ਪੰਜਾਬ ''ਚ ਇਕ ਸਾਲ ਅੰਦਰ 2600 ਲੋਕਾਂ ਨੇ ਕੀਤੀ ਖ਼ੁਦਕੁਸ਼ੀ, NCRB ਨੇ ਜਾਰੀ ਕੀਤਾ ਡਾਟਾ
Tuesday, Aug 30, 2022 - 01:28 PM (IST)
ਚੰਡੀਗੜ੍ਹ : ਪੰਜਾਬ 'ਚ ਕਿਸੇ ਨਾ ਕਿਸੇ ਕਾਰਨ ਕਰਕੇ ਲੋਕਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਖ਼ੁਦਕੁਸ਼ੀਆਂ ਦੇ ਕੇਸ ਲਗਾਤਾਰ ਵੱਧ ਰਹੇ ਹਨ। ਪੂਰੇ ਦੇਸ਼ 'ਚੋਂ ਬੀਮਾਰੀ ਤੋਂ ਦੁਖੀ ਹੋ ਕੇ ਜਾਨ ਦੇਣ ਵਾਲੇ ਲੋਕਾਂ 'ਚ ਪੰਜਾਬ ਦਾ ਅੰਕੜਾ ਸਭ ਤੋਂ ਜ਼ਿਆਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡਸ ਬਿਓਰੋ (ਐੱਨ. ਸੀ. ਆਰ. ਬੀ.) ਦੀ ਰਿਪੋਰਟ ਦੇ ਮੁਤਾਬਕ ਪੰਜਾਬ 'ਚ ਔਸਤਨ ਰੋਜ਼ਾਨਾ 7 ਲੋਕ ਖ਼ੁਦਕੁਸ਼ੀ ਕਰ ਰਹੇ ਹਨ।
ਐੱਨ. ਸੀ. ਆਰ. ਬੀ. ਦੀ ਰਿਪੋਰਟ ਮੁਤਾਬਕ ਸਾਲ 2021 'ਚ 2600 ਲੋਕਾਂ 'ਚੋਂ 1164 ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਤੰਗ ਹੋ ਕੇ ਜਾਨ ਦੇ ਦਿੱਤੀ। ਇਸ ਤੋਂ ਬਾਅਦ ਪਰਿਵਾਰਕ ਝਗੜੇ, ਨੌਕਰੀ ਨਾ ਮਿਲਣਾ, ਡਰੱਗਜ਼ ਜਾਂ ਸ਼ਰਾਬ ਦੀ ਆਦਤ ਤੋਂ ਪਰੇਸ਼ਾਨ, ਵਿਆਹ ਅਤੇ ਲਵ ਅਫੇਅਰਜ਼ ਆਦਿ ਦੇ ਚੱਲਦਿਆਂ ਵੀ ਲੋਕਾਂ ਨੇ ਜਾਨ ਦਿੱਤੀ।
ਇਹ ਵੀ ਪੜ੍ਹੋ : ਅਮਲੋਹ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਖ਼ੌਫ਼ਨਾਕ ਸੀਨ ਦੇਖ ਦਹਿਲ ਗਿਆ ਪੁੱਤ ਦਾ ਦਿਲ
ਪੰਜਾਬ 'ਚ ਇਕ ਸਾਲ ਬਾਅਦ ਹੀ ਸੜਕ ਹਾਦਸਿਆਂ ਅਤੇ ਉਨ੍ਹਾਂ 'ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਫਿਰ ਵਧਿਆ ਹੈ। ਸਾਲ 2021 'ਚ ਸੂਬੇ 'ਚ 6097 ਸੜਕ ਹਾਦਸੇ ਹੋਏ। ਇਨ੍ਹਾਂ 'ਚ 4516 ਲੋਕਾਂ ਦੀ ਜਾਨ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ