ਬੁੜੈਲ ਜੇਲ ''ਚ ਲਗੇਗਾ ਨਵਾਂ ਜੈਮਰ ਸਿਸਟਮ

Tuesday, Jul 11, 2017 - 05:55 AM (IST)

ਬੁੜੈਲ ਜੇਲ ''ਚ ਲਗੇਗਾ ਨਵਾਂ ਜੈਮਰ ਸਿਸਟਮ

ਚੰਡੀਗੜ੍ਹ,  (ਸੰਦੀਪ)- ਬੁੜੈਲ ਜੇਲ ਦੀ ਤਕਨੀਕੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਜੇਲ ਪ੍ਰਬੰਧਨ ਵੱਲੋਂ ਇਥੇ ਆਧੁਨਿਕ ਕਿਸਮ ਦਾ ਜੈਮਰ ਸਿਸਟਮ ਲਾਏ ਜਾਣ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ, ਕਿਉਂਕਿ ਫਿਲਹਾਲ ਜੇਲ 'ਚ ਜੋ ਜੈਮਰ ਸਿਸਟਮ ਲੱਗਿਆ ਹੈ ਉਹ ਪੁਰਾਣੀ ਤਕਨੀਕ ਦਾ ਹੈ ਤੇ 2 ਤੋਂ 3ਜੀ ਨੈੱਟਵਰਕ 'ਤੇ ਹੀ ਕੰਮ ਕਰਦਾ ਹੈ ਪਰ 4ਜੀ ਨੈੱਟਵਰਕ ਦੇ ਆ ਜਾਣ ਨਾਲ ਅਧਿਕਾਰੀਆਂ ਵੱਲੋਂ ਹੁਣ ਤਕਨੀਕੀ ਤੌਰ 'ਤੇ ਜੇਲ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਸਿਸਟਮ ਨੂੰ ਲਾਏ ਜਾਣ 'ਚ ਜੇਲ ਪ੍ਰਬੰਧਨ ਨੂੰ ਕਈ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਨਵੇਂ ਜੈਮਰ ਸਿਸਟਮ ਨੂੰ ਲਾਏ ਜਾਣ ਨਾਲ ਨੇੜਲੇ ਇਲਾਕੇ 'ਚ ਰਹਿਣ ਵਾਲੇ ਲੋਕਾਂ ਦੇ ਮੋਬਾਇਲ ਨੈੱਟਵਰਕ 'ਤੇ ਵੀ ਇਸਦਾ ਪ੍ਰਭਾਵ ਪਵੇਗਾ, ਜਿਸ ਕਾਰਨ ਉਨ੍ਹਾਂ ਨੂੰ ਮੋਬਾਇਲ 'ਤੇ ਨੈੱਟਵਰਕ ਨਾ ਮਿਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਨਵਾਂ ਆਧੁਨਿਕ ਜੈਮਰ ਸਿਸਟਮ ਤਿਆਰ ਕਰਵਾਇਆ ਜਾ ਰਿਹਾ ਹੈ।
419LY\M19N P175\2”R19L J19L.“96


Related News