ਲੁਧਿਆਣਾ 'ਚ ਜਿੱਤ ਤੋਂ ਬਾਅਦ ਨਵਜੋਤ ਸਿੱਧੂ ਨੇ ਬਾਦਲਾਂ 'ਤੇ ਖੂਬ ਕੱਢੀ ਭੜਾਸ

02/27/2018 3:28:44 PM

ਚੰਡੀਗੜ੍ਹ (ਰਵਿੰਦਰ) : ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਨੂੰ ਮਿਲੀ ਜਿੱਤ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ 'ਤੇ ਖੂਬ ਭੜਾਸ ਕੱਢੀ ਹੈ। ਇੱਥੇ ਸੈਕਟਰ-35 ਸਥਿਤ ਮਿਊਂਸੀਪਲ ਭਵਨ 'ਚ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਇਕ ਸਾਲ 'ਚ ਚਾਰ ਵਾਰ ਵਿਰੋਧੀਆਂ ਨੂੰ ਹਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਲਾਲਚ ਅਤੇ ਬਾਦਲ ਪਰਿਵਾਰ ਦੀਆਂ ਧਾਂਦਲੀਆਂ ਨੇ ਹੀ ਅਕਾਲੀ ਦਲ ਨੂੰ ਹਰਾਇਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਨੇ ਸਾਫ ਕਰ ਦਿੱਤਾ ਹੈ ਕਿ ਕਾਂਗਰਸ ਨੇ ਵਿਰੋਧੀ ਪਾਰਟੀਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਵਲੋਂ ਅਕਾਲੀ ਦਲ ਦੀਆਂ 'ਪੋਲ ਖੋਲ੍ਹੋ' ਰੈਲੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਹਰ ਧੰਦਾ ਅਕਾਲੀ ਦਲ ਵਲੋਂ ਜ਼ਬਰਦਸਤੀ ਖੋਹ ਲਿਆ ਗਿਆ ਹੈ ਅਤੇ ਪੰਜਾਬ ਦੇ ਲੋਕ ਸਭ ਤੋਂ ਜ਼ਿਆਦਾ ਸੁਖਬੀਰ ਬਾਦਲ ਨੂੰ ਨਫਰਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ ਦਲ ਦੇ ਸੱਤਾ 'ਚ ਹੁੰਦਿਆਂ ਪੰਜਾਬੀਆਂ ਨੇ ਬਹੁਤ ਕੁਝ ਸਹਿਣ ਕੀਤਾ ਹੈ, ਜਿਸ ਦਾ ਜਵਾਬ ਲੋਕਾਂ ਨੇ ਵੋਟਾਂ 'ਚ ਅਕਾਲੀ ਦਲ ਨੂੰ ਚੰਗੀ ਤਰ੍ਹਾਂ ਦੇ ਦਿੱਤਾ ਹੈ।

 


Related News