'ਨਵਜੋਤ ਸਿੱਧੂ' ਨੇ ਫਿਰ ਟਵੀਟ ਕਰਕੇ ਕੈਪਟਨ ਬਾਰੇ ਕਹੀ ਵੱਡੀ ਗੱਲ, ਨਾਲ ਹੀ ਰੱਖੀ ਇਹ ਮੰਗ
Wednesday, May 19, 2021 - 10:10 PM (IST)
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਕੈਪਟਨ ਸਰਕਾਰ ਖ਼ਿਲਾਫ਼ ਗਰਜੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਨਸ਼ਿਆਂ ਅਤੇ ਬੇਅਦਬੀ ਮਾਮਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ 'ਚ 'ਬਲੈਕ ਫੰਗਸ' ਕਾਰਨ 2 ਲੋਕਾਂ ਦੀ ਮੌਤ, ਜਾਣੋ ਕੀ ਨੇ ਸ਼ੁਰੂਆਤੀ ਲੱਛਣ
ਇਸ ਤੋਂ ਇਲਾਵਾ ਬਿਜਲੀ ਖ਼ਰੀਦ ਸਮਝੌਤੇ 'ਤੇ ਕੋਈ ਵ੍ਹਾਈਟ ਪੇਪਰ ਜਾਰੀ ਨਹੀਂ ਕੀਤਾ ਗਿਆ। ਮਾਫ਼ੀਆ ਰਾਜ 'ਤੇ ਕੋਈ ਲਗਾਮ ਨਹੀਂ ਕੱਸੀ ਗਈ ਅਤੇ ਕੈਪਟਨ ਸਰਕਾਰ ਸਿਰਫ ਬਾਦਲਾਂ ਅਤੇ ਮਜੀਠੀਏ ਨੂੰ ਬਚਾਉਣ ਲਈ ਆਪਣੇ ਸਾਥੀਆਂ 'ਤੇ ਕਾਰਵਾਈ ਕਰ ਰਹੀ ਹੈ।
ਨਵਜੋਤ ਸਿੰਘ ਸਿੱਧੂ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਲਾਲ ਬੱਤੀਆਂ ਵਾਲੀਆਂ ਗੱਡੀਆਂ 'ਚ ਨਸ਼ਾ ਜਾਂਦਾ ਰਿਹਾ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਨਸ਼ਾ ਤਸਕਰਾਂ ਨੂੰ ਮਜੀਠੀਆ ਨੇ ਪੂਰੀ ਸ਼ਹਿ ਦਿੱਤੀ। ਉਨ੍ਹਾਂ ਨੇ ਨਸ਼ਿਆਂ ਸਬੰਧੀ ਮਜੀਠੀਆ ਖ਼ਿਲਾਫ਼ ਸਬੂਤ ਪੇਸ਼ ਕਰਦਿਆਂ ਮੰਗ ਕੀਤੀ ਕਿ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ 'ਬਲੈਕ ਫੰਗਸ' ਦੇ ਕੇਸਾਂ ਨੇ ਮਚਾਈ ਤੜਥੱਲੀ, 500 ਲੋਕਾਂ ਦੀ ਅੱਖ ਦੀ ਰੌਸ਼ਨੀ ਗਾਇਬ
ਨਵਜੋਤ ਸਿੱਧੂ ਨੇ ਕਿਹਾ ਕਿ ਇਹ ਪੰਜਾਬ ਦੀ ਆਨ, ਬਾਨ ਅਤੇ ਸ਼ਾਨ ਦਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦਾ ਨਹੀਂ, ਸਗੋਂ ਚੋਣਾਂ ਤੋਂ ਅਗਲੀ ਪੀੜ੍ਹੀ ਦਾ ਮਸਲਾ ਹੈ। ਇਸ ਲਈ ਬਿਕਰਮ ਮਜੀਠੀਆ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ