ਨਵੀਂ ਵਿਆਹੀ ਨੂੰਹ ਨੇ ਘਰ ਆਉਂਦਿਆਂ ਹੀ ਖਿਲਾਰਿਆ ਸ਼ਗਨਾਂ ਦਾ ਚੂੜਾ; ਹੋਇਆ ਤਲਾਕ

Thursday, Oct 24, 2024 - 05:18 AM (IST)

ਨਵੀਂ ਵਿਆਹੀ ਨੂੰਹ ਨੇ ਘਰ ਆਉਂਦਿਆਂ ਹੀ ਖਿਲਾਰਿਆ ਸ਼ਗਨਾਂ ਦਾ ਚੂੜਾ; ਹੋਇਆ ਤਲਾਕ

ਔੜ (ਛਿੰਜੀ ਲੜੋਆ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਔੜ ਵਿਚ ਪੈਂਦੇ ਪਿੰਡ ਲੜੋਆ ਵਿਖੇ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿਥੇ ਵਿਆਹ ਕੇ ਲਿਆਂਦੀ ਨਵੀਂ ਨੂੰਹ ਵੱਲੋਂ ਕੁਝ ਘੰਟਿਆਂ ਬਾਅਦ ਹੀ ਆਪਣੀਆਂ ਬਾਹਾਂ ਵਿਚ ਪਾਇਆ ਸ਼ਗਨਾਂ ਦਾ ਚੂੜਾ ਲਾਹ ਕੇ ਖਿਲਾਰ ਦਿੱਤਾ ਤੇ ਦਿਨ ਚੜ੍ਹਦਿਆਂ ਹੀ ਪਿੰਡ ਦੇ ਪਤਵੰਤਿਆਂ ਦੇ ਇਕੱਠ ਦੌਰਾਨ ਇਹ ਵਿਆਹ ਤਲਾਕ ਵਿਚ ਬਦਲ ਗਿਆ।

ਜਾਣਕਾਰੀ ਦਿੰਦਿਆਂ ਚਰੰਜੀ ਲਾਲ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਦੇ ਵਿਆਹ ਤੇ ਦੋਵੇਂ ਪਾਸਿਆਂ ਦਾ ਸਾਰਾ ਖਰਚਾ ਕਰ ਕੇ ਬੜੇ ਚਾਵਾਂ ਨਾਲ ਨੂੰਹ ਨੂੰ ਘਰ ਲਿਆਂਦਾ ਸੀ। ਕੁਝ ਘੰਟਿਆਂ ਬਾਅਦ ਹੀ ਨਵੀਂ ਨੂੰਹ ਨੇ ਬਾਂਹਾਂ ’ਚੋਂ ਸ਼ਗਨਾਂ ਦਾ ਚੂੜਾ ਲਾਹ ਕੇ ਖਿਲਾਰ ਦਿੱਤਾ ਤੇ ਬਿਨਾਂ ਵਜ੍ਹਾ ਰੌਲਾ-ਰੱਪਾ ਪਾਉਂਦਿਆਂ ਕਈ ਤਰ੍ਹਾਂ ਦੇ ਇਲਜ਼ਾਮ ਲਾਉਣ ਲੱਗੀ।

ਇਸ ਸਬੰਧੀ ਜਦੋਂ ਪਿੰਡ ਦੇ ਪਤਵੰਤਿਆਂ ਵਿਚ ਇਹ ਮਸਲਾ ਪੁੱਜਿਆ ਤਾਂ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਮੁੰਡੇ ਵਾਲਿਆਂ ਕੋਲੋਂ ਵਿਚੋਲਣ ਵੱਲੋਂ ਵਿਆਹ ਕਰਵਾਉਣ ਲਈ ਲਏ ਗਏ 12 ਹਜ਼ਾਰ ਰੁਪਏ ਵਾਪਸ ਕਰਵਾ ਕੇ ਤਲਾਕ ਕਰਵਾ ਦਿੱਤਾ ਗਿਆ।


author

Inder Prajapati

Content Editor

Related News