ਜਾਣੋ, ਸ਼ਵੇਤ ਮਲਿਕ ਨੇ ਨਵਜੋਤ ਸਿੱਧੂ ਨੂੰ ਕਿਉਂ ਕਿਹਾ ਪ੍ਰਵਾਸੀ ਪੰਛੀ (ਵੀਡੀਓ)

Thursday, Nov 15, 2018 - 10:22 AM (IST)

ਅੰਮ੍ਰਿਤਸਰ (ਸੁਮਿਤ ਖੰਨਾ)— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਪ੍ਰਵਾਸੀ ਪੰਛੀ ਹੈ, ਜਿਸ ਨੂੰ ਪੈਸੇ ਦੇ ਕੇ ਕੋਈ ਵੀ ਖਰੀਦ ਸਕਦਾ ਹੈ। ਇਹ ਕਹਿਣਾ ਹੈ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦਾ। ਸਿੱਧੂ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਸਿਰਫ ਇਕ ਰੰਗਮੰਚ ਦਾ ਕਲਾਕਾਰ ਹੈ, ਜੋ ਜਿਸ ਕੋਲ ਜਾਂਦਾ ਹੈ ਉਸ ਦਾ ਹੀ ਗੁਣਗਾਣ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਜੋ ਕਈ ਪੈਸੇ ਦੇਵੇਗਾ ਉਹ ਉਸ ਬਾਰੇ ਬੋਲਣ ਲੱਗ ਜਾਂਦਾ ਹੈ। ਕੱਲ੍ਹ ਤੱਕ ਮੋਦੀ ਦਾ ਗੁਣਗਾਣ ਕਰ ਰਿਹਾ ਸੀ, ਮੋਦੀ ਨੂੰ ਭਗਵਾਨ ਦਾ ਦਰਜਾ ਦੇ ਰਿਹਾ ਹੈ ਪਰ ਅੱਜ ਕਾਂਗਰਸ ਨੇ ਉਸ ਨੂੰ ਹਾਇਰ ਕੀਤਾ ਹੈ ਤਾਂ ਉਹ ਹੁਣ ਕਾਂਗਰਸ ਦਾ ਗੁਣਗਾਣ ਕਰ ਰਿਹਾ ਹੈ। ਉਸ ਨੂੰ ਕੋਈ ਵੀ ਕਿਰਾਏ 'ਤੇ ਲੈ ਸਕਦਾ ਹੈ। 
ਉਥੇ ਹੀ ਸ਼ਵੇਤ ਮਲਿਕ ਨੇ ਇਹ ਵੀ ਕਿਹਾ ਕਿ ਸਿੱਧੂ ਜੋ ਬੋਲਦਾ ਹੈ, ਉਸ ਦਾ ਸੱਚਾਈ ਨਾਲ ਕੋਈ ਵਾਸਤਾ ਨਹੀਂ ਹੁੰਦਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਵੇਤ ਮਲਿਕ ਵੱਲੋਂ ਕੀਤੇ ਗਏ ਇਸ ਵਾਰ 'ਤੇ ਸਿੱਧੂ ਕੀ ਪਲਵਾਰ ਕਰਦੇ ਹਨ।


author

shivani attri

Content Editor

Related News