ਡੰਕੀ ਰੂਟ ਰਾਹੀਂ ਨੀਦਰਲੈਂਡ ਭੇਜਣ ਦੇ ਨਾਂ ''ਤੇ ਗੁਆਂਢੀ ਜੋੜਾ ਮਾਰ ਗਿਆ 5.72 ਲੱਖ ਦੀ ਠੱਗੀ
Saturday, Mar 29, 2025 - 09:46 AM (IST)

ਲੁਧਿਆਣਾ (ਤਰੁਣ) : ਡੰਕੀ ਰੂਟ ਰਾਹੀਂ ਨੀਦਰਲੈਂਡ ਭੇਜਣ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਵਿਜੇ ਕੁਮਾਰ ਵਾਸੀ ਧਰਮਪੁਰਾ ਦੇ ਬਿਆਨ ’ਤੇ ਵਰਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਨੀਤਾ ਸ਼ਰਮਾ ਵਾਸੀ ਮੁਹੱਲਾ ਧਰਮਪੁਰਾ ਖਿਲਾਫ ਧੋਖਾਦੇਹੀ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 10ਵੀਂ ਦਾ ਪੇਪਰ ਦੇ ਕੇ ਪਰਤੀ ਵਿਦਿਆਰਥਣ ਨੇ ਘਰ ਜਾਂਦੀਆਂ ਹੀ ਚੁੱਕ ਲਿਆ ਖ਼ੌਫ਼ਨਾਕ ਕਦਮ
ਪੀੜਤ ਵਿਜੇ ਨੇ ਦੱਸਿਆ ਕਿ ਲੀਗਲ ਤਰੀਕੇ ਰਾਹੀਂ ਨੀਦਰਲੈਂਡ ਭੇਜਣ ਲਈ ਉਸ ਨੇ ਗੁਆਂਢ ਦੇ ਹੀ ਰਹਿਣ ਵਾਲੇ ਪਤੀ-ਪਤਨੀ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਸ ਨੂੰ ਨੀਦਰਲੈਂਡ ਭੇਜਣ ਦਾ ਵਾਅਦਾ ਕੀਤਾ। ਨੀਦਰਲੈਂਡ ਭੇਜਣ ਦੇ ਬਦਲੇ ਉਸ ਨੇ 5.72 ਲੱਖ ਰੁਪਏ ਉਕਤ ਜੋੜੇ ਨੂੰ ਦਿੱਤੇ ਗਏ ਪਰ ਮੁਲਜ਼ਮਾਂ ਨੇ ਉਸ ਨੂੰ ਬੇਲਾਰੂਸ ਭੇਜ ਦਿੱਤਾ, ਜਿਥੋਂ ਡੰਕੀ ਰੂਟ ਰਾਹੀਂ ਉਸ ਨੂੰ ਨੀਦਰਲੈਂਡ ਲਿਜਾਇਆ ਗਿਆ, ਜਿਥੋਂ ਦੀ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਪਿਆਰਾ ਸਿੰਘ ਨੇ ਦੱਸਿਆ ਕਿ ਜਾਂਚ-ਪੜਤਾਲ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8