ ਕੁੜੀ ਦੀ ਪੱਤ, ਉੱਤੋਂ ਮੁਲਜ਼ਮ ਦੇ ਪਿਓ ਨੇ ਚੜ੍ਹਾਇਆ ਵੱਖਰਾ ਚੰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e