ਨਵਜੰਮੀ ਬੱਚੀ ਦੀ ਮੌਤ ਦੇ ਦੋਸ਼ ''ਚ ਦੋ ਏ.ਐੱਸ.ਆਈ. ਮੁਅੱਤਲ (ਵੀਡੀਓ)

Sunday, Jul 29, 2018 - 08:38 AM (IST)

ਤਲਵੰਡੀ ਸਾਬੋ(ਬਿਊਰੋ)— ਤਲਵੰਡੀ ਸਾਬੋ 'ਚ ਇਕ ਮਹੀਨੇ ਦੀ ਬੱਚੀ ਦੀ ਮੌਤ ਦੇ ਦੋਸ਼ 'ਚ ਦੋ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਤੇ ਇਕ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਦਰਅਸਲ ਮਾਮਲਾ ਕਾਂਗਰਸੀ ਕੌਸਲਰ ਦੇ ਪਤੀ ਨਾਲ ਜੁੜਿਆ ਹੋਇਆ ਹੈ ਜਿਸ ਉਪਰ ਇਕ ਮਹਿਲਾ ਨੇ ਛੇੜਛਾੜ ਦੇ ਦੋਸ਼ ਲਗਾਏ ਸੀ ਜਿਸ ਤੋਂ ਬਾਅਦ ਪੁਲਸ ਨੇ ਮਹਿਲਾ ਤੇ ਉਸ ਦੇ ਪਰਿਵਾਰ ਨੂੰ ਬਲੈਕਮੇਲਿੰਗ ਦੇ ਦੋਸ਼ 'ਚ ਬਿਨਾਂ ਵਰੰਟ ਮਹਿਲਾ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਖਿੱਚਧੂਹ ਕਰਕੇ ਗ੍ਰਿਫਤਾਰ ਕਰ ਲਿਆ। ਜਿਸ 'ਚ ਇਕ ਮਹੀਨੇ ਦੀ ਬੱਚੀ ਦੀ ਮੌਤ ਹੋ ਗਈ।
ਪਰਿਵਾਰ ਵਲੋਂ ਬੱਚੀ ਦੀ ਮੌਤ ਦਾ ਦੋਸ਼ੀ ਪੁਲਸ ਨੂੰ ਦੱਸਣ ਤੋਂ ਬਾਅਦ 'ਲੋਕ ਜਨਸ਼ਕਤੀ ਪਾਰਟੀ' ਪੀੜਤ ਪਰਿਵਾਰ ਦੇ ਹੱਕ ਵਿਚ ਆ ਖੜ੍ਹੀ ਹੋਈ ਤੇ ਐੱਸ.ਐੱਸ.ਪੀ ਦੀ ਜਾਂਚ ਤੋਂ ਬਾਅਦ ਦੋ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਸ ਨੇ ਲੜਕੀ 'ਤੇ ਬਲੈਕਮੇਲਿੰਗ ਦੇ ਦਰਜ ਮਾਮਲੇ ਨੂੰ ਖਾਰਜ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ ਪਰ ਪਰਿਵਾਰ ਵਲੋਂ ਸਿਆਸੀ ਸ਼ੈਅ 'ਤੇ ਝੂਠਾ ਮਾਮਲਾ ਦਰਜ ਕਰਵਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।


Related News