ਪੰਜਾਬ ''ਚ ਹੜ੍ਹਾਂ ਦੇ ਅਲਰਟ ਦੌਰਾਨ ਨਵੇਂ ਹੁਕਮ ਜਾਰੀ! ਹੁਣ ਖਾਣ-ਪੀਣ ਦੀਆਂ ਚੀਜ਼ਾਂ...
Thursday, Sep 04, 2025 - 10:34 AM (IST)

ਫਿਰੋਜ਼ਪੁਰ (ਰਾਜੇਸ਼ ਢੰਡ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਦਮਨਜੀਤ ਸਿੰਘ ਮਾਨ ਪੀ. ਸੀ. ਐੱਸ. ਵੱਲੋਂ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਰੂਰੀ ਵਸਤੂਆਂ ਜਿਵੇਂ ਕਿ ਖਾਣ-ਪੀਣ ਦੀਆਂ ਵਸਤਾਂ, ਦੁੱਧ ਅਤੇ ਡੇਅਰੀ ਪ੍ਰੋਡਕਟ, ਪੈਟਰੋਲ/ ਡੀਜ਼ਲ, ਚਾਰਾ ਅਤੇ ਹੋਰ ਰੋਜ਼ਾਨਾ ਲੋੜਾਂ ਦੀਆਂ ਵਸਤੂਆਂ ਦੇ ਭੰਡਾਰਨ ’ਤੇ ਸਖ਼ਤ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ ਧਿਆਨ 'ਚ ਆਇਆ ਹੈ ਕਿ ਕੁੱਝ ਭੰਡਾਰੀ ਜ਼ਰੂਰੀ ਵਸਤੂਆਂ ਜਿਵੇਂ ਕਿ ਖਾਣ-ਪੀਣ ਦੀਆਂ ਵਸਤਾਂ, ਪੈਟਰੋਲ, ਡੀਜ਼ਲ, ਚਾਰਾ ਅਤੇ ਹੋਰ ਰੋਜ਼ਾਨਾ ਲੋੜਾਂ ਦੀਆਂ ਵਸਤੂਆਂ ਦੀ ਜਮ੍ਹਾਂਖੋਰੀ ਸ਼ਾਮਲ ਹਨ। ਇਹ ਅਨੈਤਿਕ ਅਭਿਆਸ ਨਕਲੀ ਕੀਮਤਾਂ 'ਚ ਵਾਧੇ, ਕਾਲਾ ਬਾਜ਼ਾਰੀ ਅਤੇ ਸਪਲਾਈ ਦੀ ਘਾਟ ਵੱਲ ਲੈ ਜਾ ਰਿਹਾ ਹੈ, ਜਿਸ ਨਾਲ ਆਮ ਜਨਤਾ, ਖ਼ਾਸ ਕਰਕੇ ਸਮਾਜ ਦੇ ਕਮਜ਼ੋਰ ਵਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਇਹ ਵੀ ਪੜ੍ਹੋ : 9ਵੀਂ ਵਾਰ ਖੁੱਲ੍ਹੇ ਫਲੱਡ ਗੇਟ, ਇਸ ਤਾਰੀਖ਼ ਤੱਕ ਸਕੂਲਾਂ 'ਚ ਛੁੱਟੀਆਂ, ਪ੍ਰੀਖਿਆਵਾਂ ਵੀ ਮੁਲਤਵੀ
ਜਨਤਕ ਹਿੱਤਾਂ ਦੀ ਰਾਖੀ ਲਈ ਇਨ੍ਹਾਂ ਜ਼ਰੂਰੀ ਵਸਤਾਂ ਦੀ ਸੁਚਾਰੂ ਉਪਲਬੱਧਤਾ ਬਣਾਈ ਰੱਖਣ ਲਈ ਕਿਸੇ ਵੀ ਵਿਅਕਤੀ, ਵਪਾਰੀ ਜਾਂ ਇਕਾਈ ਨੂੰ ਜ਼ਰੂਰੀ ਵਸਤੂਆਂ ਦਾ ਭੰਡਾਰ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਜਮ੍ਹਾਂਖੋਰੀ, ਕਾਲਾਬਾਜ਼ਾਰੀ, ਜਾਂ ਕੀਮਤਾਂ ਵਿਚ ਹੇਰਾਫੇਰੀ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ (ਜ਼ਰੂਰੀ ਵਸਤਾਂ/ਪੈਟਰੋਲ ਡੀਜ਼ਲ/ਆਦਿ ਲਈ) ਹਿਮਾਂਸ਼ੂ ਕੁੱਕੜ ਡੀ. ਐੱਫ. ਐੱਸ. ਸੀ. ਫ਼ਿਰੋਜ਼ਪੁਰ 95010-77477, ਪਸ਼ੂ ਪਾਲਣ ਵਿਭਾਗ (ਪਸ਼ੂ ਪਾਲਣ ਸੇਵਾਵਾਂ ਲਈ) ਹਿਮਾਂਸ਼ੂ ਸਿਆਲ ਡੀ. ਡੀ. ਏ. ਐੱਚ, ਫਿਰੋਜ਼ਪੁਰ 98772-36765, ਮੰਡੀ ਬੋਰਡ (ਮੰਡੀ ਨਾਲ ਸਬੰਧਿਤ ਸਬਜ਼ੀਆਂ ਆਦਿ ਲਈ) ਜਸਮੀਤ ਸਿੰਘ ਡੀ. ਐੱਮ. ਓ., ਫਿਰੋਜ਼ਪੁਰ 97795-80063, ਮਾਰਕਫੈੱਡ ਅਤੇ ਮਿਲਕਫੈੱਡ (ਪਸ਼ੂਆਂ ਦੇ ਚਾਰੇ ਲਈ), ਦਰਸ਼ਨ ਸਿੰਘ ਡੀ. ਐੱਮ. ਮਾਰਕਫੈੱਡ, ਫਿਰੋਜ਼ਪੁਰ 98550-63330 ਨੂੰ ਕਰ ਸਕਦੇ ਹਨ।
ਕਾਨੂੰਨ ਦੇ ਉਪਬੰਧਾਂ ਅਨੁਸਾਰ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਰੂਰੀ ਵਸਤੂਆਂ ਦੀ ਸੁਚਾਰੂ ਸਪਲਾਈ ਅਤੇ ਨਿਰਪੱਖ ਵੰਡ ਨੂੰ ਯਕੀਨੀ ਬਣਾਉਣ ਲਈ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8