ਚੁਣੌਤੀਆਂ ਦੇ ਬਾਵਜੂਦ RCF ਨੇ NPK ਖਾਦਾਂ ਦੀ ਵਿਕਰੀ ’ਚ ਦਰਜ ਕੀਤਾ 35 ਫੀਸਦੀ ਤੋਂ ਵੱਧ ਦਾ ਵਾਧਾ
Sunday, May 10, 2020 - 10:13 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਵਿਡ-19 ਲੌਕਡਾਊਨ ਕਾਰਨ ਪੈਦਾ ਹੋਈਆਂ ਬਹੁਤ ਸਾਰੀਆਂ ਢੋਆ ਢੁਆਈ ਅਤੇ ਹੋਰ ਚੁਣੌਤੀਆਂ ਦੇ ਬਾਵਜੂਦ, ਰਾਸ਼ਟਰੀ ਕੈਮੀਕਲਸ ਫਰਟੀਲਾਈਜ਼ਰਸ ਲਿਮਿਟਿਡ, (ਆਰ.ਸੀ.ਐੱਫ), ਜੋ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਅਧੀਨ ਇੱਕ ਪਬਲਿਕ ਸੈਕਟਰ ਅਦਾਰਾ (ਪੀ.ਐੱਸ.ਯੂ.) ਹੈ, ਨੇ ਐੱਨ.ਪੀ.ਕੇ. ਖਾਦ ਸੁਫਲਾ ਦੀ ਵਿਕਰੀ ਵਿਚ ਅਪ੍ਰੈਲ, 2019 ਦੇ ਮੁਕਾਬਲੇ ਅਪ੍ਰੈਲ, 2020 ਵਿਚ 35.47 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਰਸਾਇਣ ਅਤੇ ਖਾਦ ਮੰਤਰੀ ਡੀਵੀ ਸਦਾਨੰਦ ਗੌੜਾ ਨੇ ਆਰ.ਸੀ.ਐੱਫ. ਨੂੰ ਖੇਤੀਬਾੜੀ ਦੇ ਪੌਸ਼ਟਿਕ ਤੱਤਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਜੋਸ਼ ਦਿਖਾਉਣ ਉੱਤੇ ਵਧਾਈ ਦਿੱਤੀ ਤਾਂ ਜੋ ਕਿਸਾਨ ਵੱਧ ਝਾੜ ਦਾ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਇਹ ਤਸੱਲੀ ਵੀ ਜ਼ਾਹਰ ਕੀਤੀ ਕਿ ਉਨ੍ਹਾਂ ਦੇ ਮੰਤਰਾਲੇ ਅਧੀਨ ਵੱਖ-ਵੱਖ ਖਾਦ ਪਬਲਿਕ ਸੈਕਟਰ ਅਦਾਰੇ (ਪੀ.ਐੱਸ.ਯੂ) ਕੋਵਿਡ -19 ਮਹਾਮਾਰੀ ਨੂੰ ਰੋਕਣ ਲਈ ਐਲਾਨੇ ਗਏ ਲਾਕਡਾਊਨ ਦੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਭਾਰਤੀ ਕਿਸਾਨਾਂ ਦੀ ਸਹਾਇਤਾ ਲਈ ਸਖਤ ਮਿਹਨਤ ਕਰ ਰਹੇ ਹਨ।
ਪੜ੍ਹੋ ਇਹ ਵੀ ਖਬਰ - Mother day special : SOS ਪਿੰਡ ਦੀਆਂ ਬੱਚਿਆਂ ਨਾਲ ਲਾਡ ਲਡਾਉਂਦੀਆਂ 'ਮਾਵਾਂ
ਪੜ੍ਹੋ ਇਹ ਵੀ ਖਬਰ - ਨੈੱਟਫਲਿਕਸ ਅਤੇ ਐਮਾਜ਼ੋਨ ਵਰਗੀਆਂ ਸਟਰੀਮਿੰਗ ਸੇਵਾਵਾਂ ਨੇ ਜਾਣੋ ਕਿਵੇਂ ਕੀਤੀ ਤਰੱਕੀ (ਵੀਡੀਓ)
ਪੜ੍ਹੋ ਇਹ ਵੀ ਖਬਰ - ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਕੀਤੀ ਅਪੀਲ
ਉਨ੍ਹਾਂ ਕਿਹਾ ਕਿ ਉਹ ਆਪਣੇ ਖਾਦ ਵਿਭਾਗ ਤੋਂ ਇਲਾਵਾ, ਬਿਜਾਈ ਦੇ ਮੌਸਮ ਦੌਰਾਨ ਲੋੜੀਂਦੀਆਂ ਖਾਦਾਂ ਦੀ ਪੈਦਾਵਾਰ, ਟ੍ਰਾਂਜਿਟ ਅਤੇ ਵੰਡ ਦੀ ਸਹੂਲਤ ਲਈ ਖੇਤੀਬਾੜੀ ਮੰਤਰਾਲਿਆਂ / ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਹੋਰ ਸਬੰਧਿਤ ਵਿਭਾਗਾਂ ਵਿੱਚ ਆਪਣੇ ਸਹਿਯੋਗੀਆਂ ਨਾਲ ਸੰਪਰਕ ਵਿਚ ਹਨ। ਆਰ.ਸੀ.ਐੱਫ. ਇਕ "ਮਿਨੀ ਰਤਨ" ਅਦਾਰਾ ਹੈ, ਜੋ ਕਿ ਦੇਸ਼ ਵਿਚ ਖਾਦ ਅਤੇ ਰਸਾਇਣਾਂ ਦਾ ਪ੍ਰਮੁੱਖ ਉਤਪਾਦਕ ਹੈ। ਇਹ ਯੂਰੀਆ, ਕੰਪਲੈਕਸ ਖਾਦ, ਬਾਇਓ ਖਾਦ, ਮਾਈਕਰੋ ਪੋਸ਼ਕ ਤੱਤ, ਪਾਣੀ ਵਿਚ ਘੁਲਣਸ਼ੀਲ ਖਾਦ, ਮਿੱਟੀ ਦੇ ਕੰਡੀਸ਼ਨਰ ਅਤੇ ਵਿਸ਼ਾਲ ਉਦਯੋਗਿਕ ਰਸਾਇਣਾਂ ਦਾ ਉਤਪਾਦਨ ਕਰਦਾ ਹੈ। ਇਹ ਕੰਪਨੀ ਗ੍ਰਾਮੀਣ ਭਾਰਤ ਵਿਚ ਇਕ ਘਰੇਲੂ ਨਾਮ ਹੈ ਜਿਸਦੇ ਮਾਰਕੇ “ਉੱਜਵਲਾ” (ਯੂਰੀਆ) ਅਤੇ “ਸੁਫਲਾ” (ਕੰਪਲੈਕਸ ਖਾਦ) ਹਨ, ਜੋ ਉੱਚ ਬ੍ਰਾਂਡ ਦੀ ਇਕੁਇਟੀ ਰੱਖਦੇ ਹਨ। ਖਾਦਾਂ ਤੋਂ ਇਲਾਵਾ, ਆਰ.ਸੀ.ਐੱਫ. ਵੱਡੀ ਗਿਣਤੀ ਵਿੱਚ ਉਦਯੋਗਿਕ ਰਸਾਇਣਾਂ ਦਾ ਉਤਪਾਦਨ ਵੀ ਕਰਦਾ ਹੈ, ਜੋ ਰੰਗ, ਘੁਲਨਸ਼ੀਲ ਪਦਾਰਥ, ਚਮੜਾ, ਫਾਰਮਾਸਿਊਟੀਕਲ ਅਤੇ ਹੋਰ ਕਈ ਉਦਯੋਗਿਕ ਉਤਪਾਦਾਂ ਦੇ ਨਿਰਮਾਣ ਲਈ ਮਹੱਤਵਪੂਰਨ ਹਨ।