ਲੁਧਿਆਣਾ ਸਿਵਲ ਹਸਪਤਾਲ ''ਚ ਨਹੀਂ ਭਰਤੀ ਹੋਣਗੇ ਕੋਰੋਨਾ ਦੇ ਨਵੇਂ ਮਰੀਜ਼

05/29/2020 11:26:52 PM

ਲੁਧਿਆਣਾ, (ਰਾਜ)— ਕੋਵਿਡ–19 ਦੀ ਸ਼ੁਰਆਤ 'ਚ ਸਿਵਲ ਹਸਪਤਾਲ ਦੀ ਪੁਰਾਣੀ ਬਿਲਡਿੰਗ ਨੂੰ ਆਈਸੋਲੇਸ਼ਨ ਵਾਰਡ 'ਚ ਬਦਲ ਗਿਆ ਸੀ ਤੇ ਓ. ਪੀ. ਡੀ. ਨੂੰ ਈ. ਐੱਸ. ਆਈ. ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਹੁਣ ਓ. ਪੀ. ਡੀ. ਫਿਰ ਦੋਬਾਰਾ ਸਿਵਲ ਹਸਪਤਾਲ 'ਚ ਸ਼ਿਫਟ ਕਰਨ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਲਈ ਨਵੇਂ ਕੋਰੋਨਾ ਦੇ ਮਰੀਜ਼ ਸਿਵਲ ਹਸਪਤਾਲ 'ਚ ਦਾਖਲ ਨਹੀਂ ਕੀਤੇ ਜਾ ਰਹੇ ਹਨ। ਕੋਰੋਨਾ ਮਰੀਜ਼ਾਂ ਲਈ ਵਰਧਮਾਨ ਕੋਲ ਸਥਿਤ ਮਦਰ ਐਂਡ ਚਾਈਲਡ ਹਸਪਤਾਲ ਨੂੰ ਹੀ ਪੂਰਾ ਕੋਵਿਡ-19 ਲਈ ਆਈਸੋਲੇਸ਼ਨ ਵਾਰਡ ਬਣਾਇਆ ਜਾ ਰਿਹਾ ਹੈ। ਨਵੇਂ ਮਰੀਜ਼ ਮਦਰ ਐਂਡ ਚਾਈਲਡ ਹਸਪਤਾਲ 'ਚ ਹੀ ਭਰਤੀ ਕੀਤੇ ਜਾਣਗੇ। ਇਥੇ ਦੱਸ ਦੇਈਏ ਕਿ ਪਹਿਲਾਂ ਤੋਂ ਲੁਧਿਆਣਾ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਇਸ ਲਈ ਹੁਣ ਸਿਵਲ ਹਸਪਤਾਲ 'ਚ ਫਿਰ ਤੋਂ ਓ. ਪੀ. ਡੀ. ਸ਼ਿਫਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਡਾ. ਗੀਤਾ ਦਾ ਕਹਿਣਾ ਹੈ ਕਿ ਇਹ ਸਬ ਕਦੋਂ ਤਕ ਸ਼ਿਫਟ ਹੋ ਰਿਹਾ ਹੈ, ਹੁਣ ਇਸ ਦਾ ਸਮਾਂ ਤੈਅ ਨਹੀਂ ਹੋਇਆ। ਫਿਲਹਾਲ ਨਵੇਂ ਮਰੀਜ਼ ਦੀ ਭਰਤੀ ਨਹੀਂ ਕੀਤੀ ਜਾ ਰਹੀ ਹੈ।


KamalJeet Singh

Content Editor

Related News