ਬਠਿੰਡਾ 'ਚ ਆਨਰ ਕਿਲਿੰਗ ਮਾਮਲੇ 'ਚ ਨਵੀਂ ਅਪਡੇਟ, ਪਿਓ ਨੇ ਧੀ ਤੇ ਦੋਹਤੀ ਦਾ ਕਰ 'ਤਾ ਸੀ ਕਤਲ
Tuesday, Sep 09, 2025 - 03:57 PM (IST)
 
            
            ਬਠਿੰਡਾ (ਵਰਮਾ) : ਇੱਥੇ ਪਿੰਡ ਵਿਰਕ ਕਲਾਂ ਵਿਖੇ ਇਕ ਪਿਤਾ ਵਲੋਂ ਆਪਣੀ ਹੀ ਧੀ ਅਤੇ ਦੋਹਤੀ ਦਾ ਕਤਲ ਕਰਨ ਦੇ ਮਾਮਲੇ 'ਚ ਸਦਰ ਬਠਿੰਡਾ ਪੁਲਸ ਵਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆ ਡੀ. ਐੱਸ. ਪੀ. ਦਿਹਾਤੀ ਹਰਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਥਾਣਾ ਸਦਰ ਨੂੰ ਸੂਚਨਾ ਮਿਲੀ ਕਿ ਪਿੰਡ ਵਿਰਕ ਕਲਾਂ ਵਿਖੇ ਰਾਜਵੀਰ ਸਿੰਘ ਉਰਫ਼ ਰਾਜਾ ਵਾਸੀ ਪਿੰਡ ਵਿਰਕ ਕਲਾਂ ਵਲੋਂ ਆਪਣੀ ਧੀ ਜਸ਼ਮਨਦੀਪ ਕੌਰ ਅਤੇ ਉਸਦੀ ਡੇਢ ਸਾਲ ਦੀ ਧੀ ਏਕਮਨੂਰ ਸ਼ਰਮਾ 'ਤੇ ਹਮਲਾ ਉਨ੍ਹਾਂ ਦਾ ਕਤਲ ਕਰ ਦਿੱਤਾ ਹੈ ਗਿਆ। ਇਸ ਤੋਂ ਬਾਅਦ ਪੁਲਸ ਵਲੋਂ ਮ੍ਰਿਤਕ ਜਸ਼ਮਨਦੀਪ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਬਠਿੰਡਾ ਮੋਰਚਰੀ ਵਿਖੇ ਪਹੁੰਚਾਇਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁਰੂ ਹੋਣ ਜਾ ਰਿਹਾ ਵੱਡਾ ਪ੍ਰਾਜੈਕਟ! ਪੰਜਾਬੀਆਂ ਦਾ ਲੰਬੇ ਚਿਰਾਂ ਦਾ ਸੁਫ਼ਨਾ ਹੋਇਆ ਪੂਰਾ
ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁੜੀ ਦੇ ਸਹੁਰੇ ਉਦੇਭਾਨ ਸ਼ਰਮਾ ਪੁੱਤਰ ਰਾਮਸ਼ਰਨਦਾਸ ਸ਼ਰਮਾ ਵਾਸੀ ਪਿੰਡ ਵਿਰਕ ਕਲਾਂ ਦੇ ਬਿਆਨ ਦੇ ਆਧਾਰ 'ਤੇ ਰਾਜਵੀਰ ਸਿੰਘ ਉਰਫ਼ ਰਾਜਾ ਅਤੇ ਉਸਦੇ ਪੁੱਤਰ ਪਰਮਪਾਲ ਸਿੰਘ ਬਰਖ਼ਿਲਾਫ਼ ਕਤਲ ਦਾ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਪੁਲਸ ਵਲੋਂ ਕਾਰਵਾਈ ਕਰਦਿਆਂ ਮੁਲਜ਼ਮ ਰਾਜਵੀਰ ਸਿੰਘ ਉਰਫ਼ ਰਾਜਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਵਾਰਦਾਤ ਸਮੇ ਵਰਤਿਆ ਮੋਟਰਸਾਈਕਲ ਅਤੇ ਕਹੀ ਵੀ ਬਰਾਮਦ ਕਰ ਲਈ ਹੈ। ਦੂਜੇ ਮੁਲਜ਼ਮ ਪਰਮਪਾਲ ਸਿੰਘ ਦੀ ਭਾਲ ਜਾਰੀ ਹੈ, ਜਿਸਦੀ ਗ੍ਰਿਫ਼ਤਾਰੀ ਸਬੰਧੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਜਸ਼ਮਨਦੀਪ ਕੌਰ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ ਕਰੀਬ 3 ਸਾਲ ਪਹਿਲਾ ਘਰ ਦੇ ਨਜ਼ਦੀਕ ਹੀ ਰਾਮਨੰਦਨ ਸ਼ਰਮਾ ਨਾਲ ਵਿਆਹ ਕਰਵਾ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਵੱਡੀ ਰਾਹਤ ਭਰੀ ਖ਼ਬਰ! ਹਰ ਕੋਈ ਕਹੇਗਾ-ਸ਼ੁਕਰ ਆ ਰੱਬਾ
ਰਾਮਨੰਦਨ ਸ਼ਰਮਾ ਵੱਖਰੀ ਜਾਤੀ ਨਾਲ ਸਬੰਧ ਰੱਖਦਾ ਸੀ, ਜਿਸਦਾ ਮ੍ਰਿਤਕ ਕੁੜੀ ਦੇ ਪਰਿਵਾਰ ਵਾਲ਼ਿਆ ਨੇ ਸਖਤ ਵਿਰੋਧ ਕੀਤਾ ਸੀ। ਬੀਤੇ ਦਿਨ ਘਟਨਾ ਵਾਲੇ ਦਿਨ ਜਸ਼ਮਨਦੀਪ ਕੌਰ ਸਮੇਤ ਆਪਣੀ ਮਾਸੂਮ ਧੀ ਏਕਮ ਨੂਰ ਸ਼ਰਮਾ ਸਮੇਤ ਬੱਸ ਅੱਡਾ ਪਿੰਡ ਵਿਰਕ ਕਲਾਂ ਕੋਲ ਖੜ੍ਹੀ ਸੀ ਮੁਲਜ਼ਮ ਰਾਜਵੀਰ ਸਿੰਘ ਉਰਫ਼ ਰਾਜਾ ਅਤੇ ਪਰਮਪਾਲ ਸਿੰਘ ਨੇ ਕਹੀ ਨਾਲ ਆਪਣੀ ਧੀ ਜਸ਼ਮਨਦੀਪ ਕੌਰ 'ਤੇ ਹਮਲਾ ਕੀਤਾ, ਜਿਸ ਨਾਲ ਜਸ਼ਮਨਦੀਪ ਕੌਰ ਦੀ ਮੌਕਾ 'ਤੇ ਹੀ ਮੌਤ ਹੋ ਗਈ ਅਤੇ ਉੁਸਦੀ ਧੀ ਏਕਮ ਨੂਰ ਸ਼ਰਮਾ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਸ ਨੂੰ ਦੌਰਾਨੇ ਇਲਾਜ ਡਾਕਟਰ ਵੱਲੋਂ ਮ੍ਰਿਤਕ ਕਰਾਰ ਦਿੱਤਾ ਗਿਆ। ਉਕਤ ਮੁਲਜ਼ਮ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            