ਹੱਲੋਮਾਜਰਾ ਸਬ-ਸਟੇਸ਼ਨ ਦੇ ਨਵੇਂ ਡਿਜ਼ਾਈਨ ਨੂੰ ਮਿਲੀ ਅਪਰੂਵਲ

07/24/2017 7:55:39 AM

ਚੰਡੀਗੜ੍ਹ (ਵਿਜੇ) - 2013 'ਚ ਜਿਹੜੇ ਪ੍ਰਾਜੈਕਟ ਨੂੰ ਅਪਰੂਵਲ ਮਿਲ ਗਈ ਸੀ ਜੇਕਰ ਉਸ 'ਤੇ ਨਿਰਮਾਣ ਕਾਰਜ ਸਹੀ ਸਮੇਂ 'ਤੇ ਸ਼ੁਰੂ ਹੋ ਜਾਂਦਾ ਤਾਂ ਯਕੀਨਨ ਇਸ ਸਾਲ 2.17 ਲੱਖ ਖਪਤਕਾਰਾਂ ਨੂੰ ਬਿਜਲੀ ਦੀ ਕਿੱਲਤ ਨਾ ਝੱਲਣੀ ਪੈਂਦੀ। ਦੇਰ ਨਾਲ ਹੀ ਸਹੀ ਪਰ ਹੱਲੋਮਾਜਰਾ 'ਚ 220 ਕੇ. ਵੀ. ਦੇ ਸਬ-ਸਟੇਸ਼ਨ ਬਣਾਉਣ ਦਾ ਕੰਮ ਆਖਿਰਕਾਰ ਸ਼ੁਰੂ ਕਰ ਹੀ ਦਿੱਤਾ ਗਿਆ। ਕੁਝ ਦਿਨ ਪਹਿਲਾਂ ਹੀ ਪਾਵਰ ਗ੍ਰਿਡ ਕਾਰਪੋਰੇਸ਼ਨ ਨੇ ਹੀ ਇਸ ਮੈਗਾ ਪ੍ਰਾਜੈਕਟ ਅਪਰੂਵਲ ਦਿੱਤੀ ਸੀ। ਇਸ ਤੋਂ ਬਾਅਦ ਇਹ ਹੁਣ ਕਾਗਜ਼ਾਂ 'ਚੋਂ ਨਿਕਲ ਕੇ ਅਸਲੀਅਤ ਦਾ ਰੂਪ ਲੈਣ ਲੱਗਾ ਹੈ। ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਸਬ-ਸਟੇਸ਼ਨ ਨੂੰ 3 ਏਕੜ 'ਚ ਤਿਆਰ ਕੀਤਾ ਜਾ ਰਿਹਾ ਹੈ।
ਅਧਿਕਾਰੀਆਂ ਦੀ ਮੰਨੀਏ ਤਾ ਅਗਲੇ ਸਾਲ ਇਹ ਪ੍ਰਾਜੈਕਟ ਆਪ੍ਰੇਟ ਕਰਨ ਲੱਗੇਗਾ। ਪਾਵਰ ਮਨਿਸਟਰੀ ਵਲੋਂ ਚਾਰ ਸਾਲ ਪਹਿਲਾਂ ਇਸ ਨੂੰ ਗ੍ਰੀਨ ਸਿਗਲਨ ਦੇ ਦਿੱਤਾ ਗਿਆ ਸੀ ਪਰ ਕਿਸੇ ਕਾਰਨਾਂ ਕਰਕੇ ਇਹ ਸ਼ੁਰੂ ਨਹੀਂ ਹੋ ਸਕਿਆ ਪਰ ਹੁਣ ਹਰ ਸਾਲ ਪੁਰਾਣੇ ਹੁੰਦੇ ਜਾ ਰਹੇ ਇਸ ਸਬ-ਸਟੇਸ਼ਨ ਦਾ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।


Related News