ਨਵੇਂ ਸਾਲ ’ਤੇ ਧੀ ਨੇ ਲਿਆ ਫਾਹਾ, ਰੋਂਦਾ ਪਿਓ ਬੋਲਿਆ ‘ਦਾਜ ’ਚ ਮੰਗ ਕੇ ਲਈ ਮਰਸੀਡੀਜ਼, ਫਿਰ ਵੀ ਨਾ ਭਰਿਆ ਢਿੱਡ’
Sunday, Jan 02, 2022 - 06:27 PM (IST)
ਲੁਧਿਆਣਾ (ਰਿਸ਼ੀ) : ਨਵੇਂ ਸਾਲ ਦੇ ਦਿਨ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਕਾਰਨ ਔਰਤ ਨੇ ਸਹੁਰੇ ਘਰ ’ਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹ ਲਾ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਡਵੀਜ਼ਨ ਨੰ. 8 ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਵਾ ਦਿੱਤੀ। ਪੁਲਸ ਨੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਪਤੀ ਅਤੇ ਸੱਸ-ਸਹੁਰਾ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਕੇਸ ਦਰਜ ਕਰਨ ਦੀ ਪ੍ਰਕਿਰਿਆ ਪੂਰੀ ਕਰ ਰਹੀ ਸੀ।
ਇਹ ਵੀ ਪੜ੍ਹੋ : ਚੜ੍ਹਦੇ ਸਾਲ ਦੋ ਪਰਿਵਾਰਾਂ ’ਚ ਵਿਛੇ ਸੱਥਰ, ਛੁੱਟੀ ’ਤੇ ਆਏ ਫੌਜੀ ਸਣੇ ਦੋ ਨੌਜਵਾਨਾਂ ਦੀ ਮੌਤ
ਚੌਕੀ ਕੈਲਾਸ਼ ਦੇ ਇੰਚਾਰਜ ਏ. ਐੱਸ. ਆਈ. ਜਰਨੈਲ ਸਿੰਘ ਮੁਤਾਬਕ ਮ੍ਰਿਤਕਾ ਦੀ ਪਛਾਣ ਮਨਵੀਰ ਗੁਪਤਾ (30) ਦੇ ਰੂਪ ਵਿਚ ਹੋਈ ਹੈ। ਜੇਕਰ ਨਗਰ ਦੇ ਰਹਿਣ ਵਾਲੇ ਪਿਤਾ ਵਿਨੋਦ ਗੁਪਤਾ ਨੇ ਦੱਸਿਆ ਕਿ ਉਸ ਦੇ 3 ਬੱਚਿਆਂ ਵਿਚ ਮਨਵੀਰ ਸਭ ਤੋਂ ਛੋਟੀ ਸੀ। ਉਨ੍ਹਾਂ ਦਾ ਗਿੱਲ ਰੋਡ ਦੇ ਕੋਲ ਸਪੇਅਰ ਪਾਰਟਸ ਦਾ ਕਾਰੋਬਾਰ ਹੈ। ਲਗਭਗ 5 ਸਾਲ ਪਹਿਲਾਂ ਬੇਟੀ ਦਾ ਵਿਆਹ ਪ੍ਰੇਮ ਨਗਰ ਦੇ ਰਹਿਣ ਵਾਲੇ ਸ਼੍ਰੇਅ ਗੁਪਤਾ ਨਾਲ ਕੀਤਾ ਸੀ ਅਤੇ ਵਿਆਹ ਸਮੇਂ ਵੀ ਲੜਕੇ ਵਾਲਿਆਂ ਨੇ ਦਾਜ ਵਿਚ ਮੰਗ ਕੇ ਮਰਸੀਡੀਜ਼ ਕਾਰ ਲਈ ਸੀ ਪਰ ਵਿਆਹ ਤੋਂ ਬਾਅਦ ਉਨ੍ਹਾਂ ਦੀ ਬੇਟੀ ਨੂੰ ਦਾਜ ਦੀ ਮੰਗ ਸਬੰਧੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਦੋਵੇਂ ਧਿਰਾਂ ਦਾ ਆਪਸ ’ਚ ਕਈ ਵਾਰ ਝਗੜਾ ਹੋਇਆ ਅਤੇ ਫਿਰ ਹਰ ਵਾਰ ਸਮਝੌਤਾ ਹੋ ਜਾਂਦਾ। 6 ਮਹੀਨੇ ਪਹਿਲਾਂ ਵੀ ਬੇਟੀ ਜ਼ਿਆਦਾ ਤੰਗ ਹੋਣ ’ਤੇ ਪੇਕੇ ਘਰ ਆ ਗਈ ਸੀ ਅਤੇ 2 ਮਹੀਨੇ ਪੇਕੇ ਘਰ ਰਹਿਣ ਤੋਂ ਬਾਅਦ ਗਈ ਸੀ।
ਇਹ ਵੀ ਪੜ੍ਹੋ : ਸਾਲ ਦੀ ਆਖਰੀ ਰਾਤ ਬਰਨਾਲਾ ’ਚ ਵਾਪਰਿਆ ਵੱਡਾ ਹਾਦਸਾ, ਦੋ ਪਰਿਵਾਰਾਂ ਦੀਆਂ ਉੱਜੜੀਆਂ ਖੁਸ਼ੀਆਂ
ਉਨ੍ਹਾਂ ਦਾ ਦੋਸ਼ ਹੈ ਕਿ ਸਹੁਰੇ ਹੁਣ 10 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਇਸੇ ਦੌਰਾਨ ਬੇਟੀ ਕਾਫੀ ਪ੍ਰੇਸ਼ਾਨ ਸੀ। ਨਵੇਂ ਸਾਲ ਕਾਰਨ ਸਵੇਰ 11 ਵਜੇ ਬੇਟੀ ਉਨ੍ਹਾਂ ਦੇ ਘਰ ਆਈ ਅਤੇ ਡੇਢ ਸਾਲ ਦੇ ਬੇਟੇ ਨੂੰ ਪੇਕੇ ਘਰ ਛੱਡ ਕੇ ਚਲੀ ਗਈ, ਜਿਸ ਤੋਂ ਬਾਅਦ ਲਗਭਗ 12.30 ਵਜੇ ਆਪਣੀ ਮਾਂ ਪ੍ਰੋਮਿਲਾ ਗੁਪਤਾ ਨਾਲ ਵ੍ਹਟਸਐਪ ’ਤੇ ਗੱਲ ਕੀਤੀ ਅਤੇ ਇਕ ਡਾਇਰੀ ਦੀ ਫੋਟੋ ਵੀ ਭੇਜੀ। ਸ਼ਾਮ ਲਗਭਗ 4 ਵਜੇ ਲੜਕੇ ਦੇ ਪਿਤਾ ਨੇ ਉਸ ਨੂੰ ਫੋਨ ਕਰ ਕੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਖੁਦ ਨੂੰ ਕਮਰੇ ’ਚ ਬੰਦ ਕਰ ਕੇ ਰੱਖਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕੇ ’ਚ ਵੱਡਾ ਖ਼ੁਲਾਸਾ, ਸੁਖਬੀਰ ਬਾਦਲ ਦੀ ਰੈਲੀ ’ਚ ਵੀ ਨਜ਼ਰ ਆਇਆ ਸੀ ਮੁਲਜ਼ਮ ਗਗਨਦੀਪ
ਇਸ ਦੌਰਾਨ ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦਰਵਾਜ਼ੇ ਦੇ ਨਾਲ ਦੀ ਖਿੜਕੀ ਤੋਂ ਦੇਖਿਆ ਤਾਂ ਬੇਟੀ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ, ਜਿਸ ਤੋਂ ਬਾਅਦ ਤੁਰੰਤ ਬੇਟੀ ਨੂੰ ਥੱਲੇ ਉਤਾਰਿਆ ਗਿਆ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਨਾ ਤਾਂ ਉਨ੍ਹਾਂ ਨੂੰ ਬੇਟੀ ਦਾ ਮੋਬਾਇਲ ਮਿਲਿਆ ਅਤੇ ਨਾ ਹੀ ਫੋਟੋ ਖਿੱਚ ਕੇ ਭੇਜੀ ਗਈ ਡਾਇਰੀ ਦਾ ਕੁਝ ਪਤਾ ਲੱਗ ਰਿਹਾ ਹੈ। ਦੂਜੇ ਪਾਸੇ ਪੁਲਸ ਐਤਵਾਰ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣਗੇ ਤਾਂਕਿ ਮੌਤ ਦਾ ਕਾਰਨ ਸਪੱਸ਼ਟ ਹੋ ਸਕੇ।
ਇਹ ਵੀ ਪੜ੍ਹੋ : ਬਠਿੰਡਾ ਜੇਲ ’ਚ ਵੱਡੀ ਵਾਰਦਾਤ, ਗੈਂਗਸਟਰ ਰਾਜਵੀਰ ਤੇ ਦਿਲਪ੍ਰੀਤ ਨੇ ਮੁਲਾਜ਼ਮਾਂ ’ਤੇ ਕੀਤਾ ਹਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?