ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ''ਚ ''ਕੋਰੋਨਾ ਇਲਾਜ'' ਲਈ ਲਾਈਆਂ ਨਵੀਆਂ ਸ਼ਰਤਾਂ

Tuesday, Jul 21, 2020 - 08:28 AM (IST)

ਚੰਡੀਗੜ੍ਹ (ਸ਼ਰਮਾ) : ਨਿੱਜੀ ਮੈਡੀਕਲ ਕਾਲਜਾਂ, ਹਸਪਤਾਲਾਂ ਅਤੇ ਨਰਸਿੰਗ ਹੋਮਜ਼ 'ਚ ਆਮ ਲੋਕਾਂ ਨੂੰ ਇਲਾਜ ਕਰਵਾਉਣ ਲਈ ਸਰਕਾਰ ਵੱਲੋਂ ਫ਼ੀਸ ਤੈਅ ਕਰਨ ਨਾਲ ਇਹ ਉਮੀਦ ਬੱਝੀ ਸੀ ਕਿ ਬੇਸ਼ੱਕ ਕੁੱਝ ਖਰਚ ਕਰ ਕੇ ਹੀ ਸਹੀ ਪਰ ਉਨ੍ਹਾਂ ਨੂੰ ਸਰਕਾਰੀ ਅਧਿਕਾਰੀਆਂ ਜਾਂ ਮੰਤਰੀਆਂ ਦੇ ਪੱਧਰ ਦੀਆਂ ਤਾਂ ਨਹੀਂ ਪਰ ਫਿਰ ਵੀ ਸਰਕਾਰੀ ਹਸਪਤਾਲਾਂ ਦੇ ਮੁਕਾਬਲੇ ਬਿਹਤਰ ਸਹੂਲਤਾਂ ਮਿਲ ਸਕਦੀਆਂ ਹਨ, ਪਰ ਉਨ੍ਹਾਂ ਲਈ ਇਹ ਐਲਾਨ ਸਿਰਫ਼ ਇਕ ਭਰਮ ਹੀ ਸੀ, ਕਿਉਂਕਿ ਅਗਲੇ ਹੀ ਦਿਨ ਇਸ ਸਬੰਧੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਸਿਹਤ ਮਹਿਕਮੇ ਵੱਲੋਂ ਕਿਹਾ ਗਿਆ ਕਿ ਇਹ ਤਾਂ ਸਿਰਫ਼ ਆਈਸੋਲੇਸ਼ਨ ਵਾਰਡ ਦੀ ਗੱਲ ਹੈ। ਬਾਕੀ ਤੁਹਾਡੇ ਅਤੇ ਹੋਰ ਹਸਪਤਾਲਾਂ ਦੇ ਵਿਚ ਦੀ ਗੱਲ ਹੈ, ਜੋ ਤੈਅ ਕਰੋਗੇ, ਉਂਝ ਹੀ ਹੋਵੇਗਾ।

ਇਹ ਵੀ ਪੜ੍ਹੋ : ਮੋਹਾਲੀ 'ਚ ਨਵੇਂ ਕੋਰੋਨਾ ਕੇਸਾਂ ਨੇ ਫਿਰ ਮਚਾਈ ਤੜਥੱਲੀ, ਜਾਣੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ
ਕੀ ਹੈ ਦੋਵਾਂ ਹੁਕਮਾਂ 'ਚ ਫਰਕ
16 ਜੁਲਾਈ ਨੂੰ ਸਿਹਤ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਵੱਲੋਂ ਨਿੱਜੀ ਖੇਤਰ ਦੇ ਮੈਡੀਕਲ ਕਾਲਜਾਂ, ਹਸਪਤਾਲਾਂ, ਨਰਸਿੰਗ ਹੋਮਜ਼ ਜਾਂ ਕਲੀਨਿਕਾਂ ਲਈ ਕੋਰੋਨਾ ਇਲਾਜ ਲਈ ਫ਼ੀਸ ਤੈਅ ਕੀਤੀ ਗਈ ਸੀ। ਇਸ ਮੁਤਾਬਕ ਅਜਿਹੇ ਸਾਰੇ ਨਿੱਜੀ ਮੈਡੀਕਲ ਕਾਲਜਾਂ ਜਾਂ ਸੰਸਥਾਨਾਂ 'ਚ ਜਿੱਥੇ ਵਿੱਦਿਅਕ ਕੰਮ ਹੁੰਦਾ ਹੈ, 'ਚ ਕੋਰੋਨਾ ਮਰੀਜ਼ ਦੇ ਆਈਸੋਲੇਸ਼ਨ ਬੈੱਡ ਤੇ ਪੀ. ਪੀ. ਈ. ਕਿੱਟ ਨੂੰ ਮਿਲਾ ਕੇ ਰੋਜ਼ ਦੇ ਮੁਤਾਬਕ 10 ਹਜ਼ਾਰ, ਆਈ. ਸੀ. ਯੂ. ਵਾਰਡ 'ਚ ਬਿਨਾਂ ਵੈਂਟੀਲੇਟਰ ਦੀ ਸਹੂਲਤ ਦੇ 15 ਹਜ਼ਾਰ ਅਤੇ ਆਈ. ਸੀ. ਯੂ. 'ਚ ਵੈਂਟੀਲੇਟਰ ਦੀ ਸਹੂਲਤ ਦੇ ਨਾਲ ਵੱਧ ਤੋਂ ਵੱਧ 18 ਹਜ਼ਾਰ ਰੋਜ਼ਾਨਾ ਵਸੂਲ ਕੀਤੇ ਜਾ ਸਕਦੇ ਹਨ। 

ਇਹ ਵੀ ਪੜ੍ਹੋ : ਮੋਹਾਲੀ 'ਚ ਵੱਡੀ ਵਾਰਦਾਤ, ਹਸਪਤਾਲ ਦੇ ਮੇਲ ਨਰਸ ਦਾ ਬੇਰਹਿਮੀ ਨਾਲ ਕਤਲ

ਇਸੇ ਤਰ੍ਹਾਂ ਇਹ ਦਰਾਂ ਐੱਨ. ਏ. ਬੀ. ਐੱਚ. ਤੋਂ ਮਾਨਤਾ ਪ੍ਰਾਪਤ ਜਾਂ ਗੈਰ ਮਾਨਤਾ ਪ੍ਰਾਪਤ ਸੰਸਥਾਨਾਂ ਲਈ ਵੀ ਤੈਅ ਕੀਤੀਆਂ ਗਈਆਂ ਸਨ ਪਰ ਅਗਲੇ ਹੀ ਦਿਨ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਦੇ ਨਿਰਦੇਸ਼ਕ ਵੱਲੋਂ ਸਪੱਸ਼ਟੀਕਰਨ ਆ ਗਿਆ ਕਿ ਇਹ ਦਰਾਂ ਤਾਂ ਸਿਰਫ਼ ਪੰਜਾਬ ਦੇ ਵਾਸੀਆਂ ਲਈ ਸਿਰਫ਼ ਆਈਸੋਲੇਸ਼ਨ ਵਾਰਡ ਲਈ ਹੀ ਲਾਗੂ ਹੋਣਗੀਆਂ। ਇਸ 'ਚ ਆਈ. ਸੀ. ਯੂ. ਦਾ ਕੋਈ ਜ਼ਿਕਰ ਨਹੀਂ। ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਕੋਈ ਮਰੀਜ਼ ਸਿਹਤ ਬੀਮਾ ਦਾ ਇਸ ਇਲਾਜ ਲਈ ਲਾਭ ਲੈਣਾ ਚਾਹੁੰਦਾ ਹੈ ਤਾਂ ਫਿਰ ਇਹ ਦਰਾਂ ਮਰੀਜ਼, ਹਸਪਤਾਲ ਪ੍ਰਬੰਧਨ ਅਤੇ ਬੀਮਾ ਕੰਪਨੀ ਦਰਮਿਆਨ ਤੈਅ ਦਰਾਂ ਮੁਤਾਬਕ ਹੀ ਲਾਗੂ ਹੋਣਗੀਆਂ।

ਇਹ ਵੀ ਪੜ੍ਹੋ : ਪੁਲਸ ਮਹਿਕਮੇ 'ਚੋਂ ਗੈਰ-ਹਾਜ਼ਰ 'ਸਿਪਾਹੀ' ਵਰਦੀ ਪਾ ਕੇ ਕਰ ਗਿਆ ਕਾਰਾ...

ਸਪੱਸ਼ਟੀਕਰਨ 'ਚ ‘ਆਯੁਸ਼ਮਾਨ ਭਾਰਤ’ ਦੇ ਲਾਭਾਪਾਤਰੀਆਂ ਸਬੰਧੀ ਕੁਝ ਸਪੱਸ਼ਟ ਨਹੀਂ ਕੀਤਾ ਗਿਆ। ਇਸ ਬਾਰੇ ਅਨੁਰਾਗ ਅਗਰਵਾਲ ਦਾ ਕਹਿਣਾ ਹੈ ਕਿ ਅਜਿਹਾ ਕੁੱਝ ਨਹੀਂ ਹੈ, ਸਪੱਸ਼ਟੀਕਰਨ ਸਿਰਫ਼ ਸਪੈਸ਼ਲ ਰੂਲਜ਼ ਲਈ ਹੈ। ਆਈ. ਸੀ. ਯੂ. ਲਈ ਵੈਂਟੀਲੇਟਰ ਜਾਂ ਇਸ ਦੇ ਬਿਨਾਂ ਸਹੂਲਤ ਲਈ ਤੈਅ ਦਰਾਂ ਲਾਗੂ ਰਹਿਣਗੀਆਂ। ਹਾਂ, ‘ਆਯੁਸ਼ਮਾਨ ਭਾਰਤ’ ਦੇ ਤਹਿਤ ਆਪਣੇ-ਆਪਣੇ ਇੰਪੈਨਲਡ ਹਸਪਤਾਲਾਂ ਨੂੰ ਪੀ. ਪੀ. ਈ. ਕਿੱਟਸ ਮੁਫ਼ਤ ਅਤੇ ਕੋਰੋਨਾ ਟੈਸਟ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ, ਜਿਸ ਤਹਿਤ ਇਹ ਹਸਪਤਾਲ ਮਰੀਜ਼ ਦਾ ਵੱਖ-ਵੱਖ ਪੈਕੇਜ ਦੇ ਤਹਿਤ ਮੁਫ਼ਤ ਇਲਾਜ ਯਕੀਨੀ ਬਣਾ ਸਕਦੇ ਹਨ।



 


Babita

Content Editor

Related News