ਪੰਜਾਬ ਦੇ NH ''ਤੇ ਵੱਡਾ ਹਾਦਸਾ, ਵਿਆਹ ''ਚ ਚੱਲੇ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ
Wednesday, Mar 19, 2025 - 05:15 PM (IST)

ਮੁਕੇਰੀਆਂ (ਵਰਿੰਦਰ ਪੰਡਿਤ)- ਮੁਕੇਰੀਆਂ-ਪਠਾਨਕੋਟ ਹਾਈਵੇਅ 'ਤੇ ਪੈਂਦੇ ਅੱਡਾ ਮਿਲਵਾਂ ਨੇੜੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਹਾਦਸਾ ਮੋਟਰਸਾਈਕਲ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ। ਮ੍ਰਿਤਕਾਂ ਦੀ ਪਛਾਣ ਅਮਰਜੀਤ ਸਿੰਘ (27) ਅਤੇ ਉਸ ਦੀ ਪਤਨੀ ਰਮਨਜੀਤ ਕੌਰ (25) ਵਜੋਂ ਹੋਈ ਹੈ, ਜੋਕਿ ਪਠਾਨਕੋਟ ਦੇ ਨਜ਼ਦੀਕੀ ਪਿੰਡ ਤਾਰਾਗੜ ਦੇ ਰਹਿਣ ਵਾਲੇ ਸਨ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਵਾਪਸ ਆ ਰਹੇ ਦੋਸਤਾਂ ਨਾਲ ਰੂਹ ਕੰਬਾਊ ਹਾਦਸਾ, ਚੱਲਦੀ Thar ਨੂੰ ਲੱਗੀ ਅੱਗ
ਉਕਤ ਦੋਵੇਂ ਪਤੀ-ਪਤਨੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਲੁਧਿਆਣਾ ਵਿਖੇ ਰਿਸ਼ਤੇਦਾਰ ਦੇ ਵਿਆਹ ਵਿਚ ਸ਼ਿਰਕਤ ਕਰਨ ਜਾ ਰਹੇ ਸਨ, ਪਰ ਮੁਕੇਰੀਆਂ-ਪਠਾਨਕੋਟ ਹਾਈਵੇਅ 'ਤੇ ਅੱਡਾ ਮਿਲਵਾਂ ਨੇੜੇ ਉਨ੍ਹਾਂ ਦੇ ਮਟਰਸਾਈਕਲ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ। ਦੋਹਾਂ ਦਾ ਵਿਆਹ ਡੇਢ ਸਾਲ ਪਹਿਲਾਂ ਹੀ ਹੋਇਆ ਸੀ। ਸਥਾਨਕ ਲੋਕਾਂ ਨੇ ਤੁਰੰਤ ਜ਼ਖ਼ਮੀ ਅਮਰਜੀਤ ਨੂੰ ਨੂਰਪੁਰ ਹਿਮਾਚਲ ਪ੍ਰਦੇਸ਼ ਅਤੇ ਉਸ ਦੀ ਪਤਨੀ ਰਮਨਜੀਤ ਕੌਰ ਨੂੰ ਮੁਕੇਰੀਆਂ ਦੇ ਸਿਵਲ ਹਸਤਾਲ ਪਹੁੰਚਾਇਆ ਜਿੱਥੇ ਦੋਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Punjab: ਘਰ 'ਚ ਛਾਪਾ ਮਾਰਨ ਪੁੱਜੀ ਪੁਲਸ ਪੂਰੇ ਟੱਬਰ ਦਾ ਕਾਰਨਾਮਾ ਵੇਖ ਰਹਿ ਗਈ ਹੈਰਾਨ, ਪੁੱਤ ਦੀ ਪ੍ਰੇਮਿਕਾ ਵੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e