ਭੈਣ ਨਾਲ ਰਿਸ਼ਤਾ ਕਰਵਾਉਣ ਦੇ ਬਹਾਨੇ ਸੱਦ ਕੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ 'ਚ ਨਵਾਂ ਮੋੜ
Tuesday, Dec 31, 2024 - 01:01 AM (IST)
ਲੁਧਿਆਣਾ (ਰਾਜ)- ਪੁਨੀਤ ਨਗਰ ਇਲਾਕੇ ’ਚ ਹੋਈ ਸਚਿਨ ਤਿਵਾੜੀ ਦੇ ਕਤਲ ਦੇ ਮਾਮਲੇ ’ਚ ਚਾਰੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਸਚਿਨ ਨੂੰ ਜਾਨੋਂ ਨਹੀਂ ਮਾਰਨਾ ਚਾਹੁੰਦਾ ਸੀ, ਉਹ ਉਸ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਪਰ ਕੁੱਟਮਾਰ ਵੱਧ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਫੜੇ ਗਏ ਮੁਲਜ਼ਮਾਂ ’ਚ ਅਨੁਜ ਯਾਦਵ ਲੜਕੀ ਦਾ ਭਰਾ ਹੈ, ਜਦੋਂਕਿ ਉਸ ਦੇ ਸਾਥੀ ਬਲਜੀਤ ਸਿੰਘ ਉਰਫ ਰਾਜਾ, ਭਾਰਤੀ ਅਤੇ ਨਿਖਿਲ ਹਨ। ਇਸ ’ਚ ਅਨੁਜ ਅਤੇ ਬਲਜੀਤ ਨੂੰ ਪੁਲਸ ਨੇ ਸ਼ਨੀਵਾਰ ਨੂੰ ਫੜ ਲਿਆ ਸੀ ਪਰ ਬਾਕੀ ਦੋਵੇਂ ਮੁਲਜ਼ਮ ਭਾਰਤੀ ਅਤੇ ਨਿਖਿਲ ਨੂੰ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੁਲਸ ਲਾਈਨ ’ਚ ਬੁਲਾਈ ਗਈ ਭਾਰੀ ਪੁਲਸ ਫੋਰਸ ; ਡੱਲੇਵਾਲ ਨੂੰ ਲਿਆਂਦਾ ਜਾ ਸਕਦੈ ਹਸਪਤਾਲ
ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ.-4 ਪੀ.ਐੱਸ. ਵਿਰਕ ਅਤੇ ਏ.ਸੀ.ਪੀ. ਸੁਮਿਤ ਸੂਦ ਨੇ ਦੱਸਿਆ ਕਿ ਸਚਿਨ ਤਿਵਾੜੀ ਦਾ ਮੁਲਜ਼ਮ ਅਨੁਜ ਦੀ ਭੈਣ ਨਾਲ ਪ੍ਰੇਮ ਸਬੰਧ ਸੀ ਪਰ ਪਰਿਵਾਰ ਵਾਲਿਆਂ ਦੇ ਵਿਰੋਧ ਕਰਨ ਕਾਰਨ ਪਿਛਲੇ ਕੁਝ ਸਮੇਂ ਤੋਂ ਸਚਿਨ ਗੁਜਰਾਤ ਕੰਮ ਕਰਨ ਲਈ ਚਲਾ ਗਿਆ ਸੀ ਪਰ ਸਚਿਨ ਲਗਾਤਾਰ ਲੜਕੀ ਦੇ ਸੰਪਰਕ ’ਚ ਸੀ, ਜਿਸ ਬਾਰੇ ਲੜਕੀ ਦੇ ਭਰਾ ਨੂੰ ਪਤਾ ਲੱਗ ਗਿਆ ਸੀ।
ਪੁਲਸ ਪੁੱਛਗਿੱਛ ’ਚ ਪਤਾ ਲੱਗਿਆ ਕਿ ਮੁਲਜ਼ਮ ਅਨੁਜ ਨੇ ਸਚਿਨ ਨੂੰ ਕਈ ਵਾਰ ਸਮਝਾਇਆ ਸੀ ਕਿ ਉਹ ਉਸ ਦੀ ਭੈਣ ਦਾ ਪਿੱਛਾ ਛੱਡ ਦੇਵੇ। ਇਸ ਤਰ੍ਹਾਂ ਨਾ ਹੋਣ ਕਾਰਨ ਦੋਵਾਂ ਵਿਚਾਲੇ ਪਹਿਲਾਂ ਵੀ ਵਿਵਾਦ ਹੋ ਗਿਆ ਸੀ। ਅਨੁਜ ਸਚਿਨ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਸਚਿਨ ਨੂੰ ਬਹਾਨੇ ਨਾਲ ਲੁਧਿਆਣੇ ਬੁਲਾ ਲਿਆ।
ਇਹ ਵੀ ਪੜ੍ਹੋ- ਪੰਜਾਬ ਬੰਦ ਦੌਰਾਨ ਵੱਡੀ ਗਿਣਤੀ 'ਚ ਰੱਦ ਹੋਈਆਂ ਟ੍ਰੇਨਾਂ, ਰੇਲ ਮੰਡਲ ਨੂੰ Refund ਕਰਨੇ ਪਏ 651370 ਰੁਪਏ
ਫਿਰ ਆਪਣੇ ਦੋਸਤਾਂ ਨਾਲ ਮਿਲ ਕੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਪਰ ਸਚਿਨ ਨੂੰ ਸੱਟ ਵੱਧ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਕੇ ਸਭ ਤੋਂ ਪਹਿਲਾ ਅਨੁਜ ਅਤੇ ਉਸ ਦੇ ਇਕ ਸਾਥੀ ਬਲਜੀਤ ਸਿੰਘ ਨੂੰ ਫੜ ਲਿਆ।
ਉਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਬਾਕੀ 2 ਮੁਲਜ਼ਮਾਂ ਦੇ ਨਾਂ ਸਾਹਮਣੇ ਆਏ ਸਨ ਕਿ ਇਸ ਵਾਰਦਾਤ ’ਚ ਨਿਖਿਲ ਅਤੇ ਭਾਰਤੀ ਵੀ ਸ਼ਾਮਲ ਹਨ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਵੀ ਫੜ ਲਿਆ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ’ਤੇ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e