ਮੋਗਾ ਦੇ ਲਾਪਤਾ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਗੁਆਂਢੀ ਦਾ ਬਿਆਨ ਸੁਣ ਪਰਿਵਾਰ 'ਚ ਵਿਛੇ ਸੱਥਰ
Thursday, Dec 22, 2022 - 05:19 PM (IST)
ਸਮਾਲਸਰ (ਸੁਰਿੰਦਰ ਸੇਖਾ) : ਵਿਧਾਨ ਸਭਾ ਹਲਕਾ ਬਾਘਾਪੁਰਾਣਾ (ਮੋਗਾ) ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਦਾ ਇੱਕ ਨੌਜਵਾਨ ਬੀਤੇ ਦਿਨੀਂ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਲਾਪਤਾ ਹੋਏ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਉਰਫ ਜੋਤੀ ਵਜੋਂ ਹੋਈ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਜਤਿੰਦਰ ਸਿੰਘ ਦੀ ਭਾਲ ਕਰਦਿਆਂ ਥਾਣਾ ਬਾਘਾਪੁਰਾਣਾ ਦੀ ਪੁਲਸ ਨੇ ਜਦੋਂ ਆਂਢ-ਗੁਆਂਢ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਲਾਪਤਾ ਹੋਣ ਤੋਂ ਪਹਿਲਾਂ ਜੋਤੀ ਨੇੜੇ ਗੁਆਂਢੀਆਂ ਦੇ ਘਰ ਗਿਆ ਸੀ। ਉਸ ਤੋਂ ਬਾਅਦ ਜੋਤੀ ਉੱਥੋਂ ਕਿਤੇ ਚਲਾ ਗਿਆ ਅਤੇ ਉਸ ਦਾ ਭਾਲ ਕਰਨ 'ਤੇ ਵੀ ਕੋਈ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ- 25 ਦਸੰਬਰ ਨੂੰ ਪਰਤਣਾ ਸੀ ਘਰ, ਮਾਂ ਵੇਖਦੀ ਰਹਿ ਗਈ ਰਾਹ, ਕੈਨੇਡਾ ਤੋਂ ਆਈ ਪੁੱਤ ਦੀ ਮੌਤ ਦੀ ਖ਼ਬਰ
ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਅੱਜ ਜਦੋਂ ਪੁਲਸ ਨੇ ਗੁਆਂਢੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਵੱਲੋਂ ਜੋਤੀ ਦਾ ਕਤਲ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਕਿ ਗੁਆਂਢੀ ਵੱਲੋਂ ਕਿਸ ਕਾਰਨਾਂ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਦਾਮ ਦਿੱਤਾ ਗਿਆ ਹੈ। ਬਾਘਾਪੁਰਾਣਾ ਪੁਲਸ ਨੇ ਮ੍ਰਿਤਕ ਜਤਿੰਦਰ ਸਿੰਘ ਜੋਤੀ ਦੇ ਭਰਾ ਦੇ ਬਿਆਨਾਂ 'ਤੇ ਗੁਆਂਢੀ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਜਤਿੰਦਰ ਸਿੰਘ ਜੋਤੀ ਆਪਣੇ ਪਿੱਛੇ ਪਤਨੀ ਅਤੇ 2 ਬੱਚਿਆਂ ਨੂੰ ਛੱਡ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮੂਸੇਵਾਲਾ ਕਤਲ ਕਾਂਡ 'ਚ ਮਾਨਸਾ ਪੁਲਸ ਨੇ 7 ਮੁਲਜ਼ਮਾਂ ਖ਼ਿਲਾਫ਼ ਪੇਸ਼ ਕੀਤਾ ਸਪਲੀਮੈਂਟਰੀ ਚਲਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।